08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ਼ੇਰੋਵਾਲੀਆ ਦੀ ਅਗਵਾਈ 'ਚ ਸ਼ਾਹਕੋਟ ਹਲਕੇ ਦੇ ਕਾਂਗਰਸੀਆਂ ਨੇ ਚੰਨੀ ਦੇ ਨਵੇਂ ਨਿਵਾਸ ਅਸਥਾਨ 'ਤੇ ਪਹੁੰਚ ਕੇ ਦਿੱਤੀਆਂ ਵਧਾਈਆਂ

ਚਰਨਜੀਤ ਸਿੰਘ ਚੰਨੀ ਦੇ ਜਲੰਧਰ ਸਥਿਤ ਨਵੇਂ ਨਿਵਾਸ ਅਸਥਾਨ 'ਤੇ ਹਲਕਾ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਅਗਵਾਈ 'ਚ ਵਧਾਈਆਂ ਦੇਣ ਪਹੁੰਚੇ ਸ਼ਾਹਕੋਟ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 11-04-2026
ਸ਼ਾਹਕੋਟ, 10 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਲੋਕ ਸਭਾ ਹਲਕਾ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਜਲੰਧਰ ਵਿਖੇ ਆਪਣਾ ਨਵਾਂ ਨਿਵਾਸ ਅਸਥਾਨ ਬਣਾ ਲਿਆ ਗਿਆ ਹੈ, ਜਿਥੇ ਕਾਂਗਰਸ ਜਲੰਧਰ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਸ਼ਾਹਕੋਟ ਹਲਕੇ ਤੋਂ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ | ਚਰਨਜੀਤ ਸਿੰਘ ਚੰਨੀ ਨੇ ਖੁਦ ਅੱਗੇ ਹੋ ਕੇ ਸਾਰੇ ਵਰਕਰਾਂ ਦਾ ਨਿੱਘਾ ਸਵਾਗਤ ਕਰਦਿਆਂ ਨਾਸ਼ਤੇ ਦਾ ਵਿਸ਼ੇਸ਼ ਪ੍ਰਬੰਧ ਕੀਤਾ | ਵਰਕਰਾਂ 'ਚ ਇਸ ਗੱਲ ਨੂੰ ਲੈ ਕੇ ਕਾਫ਼ੀ ਖੁਸ਼ੀ ਪਾਈ ਗਈ ਕਿ ਉਨ੍ਹਾਂ ਦੇ ਹਰਮਨ ਪਿਆਰੇ ਨੇਤਾ ਹੁਣ ਉਨ੍ਹਾਂ ਦੇ ਵਿਚਕਾਰ ਰਹਿਣਗੇ | ਇਸ ਮੌਕੇ ਵਰਕਰਾਂ ਨੇ ਚੰਨੀ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ | ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਸਾਡੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਜੇਕਰ ਅੱਜ ਕਾਂਗਰਸ ਮਜ਼ਬੂਤ ਹੈ, ਤਾਂ ਉਹ ਇਨ੍ਹਾਂ ਮਿਹਨਤੀ ਵਰਕਰਾਂ ਸਦਕਾ ਹੀ ਹੈ | ਉਨ੍ਹਾਂ ਕਿਹਾ ਕਿ ਚੰਨੀ ਨੇ ਜਲੰਧਰ 'ਚ ਆਪਣਾ ਘਰ ਬਣਾ ਕੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ | ਇਸ ਮੌਕੇ ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ ਸ਼ਾਹਕੋਟ, ਸੋਨੂੰ ਕੰਗ ਪੀ. ਏ, ਅਸ਼ਵਿੰਦਰਪਾਲ ਸਿੰਘ ਨੀਟੂ, ਗੁਰਿੰਦਰ ਸਿੰਘ ਬਹੁਗੁਣ ਕਾਂਗਰਸੀ ਆਗੂ, ਗੁਰਦੀਪ ਸਿੰਘ ਜੱਕੋਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਹਿੰਦਰਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ ਮਹਿਤਪੁਰ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਹਰਮੇਸ਼ ਮਹੇ ਸਾਬਕਾ ਪ੍ਰਧਾਨ, ਜਗਜੀਤ ਸਿੰਘ ਨੋਨੀ, ਰਿਭਿਕਾ ਰਾਣੀ, ਪਰਮਜੀਤ ਕੌਰ, ਮਨਪ੍ਰੀਤ ਕੌਰ (ਤਿੰਨੋਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ), ਸੁਖਦੇਵ ਸਿੰਘ ਸੁੱਖਾ ਵਾਈਸ ਚੇਅਰਮੈਨ ਬਲਾਕ ਸੰਮਤੀ ਸ਼ਾਹਕੋਟ, ਸੰਤੋਖ ਸਿੰਘ ਵਾਈਸ ਚੇਅਰਮੈਨ ਲੋਹੀਆਂ, ਜਗੀਰ ਚੰਦ ਵਾਈਸ ਚੇਅਰਮੈਨ ਮਹਿਤਪੁਰ, ਜਗਤਾਰ ਸਿੰਘ ਤਾਰੀ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਢੰਡੋਵਾਲ, ਨੰਬਰਦਾਰ ਸੱਤੀ ਪਹਿਲਵਾਨ, ਕੁਲਜੀਤ ਸਿੰਘ ਹੁੰਦਲ ਨੰਬਰਦਾਰ ਸਲੇਮਾਂ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਲਛਮਣ ਸੋਬਤੀ ਕਾਂਗਰਸੀ ਆਗੂ, ਟਿੰਪੀ ਕੁਮਰਾ ਸਮਾਜ ਸੇਵਕ, ਪਵਨ ਗਾਂਧੀ ਲੋਹੀਆਂ, ਸ਼ੀਤਲ ਸਿੰਘ ਢਿੱਲੋਂ ਪ੍ਰਧਾਨ, ਹਰਵਿੰਦਰ ਸਿੰਘ ਥਿੰਦ, ਕੁਲਵਿੰਦਰ ਸਿੰਘ ਸੰਧੂ ਮਹਿਤਪੁਰ, ਜਸਵਿੰਦਰ ਗਿੱਲ ਫੁੰਮਣ ਐੱਮ.ਸੀ, ਰਾਜੇਸ਼ ਗੁਪਤਾ ਕਾਂਗਰਸੀ ਆਗੂ, ਰੋਮੀ ਗਿੱਲ, ਤਾਰੀ ਨੰਬਰਦਾਰ, ਤਰਲੋਕ ਸਿੰਘ ਰੂਪਰਾ ਪ੍ਰਧਾਨ, ਪਵਨ ਜੁਨੇਜਾ, ਕੁਲਬੀਰ ਸਿੰਘ ਧੰਜੂ, ਖ਼ੁਸ਼ਦੀਪ ਸਿੰਘ ਧੰਜੂ, ਸੁਰਿੰਦਰ ਬਾਊ ਭੱਦਮਾ, ਸੋਨੂੰ ਕਿਲੀ ਨੰਬਰਦਾਰ, ਨਾਇਬ ਸਿੰਘ ਬਾਜਵਾ ਕਾਂਗਰਸੀ ਆਗੂ, ਮਨਜਿੰਦਰ ਸਿੰਘ ਕਲੇਰ ਸਰਪੰਚ, ਸੁਖਦੇਵ ਰਾਜ ਗਿੱਲ ਨੰਗਲ ਅੰਬੀਆਂ, ਸਵਰਨ ਸਿੰਘ ਬਲਾਕ ਸੰਮਤੀ ਮੈਂਬਰ, ਬਲਜੀਤ ਸਿੰਘ ਸਰਪੰਚ ਮੀਏਾਵਾਲ ਅਰਾਈਆਂ, ਕਸ਼ਮੀਰ ਸਿੰਘ ਨੰਢਾ ਬਾਹਮਣੀਆਂ, ਜਗਤਾਰ ਸਿੰਘ ਤਾਰੀ ਬਾਜਵਾ ਕਲਾਂ, ਸਾਬਾ ਸਰਪੰਚ ਕੋਹਾੜ ਖੁਰਦ, ਚੰਨਾ ਸਰਪੰਚ ਥੰਮੂਵਾਲ, ਰਾਕੇਸ਼ ਕੁਮਾਰ ਮਹਿਤਪੁਰ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ ਮੰਡਿਆਲਾ, ਗੁਰਬੀਰ ਸਿੰਘ ਕੰਗ ਲੋਹੀਆਂ, ਪੀਤਾ ਮਹਿਤਪੁਰ, ਗੁਰਜੀਤ ਸਿੰਘ ਕੰਗ, ਕਸ਼ਮੀਰੀ ਲਾਲ ਮਹਿਤਪੁਰ, ਰਾਕੇਸ਼ ਕੁਮਾਰ ਮਹਿਤਪੁਰ, ਪ੍ਰਦੀਪ ਕੁਮਾਰ ਲੋਹੀਆਂ, ਸੁੱਖਾ ਲੋਹੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਫਿਲੌਰ ਦੀ ਚੇਅਰਪਰਸਨ ਸੰਦੀਪ ਕੌਰ ਤੇ ਉਪ ਚੇਅਰਪਰਸਨ ਬੀਬੀ ਨਛੱਤਰੋ ਦੀ ਹੋਈ ਤਾਜਪੋਸ਼ੀ ਅਗਲੀ ਖ਼ਬਰ ਨੰਬਰਦਾਰ ਰਜਿੰਦਰ ਸਿੰਘ ਨਵਾਂ ਕਿਲ੍ਹਾ ਦੇ ਦਿਹਾਂਤ 'ਤੇ ਅਕਾਲੀ ਆਗੂਆਂ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।