19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨੂਰਮਹਿਲ ਵਿਖੇ ਨਗਰ ਕੌਂਸਲ ਚੋਣਾਂ ਅਮਨ ਅਮਾਨ ਨਾਲ ਸਮਾਪਤ 13 ਵਾਰਡਾਂ ਦੀ ਚੋਣ ਵਿੱਚ 41 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ <br/>

ਨੂਰਮਹਿਲ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਤੇ ਜਿੱਤ ਦਾ ਨਿਸ਼ਾਨ ਦਿਖਾਉਂਦੇ ਹੋਏ | (ਸੱਜੇ) ਥਾਣਾ ਨੂਰਮਹਿਲ ਵਿਖੇ ਤਾਇਨਾਤ ਏ,ਐਸ,ਆਈ ਅਮਨਦੀਪ ਘੁੰਮਣ ਬਜ਼ੁਰਗ ਮਾਤਾ ਉਮਰ 104 ਸਾਲ ਨੂੰ ਵੋਟ ਪਾਉਣ ਲਈ ਲੈ ਕੇ ਜਾਂਦੇ ਹੋਏ | ਤਸਵੀਰਾਂ- ਤਜਿੰਦਰ ਕੁਮਾਰ <br/> 27-05-2026
ਨੂਰਮਹਿਲ 26 ਮਈ (ਤਜਿੰਦਰ ਕੁਮਾਰ ) ਨੂਰਮਹਿਲ ਵਿੱਚ ਪੈ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਇੱਕਾ ਦੁੱਕਾ ਘਟਨਾਵਾਂ ਤੋਂ ਬਾਅਦ ਅਮਨ ਅਮਾਨ ਨਾਲ ਸਮਾਪਤ ਹੋ ਗਈਆਂ | ਰਿੰਟਰਨਿੰਗ ਅਫਸਰ ਅੰਮਿ੍ਤਵੀਰ ਸਿੰਘ ਤਹਿਸੀਲਦਾਰ ਫਿਲੌਰ ,ਨਾਇਬ ਤਹਿਸੀਲਦਾਰ ਗੁਰਦੀਪ ਸਹੋਤਾ ਨੇ ਦੱਸਿਆ ਕਿ ਨੂਰਮਹਿਲ ਵਿਚ 70.53 ਪ੍ਰਤੀਸ਼ਤ ਵੋਟਿੰਗ ਪੋਲ ਹੋਈ | ਵੋਟਰਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ |ਪੁਲਿਸ ਪ੍ਰਸ਼ਾਸਨ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਹੋਏ ਸਨ | ਥਾਣਾ ਮੁਖੀ ਨੂਰਮਹਿਲ ਲਾਭ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ 13 ਵਾਰਡਾਂ ਵਿੱਚ ਚੱਪੇ-ਚੱਪੇ ਤੇ ਨਿਗਾਹ ਰੱਖੀ ਹੋਈ ਸੀ | ਤਾਂ ਜੋ ਕੋਈ ਵੀ ਵਿਅਕਤੀ ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲੈ ਸਕੇ | ਉਨ੍ਹਾਂ ਦੱਸਿਆ ਪੁਲਿਸ ਦੀਆਂ ਟੀਮਾਂ ਸਾਰੇ ਸ਼ਹਿਰ ਵਿੱਚ ਗਸ਼ਤ ਕਰ ਰਹੀਆਂ ਸਨ |ਹਲਕਾ ਵਿਧਾਇਕ ਇੰਦਰਜੀਤ ਕੋਰ ਮਾਨ ਨੇ ਨੂਰਮਹਿਲ ਦੇ ਸਾਰੇ ਵਾਰਡਾਂ ਦਾ ਦੌਰਾ ਕੀਤਾ ਤੇ ਤਸੱਲੀ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤੇ ਆਪ ਦਾ ਕਬਜ਼ਾ ਹੋਵੇਗਾ |ਇਸ ਮੌਕੇ ਹਲਕਾ ਇੰਚਾਰਜ ਨਕੋਦਰ ਨਵਜੋਤ ਸਿੰਘ ਦਹੀਆ ਕਾਂਗਰਸ ਪਾਰਟੀ 'ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਐਡਵੋਕੇਟ ਰਾਜ ਕਮਲ ਭੁੱਲਰ ਇਹਨਾਂ ਵੱਲੋਂ ਵੀ ਵਾਰਡਾਂ ਦਾ ਦੌਰਾ ਕੀਤਾ ਗਿਆ |ਸ਼ਾਮ 5 ਵਜੇ ਤੱਕ ਵੋਟਾਂ ਅਮਨ ਅਮਾਨ ਨਾਲ ਖਤਮ ਹੋ ਗਈਆਂ |ਪੁਲਿਸ ਦੇ ਅਧਿਕਾਰੀ ਹਰਵਿੰਦਰ ਸਿੰਘ ਵਿਰਕ ਐਸ.ਐਸ. ਪੀ,ਦਿਹਾਤੀ ਜਲੰਧਰ ਵਨੀਤ ਹਵਾਲਤ ਐਸ.ਪੀ. ਡੀ ਦਿਹਾਤੀ, ਕੁਲਦੀਪ ਸਿੰਘ ਡੀ.ਐਸ. ਪੀ ਹੈੱਡ ਕੁਆਟਰ ਜਲੰਧਰ, ਡੀ.ਐਸ.ਪੀ ਓਾਕਾਰ ਸਿੰਘ ਬਰਾੜ, ਐਸ.ਐਚ.ਓ ਨੂਰਮਹਿਲ ਲਾਭ ਸਿੰਘ, ਐਸ.ਐਚ. ਓ ਬਿਲਗਾ ਗੁਰਸ਼ਰਨ ਸਿੰਘ ਦੀ ਪੂਰੀ ਟੀਮ ਨੇ ਨੂਰਮਹਿਲ ਵਿੱਚ ਕਾਨੂੰਨ ਬਹਾਲ ਰੱਖਿਆ | ਕਿਸੇ ਵੀ ਪਾਸੇ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ |

ਪਿਛਲੀ ਖ਼ਬਰ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਅਗਲੀ ਖ਼ਬਰ 'ਜਾਮਨਗਰ ਸੜਕ' ਦਾ ਟਰਾਲਾ ਡਰਾਈਵਰ ਨੇ ਓਵਰਟੇਕ ਕਰਦਿਆਂ ਫਲਾਈਓਵਰ 'ਚ ਫਸਾਇਆ, ਵੱਡਾ ਹਾਦਸਾ ਟਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।