15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਦਾ ਨਤੀਜਾ ਰਿਹਾ 100 ਫ਼ੀਸਦੀ <br/>

ਅਜੀਤ ਡੈਸਕ 17-04-2026
ਲੋਹੀਆਂ ਖਾਸ, 16 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਸੀ. ਬੀ. ਐਸ. ਈ. ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਲੋਹੀਆਂ ਖਾਸ ਦੇ ਵਿਦਿਆਰਥੀਆਂ ਨੇ 100 ਫੀਸਦੀ ਨਤੀਜਾ ਹਾਸਿਲ ਕਰਕੇ ਆਪਣੇ ਇਲਾਕੇ ਵਿਚ ਮੱਲਾਂ ਮਾਰੀਆਂ | ਸਕੂਲ ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਕੁੱਲ 57 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚੋਂ 48 ਵਿਦਿਆਰਥੀਆਂ ਨੇ ਪਹਿਲੀ ਡਵੀਜ਼ਨ ਤੇ 9 ਵਿਦਿਆਰਥੀਆਂ ਨੇ ਦੂਜੀ ਡਵੀਜ਼ਨ ਹਾਸਿਲ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦਾ ਨਾਂਅ ਰÏਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਨੈਤਿਕ ਕੁਮਾਰ ਵਰਮਾ ਨੇ 96.4% ਅੰਕ, ਅਮਰਿੰਦਰ ਥਿੰਦ ਨੇ 96% ਅੰਕ, ਸਮਰੀਤ ਕÏਰ ਨੇ 93.4%, ਅੰਕ, ਜਾਹਨਵੀ ਨੇ 92.6% ਅੰਕ, ਰਾਜਪ੍ਰੀਤ ਕÏਰ ਨੇ 91.8%, ਸਤਿਕਾਰਪ੍ਰੀਤ ਕÏਰ ਨੇ 90.6% ਅੰਕ ਅਤੇ ਆਰੀਅਨ ਨੇ 90.2% ਅੰਕ ਲੈ ਕੇ ਪਹਿਲੀਆਂ ਪੁਜ਼ੀਸ਼ਨਾਂ ਮੱਲੀਆਂ ਹਨ | ਸਕੂਲ ਦੇ ਵਾਈਸ ਪ੍ਰੈਜੀਡੈਂਟ ਸਰਦਾਰ ਕੁਲਵਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਤੇ ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਸਰਦਾਰ ਪ੍ਰਗਟ ਸਿੰਘ ਵਲੋਂ ਸਕੂਲ ਪਿ੍ੰਸੀਪਲ, ਮੈਡਮ ਅਮਨਪ੍ਰੀਤ ਕÏਰ, ਸਮੂਹ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ | ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਵਲੋਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਆਪਣੇ ਜੀਵਨ ਵਿਚ ਕਾਮਯਾਬ ਹੋਣ ਅਤੇ ਇਕ ਉੱਚਾ ਮੁਕਾਮ ਹਾਸਿਲ ਕਰਨ |

ਪਿਛਲੀ ਖ਼ਬਰ ਐਮ. ਆਰ. ਇੰਟਰਨੈਸ਼ਨਲ ਸਕੂਲ ਆਦਮਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਕੀਤੀ ਪ੍ਰਾਪਤ ਅਗਲੀ ਖ਼ਬਰ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 5 ਦਿਨਾਂ ਗੁਰਮਤਿ ਸਮਾਗਮ ਦੀ ਰਾਤ ਦੇ ਦੀਵਾਨ ਨਾਲ ਸੰਪੂਰਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।