08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਲੋਹੀਆਂ ਦੇ ਡਾਕਘਰ ਦਾ ਪੋਸਟ ਮਾਸਟਰ ਰੋਜ਼ਾਨਾ ਆਉਂਦਾ ਹੈ ਲੇਟ

ਅਜੀਤ ਡੈਸਕ 11-04-2026
ਲੋਹੀਆਂ ਖਾਸ, 10 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਰੇਲਵੇ ਰੋਡ ਲੋਹੀਆਂ ਵਿਖੇ ਪੈਂਦੇ ਸ਼ਹਿਰ ਦੇ ਇਕਲੌਤੇ ਡਾਕ ਘਰ ਦੇ ਪੋਸਟ ਮਾਸਟਰ ਦੇ ਅਕਸਰ ਲੇਟ ਆਉਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਸਨ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਜਦੋਂ ਅਜੀਤ ਦੀ ਟੀਮ ਨੇ ਅੱਜ ਠੀਕ 10 ਵਜੇ ਡਾਕਘਰ ਦਾ ਦੌਰਾ ਕੀਤਾ ਤਾਂ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਮੋਹਰ ਲੱਗ ਗਈ ਅਤੇ ਪੋਸਟ ਮਾਸਟਰ ਤਜਿੰਦਰ ਕੁਮਾਰ ਗੈਰ-ਹਾਜ਼ਰ ਪਾਏ ਗਏ | ਸਿਤਮਜ਼ਰੀਫ਼ੀ ਇਹ ਰਹੀ ਕਿ 'ਇਕ ਨਾਲ ਇਕ ਫਰੀ' ਦੀ ਸਕੀਮ ਵਾਂਗ ਜਿਥੇ ਪੋਸਟ ਮਾਸਟਰ ਗੈਰ-ਹਾਜ਼ਰ ਸਨ ਉਥੇ ਸ਼ਹਿਰ ਦੇ ਪੋਸਟਮੈਨ ਬੀਬੀ ਵੀ ਗੈਰ-ਹਾਜ਼ਰ ਸਨ | ਇਸ ਬਾਬਤ ਜਦ ਉਥੇ ਹਾਜ਼ਰ ਸਟਾਫ਼ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਰੋਜ਼ਾਨਾਂ ਵਾਂਗ ਰਟਿਆ ਰਟਾਇਆ ਜਵਾਬ ਦਿੱਤਾ ਤੇ ਕਿਹਾ ਕਿ ਕੁਝ ਪਾਸ ਬੁੱਕਾਂ ਦਾ ਇਸ਼ੂ ਸੀ, ਇਸੇ ਕਰਕੇ ਉਹ ਸੁਲਤਾਨਪੁਰ ਲੋਧੀ ਰੁਕੇ ਹਨ ਪਰ ਹੈਰਾਨੀ ਦੀ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਸਪੀਕਰ 'ਤੇ ਫੋਨ ਲਗਾ ਕੇ ਗੱਲ ਕਰੋ, ਤਾਂ ਉਨ੍ਹਾਂ ਪੋਸਟ ਮਾਸਟਰ ਤਜਿੰਦਰ ਕੁਮਾਰ ਨੂੰ ਫੋਨ ਲਗਾਇਆ ਤਾਂ ਉਨ੍ਹਾਂ ਦੀ ਗੱਲ ਗਾਲ ਨਾਲ ਆਰੰਭ ਹੋਈ ਤੇ ਜਿਥੇ ਉਨ੍ਹਾਂ ਦਾ ਆਪਣੇ ਸਟਾਫ਼ ਪ੍ਰਤੀ ਵਿਵਹਾਰ ਵੀ ਗਲਤ ਸਾਬਿਤ ਹੋਇਆ, ਉਥੇ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਡਾ ਫੋਨ ਸਪੀਕਰ 'ਤੇ ਹੈ ਤੇ ਮੀਡੀਆ ਸਾਹਮਣੇ ਦੱਸੋ ਤੁਸੀਂ ਕਿਥੇ ਹੋ, ਤਾਂ ਉਨ੍ਹਾਂ ਕਿਹਾ ਕਿ ਮੈਂ ਆਪਣੇ ਨਿੱਜੀ ਕੰਮ ਗਿਆ ਹਾਂ | ਲੋਕਾਂ ਦਾ ਕਹਿਣਾ ਸੀ ਕਿ ਅਫ਼ਸਰ ਦੇ ਆਉਣ ਤੱਕ ਸਟਾਫ 'ਸਰਵਰ ਡਾਊਨ ਹੈ' ਦੀ ਰੱਟ ਵੀ ਲਾਉਂਦਾ ਹੈ ਅਤੇ ਲੋਕਾਂ ਨੂੰ ਸੁਲਤਾਨਪੁਰ ਲੋਧੀ ਦੇ ਡਾਕਘਰ ਦਾ ਰਸਤਾ ਦੱਸਦਾ ਰਹਿੰਦਾ ਹੈ | ਲੋਕਾਂ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਸੰਬੰਧਿਤ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕਰਕੇ ਲੋਕਾਂ ਨੂੰ ਖੱਜਲ ਹੋਣ ਤੋਂ ਬਚਾਉਣ |
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਨਕੋਦਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਬਲਾਕ ਫਿਲੌਰ ਦੀ ਚੇਅਰਪਰਸਨ ਸੰਦੀਪ ਕੌਰ ਤੇ ਉਪ ਚੇਅਰਪਰਸਨ ਬੀਬੀ ਨਛੱਤਰੋ ਦੀ ਹੋਈ ਤਾਜਪੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।