13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਡਾ. ਦਾਹੀਆ ਦੀ ਅਗਵਾਈ ਹੇਠ ਨਕੋਦਰ ਹਲਕੇ ਦੇ ਆਗੂਆਂ ਵਲੋਂ ਚੰਨੀ ਨਾਲ ਮੁਲਾਕਾਤ

ਸ. ਚਰਨਜੀਤ ਸਿੰਘ ਚੰਨੀ ਆਪਣੇ ਖਜੂਰਲਾ ਸਥਿਤ ਨਵੇਂ ਨਿਵਾਸ ਅਸਥਾਨ 'ਤੇ ਡਾ. ਨਵਜੋਤ ਸਿੰਘ ਦਾਹੀਆ ਤੇ ਨਕੋਦਰ ਹਲਕੇ ਦੇ ਕਾਂਗਰਸੀ ਆਗੂਆਂ ਦਾ ਸਵਾਗਤ ਕਰਦੇ ਹੋਏ | ਅਜੀਤ ਤਸਵੀਰ <br/> 10-04-2026
ਜਲੰਧਰ, 9 ਅਪ੍ਰੈਲ (ਜਸਪਾਲ ਸਿੰਘ)-ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਲਈ ਨਕੋਦਰ ਹਲਕੇ ਦੇ ਕਾਂਗਰਸੀ ਆਗੂ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਦੀ ਅਗਵਾਈ ਹੇਠ ਉਨ੍ਹਾਂ ਦੇ ਖਜੂਰਲਾ ਸਥਿਤ ਨਵੇਂ ਘਰ ਵਿਖੇ ਪੁੱਜੇ, ਜਿਥੇ ਉਨ੍ਹਾਂ ਸ. ਚੰਨੀ ਨੂੰ ਨਵੇਂ ਘਰ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸ. ਚੰਨੀ ਨੇ ਜਲੰਧਰ-ਫਗਵਾੜਾ ਹਾਈਵੇ 'ਤੇ ਆਪਣਾ ਘਰ ਬਣਾ ਕੇ ਚੋਣਾਂ ਦੌਰਾਨ ਕੀਤਾ ਆਪਣਾ ਪੂਰਾ ਕੀਤਾ ਹੈ | ਇਸ ਮੌਕੇ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਸਲੀ ਤਾਕਤ ਉਸਦੇ ਸਮਰਪਿਤ ਵਰਕਰ ਹਨ ਅਤੇ ਅੱਜ ਨਕੋਦਰ ਹਲਕੇ ਤੋਂ ਵਰਕਰਾਂ ਦੀ ਵੱਡੀ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੰਗਠਨ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਸਰਗਰਮ ਤੇ ਮਜ਼ਬੂਤ ਹੈ | ਉਨ੍ਹਾਂ ਕਿਹਾ ਕਿ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਮੇਸ਼ਾ ਵਰਕਰਾਂ ਨੂੰ ਮਾਣ-ਸਤਿਕਾਰ ਦਿੱਤਾ ਹੈ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਰਾਜਨੀਤੀ ਕੀਤੀ ਹੈ | ਇਹੀ ਕਾਰਨ ਹੈ ਕਿ ਉਨ੍ਹਾਂ ਦੇ ਨਵੇਂ ਨਿਵਾਸ 'ਤੇ ਕਰਵਾਏ ਇਸ ਮਿਲਣੀ ਸਮਾਗਮ ਵਿਚ ਵਰਕਰਾਂ ਵਿਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ | ਡਾ. ਦਾਹੀਆ ਨੇ ਕਿਹਾ ਕਿ ਅਜਿਹੇ ਸਮਾਗਮ ਪਾਰਟੀ ਦੇ ਅੰਦਰ ਆਪਸੀ ਸੰਵਾਦ, ਭਾਈਚਾਰੇ ਤੇ ਸੰਗਠਨਾਤਮਕ ਮਜ਼ਬੂਤੀ ਨੂੰ ਹੋਰ ਮਜ਼ਬੂਤ ਕਰਦੇ ਹਨ | ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਹੋਰ ਵੱਧ ਤਾਕਤ ਨਾਲ ਲੋਕਾਂ ਦੇ ਮੁੱਦੇ ਉਠਾਏਗੀ | ਸਮਾਗਮ ਦੌਰਾਨ ਵਰਕਰਾਂ ਨੇ ਆਪਸੀ ਵਿਚਾਰ-ਵਟਾਂਦਰਾ ਕੀਤਾ ਤੇ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਸਕਾਰਾਤਮਕ ਚਰਚਾ ਵੀ ਹੋਈ | ਇਸ ਤੋਂ ਪਹਿਲਾਂ ਸ. ਚਰਨਜੀਤ ਸਿੰਘ ਚੰਨੀ ਨੇ ਡਾ. ਦਾਹੀਆ ਤੇ ਹੋਰਨਾਂ ਕਾਂਗਰਸੀ ਆਗੂਆਂ ਦਾ ਆਪਣੇ ਨਿਵਾਸ ਅਸਥਾਨ 'ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਵਰਕਰ ਹੀ ਪਾਰਟੀ ਦੀ ਅਸਲ ਤਾਕਤ ਹੁੰਦੇ ਹਨ ਤੇ ਉਨ੍ਹਾਂ ਮਾਣ ਹੈ ਕਿ ਅੱਜ ਸਰਕਾਰੀ ਜਬਰ ਦੇ ਬਾਵਜੂਦ ਵਰਕਰ ਪਾਰਟੀ ਨਾਲ ਡੱਟ ਕੇ ਖੜ੍ਹੇ ਹਨ |
ਪਿਛਲੀ ਖ਼ਬਰ ਟਾਂਡਾ ਰੋਡ ਫਾਟਕ 'ਤੇ ਆਰ. ਯੂ. ਬੀ. ਨੂੰ ਲੈ ਕੇ ਦਿਨੇਸ਼ ਢੱਲ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਡਾ. ਦਾਹੀਆ ਦੀ ਅਗਵਾਈ ਹੇਠ ਨਕੋਦਰ ਹਲਕੇ ਦੇ ਆਗੂਆਂ ਵਲੋਂ ਚੰਨੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।