06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਚੋਣਾਂ ਤੋਂ ਪਹਿਲਾਂ ਨਗਰ ਨਿਗਮ ਦੀਆਂ ਐਡਹਾਕ ਕਮੇਟੀਆਂ ਨੂੰ ਸਰਗਰਮ ਕਰਨ ਦੀ ਤਿਆਰੀ <br/>

ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਸ਼ਿਵ)- ਅਗਲੇ ਸਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ, ਜਿਸ ਕਰਕੇ ਸ਼ਹਿਰੀਆਂ ਦੇ ਮਸਲੇ ਤੇਜ਼ੀ ਨਾਲ ਹੱਲ ਕਰਵਾਉਣ ਲਈ ਮੇਅਰ ਵਨੀਤ ਧੀਰ ਉਨ੍ਹਾਂ ਐਡਹਾਕ ਕਮੇਟੀਆਂ ਨੂੰ ਸਰਗਰਮ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਦਾ ਗਠਨ ਕਰਨ ਤੋਂ ਬਾਅਦ ਉਹ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਅਜੇ ਮੀਟਿੰਗਾਂ ਤੱਕ ਵੀ ਨਹੀਂ ਕਰ ਸਕੇ ਸੀ | ਮੇਅਰ ਵਨੀਤ ਧੀਰ ਵਲੋਂ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਨਿਗਮ ਐਕਟ ਮੁਤਾਬਿਕ ਵਿਭਾਗਾਂ ਦਾ ਕੰਮ ਸੁਚਾਰੂ ਰੂਪ ਨਾਲ ਚਲਾਉਣ ਅਤੇ ਸ਼ਹਿਰੀਆਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਕਰੀਬ 36 ਐਡਹਾਕ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ ਪਰ ਇਨ੍ਹਾਂ ਵਿਚੋਂ ਸਿਰਫ਼ 6 ਕਮੇਟੀਆਂ ਹੀ ਸਰਗਰਮ ਹਨ, ਜਿਨ੍ਹਾਂ 'ਚ ਪ੍ਰਾਪਰਟੀ ਟੈਕਸ ਕਮੇਟੀ, ਬਿਲਡਿੰਗ ਕਮੇਟੀ, ਤਹਿਬਾਜ਼ਾਰੀ ਵਿਭਾਗ ਕਮੇਟੀ, ਬੀ. ਐਂਡ. ਆਰ. ਕਮੇਟੀ, ਪਾਣੀ ਤੇ ਸੀਵਰੇਜ ਵਿਭਾਗ ਕਮੇਟੀ ਸ਼ਾਮਿਲ ਹਨ | ਕਮੇਟੀਆਂ ਦਾ ਗਠਨ ਕੀਤੇ ਨੂੰ ਇਕ ਸਾਲ ਦਾ ਸਮਾਂ ਹੋ ਗਿਆ ਹੈ ਪਰ ਅੱਧੀ ਦਰਜਨ ਦੇ ਕਰੀਬ ਕਮੇਟੀਆਂ ਹੀ ਸਰਗਰਮ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਦੀ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਹਨ ਪਰ ਬਾਕੀ ਕਈ ਕਮੇਟੀਆਂ ਦੀ ਅਜੇ ਕਾਰਗੁਜ਼ਾਰੀ ਨਾ-ਮਾਤਰ ਹੀ ਨਜ਼ਰ ਆ ਰਹੀ ਹੈ | ਲੋਕਾਂ ਦੇ ਅਜੇ ਵੀ ਕਈ ਮਸਲੇ ਹਨ, ਜਿਨ੍ਹਾਂ ਨੂੰ ਹੱਲ ਕਰਵਾਉਣ ਲਈ ਲੋਕਾਂ ਨੂੰ ਮੇਅਰ ਜਾਂ ਹੋਰ ਅਫ਼ਸਰਾਂ ਕੋਲ ਆਉਣਾ ਪੈਂਦਾ ਹੈ ਜਦਕਿ ਇਹ ਮਸਲੇ ਕਮੇਟੀਆਂ ਦੇ ਚੇਅਰਮੈਨ ਜਾਂ ਮੈਂਬਰਾਂ ਕੋਲ ਆਉਣ ਤਾਂ ਉਹ ਨਿਗਮ ਦੇ ਸੰਬੰਧਿਤ ਅਫ਼ਸਰਾਂ ਕੋਲ ਉਠਾਏ ਜਾਣ ਤਾਂ ਪ੍ਰਭਾਵੀ ਤਰੀਕੇ ਨਾਲ ਹੱਲ ਕਰਵਾਏ ਜਾ ਸਕਦੇ ਹਨ | ਐਡਹਾਕ ਕਮੇਟੀਆਂ ਦਾ ਗਠਨ ਇਸ ਕਰਕੇ ਕੀਤਾ ਜਾਂਦਾ ਹੈ ਕਿ ਉਹ ਲੋਕਾਂ ਦੇ ਕੰਮ ਕਰਵਾਉਣ ਅਤੇ ਵਿਭਾਗਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿਚ ਸਹਿਯੋਗ ਕਰਨ ਤਾਂ ਇਸ ਨਾਲ ਨਾ ਸਿਰਫ਼ ਮੇਅਰ ਨੂੰ ਮਦਦ ਮਿਲਦੀ ਹੈ ਤਾਂ ਇਸ ਨਾਲ ਸਰਕਾਰ ਦਾ ਅਕਸ ਵੀ ਵਧੀਆ ਬਣਦਾ ਹੈ | ਉਂਜ ਚਾਹੇ ਕਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਪਰ ਕਈ ਕਮੇਟੀਆਂ ਦੇ ਚੇਅਰਮੈਨ ਜਾਂ ਚੇਅਰਪਰਸਨ ਜਾਂ ਮੈਂਬਰਾਂ ਦੀ ਵੀ ਅਫ਼ਸਰਾਂ ਵਲੋਂ ਸੁਣਵਾਈ ਨਹੀਂ ਹੁੰਦੀ ਕਿਉਂਕਿ ਜਦੋਂ ਉਹ ਮੀਟਿੰਗਾਂ ਕਰਦੇ ਹਨ ਤਾਂ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਤੇ ਜਦੋਂ ਉਨ੍ਹਾਂ ਹਦਾਇਤਾਂ 'ਤੇ ਅਮਲ ਨਹੀਂ ਹੁੰਦਾ ਤਾਂ ਕਮੇਟੀਆਂ ਦੇ ਆਗੂਆਂ, ਮੈਂਬਰਾਂ ਦੀ ਦਿਲਚਸਪੀ ਵੀ ਨਿਗਮ ਦੇ ਕੰਮਾਂ ਵਿਚ ਲੈਣ ਤੋਂ ਘੱਟ ਜਾਂਦੀ ਹੈ ਜਿਸ ਕਰਕੇ ਜ਼ਿਆਦਾਤਰ ਕਮੇਟੀਆਂ ਸਰਗਰਮ ਨਜ਼ਰ ਨਹੀਂ ਆ ਰਹੀਆਂ ਹਨ | ਦੱਸਿਆ ਜਾਂਦਾ ਹੈ ਕਿ ਕਈ ਕਮੇਟੀਆਂ ਦੇ ਸਰਗਰਮ ਨਾ ਹੋਣ ਕਰਕੇ ਮੇਅਰ ਵਨੀਤ ਧੀਰ ਵੀ ਖ਼ੁਸ਼ ਨਹੀਂ ਹਨ ਤੇ ਉਹ ਇਸ ਮਾਮਲੇ ਵਿਚ ਜਲਦੀ ਮੀਟਿੰਗ ਸੱਦ ਕੇ ਕਮੇਟੀਆਂ ਸਰਗਰਮ ਕਰਨ ਲਈ ਕੋਈ ਹਦਾਇਤਾਂ ਦੇ ਸਕਦੇ ਹਨ |

ਪਿਛਲੀ ਖ਼ਬਰ ਸਵ. ਅਨਿਲ ਚੋਪੜਾ ਨੂੰ ਦ ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਮਾਧਵ ਸੇਵਾ ਸੁਸਾਇਟੀ ਤੇ ਸਕਸ਼ਮ ਵਲੋਂ ਵਿਸਾਖੀ ਤੇ ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।