15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਟੇਟ ਪਬਲਿਕ ਸਕੂਲ ਨਕੋਦਰ ਦਾ ਨਤੀਜਾ ਸÏ ਫ਼ੀਸਦੀ ਰਿਹਾ

ਅਜੀਤ ਡੈਸਕ 17-04-2026
ਨਕੋਦਰ, 16 ਅਪ੍ਰੈਲ (ਗੁਰਵਿੰਦਰ ਸਿੰਘ)-ਸੀ. ਬੀ. ਐਸ. ਈ. ਬੋਰਡ ਦੁਆਰਾ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਸਟੇਟ ਪਬਲਿਕ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੀ ਵਿਦਿਆਰਥਣ ਇਨਾਇਆ ਠਾਕੁਰ ਨੇ 99.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਕਨਨ ਟਕਿਆਰ ਨੇ 99%, ਵੰਸ਼ਿਕਾ ਗੁਪਤਾ ਨੇ 97.2 %, ਮੁਸਕਾਨ ਕਪੂਰ ਤੇ ਇਸ਼ਿਤਾ ਨੇ 96%, ਕਸ਼ਿਸ਼ ਤਿਵਾਰੀ ਨੇ 95.8%, ਸਮਰਿਧੀ ਨੇ 95.4%, ਦਿਵਿਆਨੀ ਸ਼ਰਮਾ ਅਤੇ ਤਨੀਸ਼ਾ ਨੇ 94.8% ,ਰਾਸ਼ੀ ਸ਼ਰਮਾ ਤੇ ਮਿਸ਼ਠੀ ਟਿੰਕਰ ਨੇ 94.4%, ਧਰੁਵ ਭਟਾਰਾ ਨੇ 94.2 %, ਭੂਮੀ ਭਟਾਰਾ ਨੇ 93.6%, ਸਾਕਸ਼ੀ ਠਾਕੁਰ ਤੇ ਸੁਖਦੀਪ ਕÏਰ ਨੇ 93% ਅਤੇ ਪਵਨੀਤ ਕÏਰ ਨੇ 90% ਅੰਕ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ | ਇਨਾਇਆ ਠਾਕੁਰ ਨੇ ਸਾਇੰਸ ਵਿਚ 100 ਨੰਬਰ, ਇਨਾਇਆ ਠਾਕੁਰ, ਕਨਨ ਟਕਿਆਰ ਤੇ ਰਾਸ਼ੀ ਸ਼ਰਮਾ ਨੇ ਸੋਸ਼ਲ ਸਾਇੰਸ ਵਿਚ 100 ਨੰਬਰ, ਇਨਾਇਆ ਠਾਕੁਰ, ਕਨਨ ਟਕਿਆਰ ਤੇ ਗੁਰਚਰਨ ਸਿੰਘ ਨੇ ਏ. ਆਈ. ਵਿਚ 100 ਨੰਬਰ, ਕਸ਼ਿਸ਼ ਤਿਵਾਰੀ ਅਤੇ ਭੂਮੀ ਭਟਾਰਾ ਨੇ ਅੰਗਰੇਜ਼ੀ ਵਿਚ 100 ਨੰਬਰ, ਕਨਨ ਟਕਿਆਰ ਨੇ ਪੰਜਾਬੀ ਵਿਚ 100 ਨੰਬਰ, ਧਰੁਵ ਭਟਾਰਾ ਨੇ ਗਣਿਤ 'ਚ 99 ਨੰਬਰ, ਇਨਾਇਆ ਠਾਕੁਰ ਨੇ ਹਿੰਦੀ ਵਿਚ 92 ਨੰਬਰ ਪ੍ਰਾਪਤ ਕੀਤੇ | ਸਕੂਲ ਦੇ 15 ਵਿਦਿਆਰਥੀਆਂ ਨੇ 90% ਤੋਂ ਵੱਧ ਨੰਬਰ ਪ੍ਰਾਪਤ ਕਰਕੇ ਆਪਣੀ ਸਰਵਉੱਚ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣਾ, ਆਪਣੇ ਮਾਤਾ- ਪਿਤਾ ਤੇ ਸਕੂਲ ਦਾ ਨਾਂਅ ਰÏਸ਼ਨ ਕੀਤਾ | ਇਸ ਮÏਕੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ- ਪ੍ਰਧਾਨ ਡਾ. ਗਗਨਦੀਪ ਕÏਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾਕਟਰ ਰਿਤੂ ਭਨੋਟ, ਪਿ੍ੰਸੀਪਲ ਡਾ. ਸੋਨੀਆ ਸਚਦੇਵਾ, ਵਾਈਸ ਪਿ੍ੰਸੀਪਲ ਰੋਹਿਤ ਠਾਕੁਰ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਇਸੇ ਤਰ੍ਹਾਂ ਭਵਿੱਖ 'ਚ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪੀ. ਐਮ. ਕੇਂਦਰੀ ਵਿਦਿਆਲਿਆ ਨੰਬਰ 2 ਆਦਮਪੁਰ ਦੀ ਨਤੀਜਾ 100% ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।