12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕਲਸੀ ਨਗਰ ਦੇ ਲੋਕਾਂ ਨੇ ਮੋਦੀ ਤੇ ਗਡਕਰੀ ਦੇ ਨਾਂਅ ਲਿਖਿਆ ਮੰਗ-ਪੱਤਰ ਅਵਿਨਾਸ਼ ਚੰਦਰ ਕਲੇਰ ਨੂੰ ਸੌਪਿਆ

ਅਜੀਤ ਡੈਸਕ 10-04-2026
ਫਿਲੌਰ, 9 ਅਪ੍ਰੈਲ (ਸਤਿੰਦਰ ਸ਼ਰਮਾ)-ਸਥਾਨਕ ਮਾਤਾ ਕਲਸੀ ਨਗਰ ਦੇ ਨਿਵਾਸੀਆਂ ਤੇ ਵਪਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਤਿਨ ਗਡਕਰੀ ਦੇ ਨਾਂਅ ਲਿਖਿਆ ਇਕ ਮੰਗ-ਪੱਤਰ ਸਾਬਕਾ ਸੀ. ਪੀ. ਐਸ. ਪੰਜਾਬ ਤੇ ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ ਅਵਿਨਾਸ਼ ਚੰਦਰ ਕਲੇਰ ਨੂੰ ਸੌਂਪਿਆ | ਇਸ ਮੌਕੇ ਭਾਜਪਾ ਜਲੰਧਰ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਫਿਲੌਰ ਮੰਡਲ ਪ੍ਰਧਾਨ ਵਿਨੋਦ ਰਹੇਜਾ ਤੇ ਐਸ. ਸੀ. ਮੋਰਚਾ ਪੰਜਾਬ ਦੇ ਆਗੂ ਗੋਲਡੀ ਨਾਹਰ ਵੀ ਮੌਜੂਦ ਸਨ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤੀ ਕੌਮੀ ਰਾਜ ਮਾਰਗ ਅਥਾਰਟੀ ਵਲੋਂ ਕਲਸੀ ਨਗਰ ਦੇ ਵਸਨੀਕਾਂ ਤੇ ਦੁਕਾਨਦਾਰਾਂ ਨੂੰ ਜਗ੍ਹਾ ਖਾਲੀ ਕਰਨ ਦੇ ਨੋਟਿਸ ਭੇਜੇ ਗਏ ਸਨ, ਜਿਸ ਕਾਰਨ ਕਲਸੀ ਨਗਰ ਦੇ ਲੋਕਾਂ 'ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ | ਆਗੂਆਂ ਨੇ ਕਿਹਾ ਕਿ ਸੰਬੰਧਤ ਵਿਭਾਗ ਨੇ ਸੈਂਕੜੇ ਦੁਕਾਨਦਾਰਾਂ ਤੇ ਪਰਿਵਾਰਾਂ ਨੂੰ ਕਲਸੀ ਨਗਰ ਵਾਲੀ ਜਗ੍ਹਾ ਖਾਲੀ ਕਰਨ ਦੇ ਹੁਕਮ ਦਿੱਤੇ ਹਨ | ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 50 ਸਾਲਾਂ ਤੋਂ ਮਾਤਾ ਕਲਸੀ ਨਗਰ 'ਚ ਰਹਿ ਰਹੇ ਹਨ ਅਤੇ ਉਕਤ ਇਲਾਕਾ ਸੁਚੱਜੇ ਢੰਗ ਨਾਲ ਰਿਹਾਇਸ਼ੀ ਤੇ ਵਪਾਰਕ ਖੇਤਰ ਦੇ ਰੂਪ ਵਿਚ ਵਿਕਸਤ ਹੋਇਆ ਹੈ | ਉਕਤ ਕਾਲੋਨੀ ਅੰਦਰ ਲਗਪਗ 200 ਦੇ ਕਰੀਬ ਦੁਕਾਨਾਂ ਚੱਲ ਰਹੀਆਂ ਹਨ, ਜੋ ਸੈਂਕੜੇ ਪਰਿਵਾਰਾਂ ਲਈ ਰੋਜ਼ੀ-ਰੋਟੀ ਦਾ ਸਾਧਨ ਹਨ | ਇਸ ਤੋਂ ਇਲਾਵਾ ਉਕਤ ਖੇਤਰ 'ਚ 175 ਦੇ ਕਰੀਬ ਪਰਿਵਾਰ ਰਹਿੰਦੇ ਹਨ | ਜੇ ਸਰਕਾਰ ਉਕਤ ਜਗ੍ਹਾ ਨੂੰ ਖਾਲੀ ਕਰਵਾਉਂਦੀ ਹੈ, ਤਾਂ ਉਕਤ ਸਾਰੇ ਪਰਿਵਾਰ ਬੇਘਰ ਤੇ ਬੇਰੁਜ਼ਗਾਰ ਹੋ ਜਾਣਗੇ | ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਕਾਰਨ ਲੋਕਾਂ 'ਚ ਵਿਆਪਕ ਡਰ ਅਤੇ ਪ੍ਰੇਸ਼ਾਨੀ ਪੈਦਾ ਹੋ ਗਈ ਹੈ | ਆਗੂਆਂ ਨੇ ਪ੍ਰਧਾਨ ਮੋਦੀ ਤੇ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਕਿ ਉਹ ਸੈਂਕੜੇ ਪਰਿਵਾਰਾਂ ਅਤੇ ਦੁਕਾਨਦਾਰਾਂ ਨੂੰ ਭੇਜੇ ਬੇਦਖ਼ਲੀ ਦੇ ਹੁਕਮਾਂ 'ਤੇ ਮੁੜ ਵਿਚਾਰ ਕਰਨ ਅਤੇ ਲੋਕਾਂ ਦੇ ਘਰ ਅਤੇ ਦੁਕਾਨਾਂ ਨਾ ਢਾਹੀਆਂ ਜਾਣ | ਅਵਿਨਾਸ਼ ਚੰਦਰ ਕਲੇਰ ਨੇ ਵਫ਼ਦ ਨੂੰ ਭਰੋਸਾ ਦਵਾਇਆ ਕਿ ਉਹ ਕੇਂਦਰ ਸਰਕਾਰ ਦੇ ਸੰਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਉਕਤ ਮਾਮਲੇ ਦਾ ਕੋਈ ਸਾਰਥਕ ਹੱਲ ਲੱਭਣ ਦਾ ਯਤਨ ਕਰਨਗੇ | ਇਸ ਮੌਕੇ ਮਾਤਾ ਕਲਸੀ ਨਗਰ ਦੇ ਵਸਨੀਕ ਰਵਿੰਦਰ ਕੁਮਾਰ, ਅਸ਼ੋਕ ਕੁਮਾਰ, ਪਰਵੀਨ ਕੁਮਾਰ, ਸ਼ਾਮ ਅਵਧ, ਭਾਰਤੀ, ਰਿਸ਼ੀ, ਜਗਨ ਨਾਥ ਜੱਗੀ, ਰਘੂ ਅਰੋੜਾ, ਮਾਨਾ, ਬਬਲੂ, ਬੂਟਾ ਰਾਮ, ਜਗਤਾਰ ਸਿੰਘ, ਰਾਮ ਅਵਧ ਭਾਰਤੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਪੁਲਿਸ ਦੀ ਭਰਤੀ ਲਈ ਗੁਰਾਇਆ ਵਿਖੇ ਸਿਖਲਾਈ ਕੈਂਪ ਪਹਿਲੀ ਤੋਂ ਅਗਲੀ ਖ਼ਬਰ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਸੰਭਾਲਿਆ ਥਾਣਾ ਨੂਰਮਹਿਲ ਦਾ ਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।