08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਨਾਮਜ਼ਦ ਤੇ 10-12 ਅਣਪਛਾਤਿਆਂ ਸਮੇਤ 15 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 11-04-2026
ਨੂਰਮਹਿਲ, 10 ਅਪ੍ਰੈਲ (ਤਜਿੰਦਰ ਕੁਮਾਰ)-ਥਾਣਾ ਮੁਖੀ ਬਲਜਿੰਦਰ ਸਿੰਘ ਨੂਰਮਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਦਈ ਹਰਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਬੁੰਡਾਲਾ ਤਹਿਸੀਲ ਫਿਲÏਰ ਜ਼ਿਲ੍ਹਾ ਜਲੰਧਰ ਨੇ ਇਕ ਲਿਖਤੀ ਸ਼ਿਕਾਇਤ ਨੂਰਮਹਿਲ ਥਾਣਾ 'ਚ ਦਰਜ ਕਰਵਾਈ ਸੀ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਲਿਖਿਆ ਕਿ 2 ਅਪ੍ਰੈਲ 2026 ਨੂੰ ਸਮਾਂ 10.30 ਰਾਤ ਨੂੰ ਦੋਸ਼ੀ ਕਾਲਾ ਪੁੱਤਰ ਜੋਗਾ ਵਾਸੀ ਪਿੰਡ ਬੁੰਡਾਲਾ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ, ਸੁੱਖਾ ਪੁੱਤਰ ਜੋਗਾ ਸਿੰਘ ਤੇ ਲਾਡੀ ਪੁੱਤਰ ਨਾਮਲੂਮ ਵਾਸੀਆਨ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਤੇ 10 -12 ਅਣਪਛਾਤੇ ਵਿਅਕਤੀਆਂ ਵਲੋਂ ਮੁੱਦਈ ਘਰ ਗੇਟ ਭੰਨ ਕੇ ਅਤੇ ਘਰ ਅੰਦਰ ਦਾਖਲ ਹੋ ਕੇ ਧਮਕੀਆਂ ਦਿੱਤੀਆਂ ਉਸ ਦਾ ਮੋਟਰਸਾਈਕਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਭੰਨ ਦਿੱਤਾ | ਥਾਣਾ ਨੂਰਮਹਿਲ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸੁਭਾਸ਼ ਚੰਦਰ ਨੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 52 ਦਰਜ ਕੀਤਾ |
ਪਿਛਲੀ ਖ਼ਬਰ ਨੰਬਰਦਾਰ ਰਜਿੰਦਰ ਸਿੰਘ ਨਵਾਂ ਕਿਲ੍ਹਾ ਦੇ ਦਿਹਾਂਤ 'ਤੇ ਅਕਾਲੀ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਦਾ 5ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।