13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

13 ਨੂੰ ਸਜਾਏ ਜਾਣ ਵਾਲੇ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲੇ ਪ੍ਰਬੰਧਕ

ਅਜੀਤ ਡੈਸਕ 10-04-2026
ਜਲੰਧਰ, 9 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਤੋਂ 13 ਅਪ੍ਰੈਲ ਵਿਸਾਖੀ ਦੇ ਦਿਹਾੜੇ 'ਤੇ ਸਜਾਏ ਜਾ ਰਹੇ 'ਖਾਲਸਾ ਮਾਰਚ' ਦੇ ਪ੍ਰਬੰਧਕਾਂ ਵਲੋਂ ਮਾਰਚ ਦੌਰਾਨ ਟ੍ਰੈਫ਼ਿਕ ਸਮੱਸਿਆ, ਸੁਰੱਖਿਆ ਪ੍ਰਬੰਧਾਂ ਤੇ ਮਾਰਗ ਦੀ ਸਾਫ਼-ਸਫ਼ਾਈ ਸੰਬੰਧੀ ਚਰਚਾ ਕਰਨ ਲਈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਤੇ ਨਗਰ ਨਿਗਮ ਮੇਅਰ ਵਨੀਤ ਧੀਰ ਦੇ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਹਰਪਾਲ ਸਿੰਘ ਚੱਢਾ, ਕਵਲਜੀਤ ਸਿੰਘ ਟੋਨੀ ਤੇ ਤਜਿੰਦਰ ਸਿੰਘ ਪ੍ਰਦੇਸੀ ਨੇ ਅਧਿਕਾਰੀਆਂ ਨੂੰ ਖ਼ਾਲਸਾ ਮਾਰਚ ਦੌਰਾਨ ਸੁਚੱਜੇ ਪ੍ਰਬੰਧ ਕਰਨ ਲਈ ਕਿਹਾ, ਜਿਸ 'ਤੇ ਪੁਲਿਸ ਕਮਿਸ਼ਨਰ ਤੇ ਮੇਅਰ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਖ਼ਾਲਸਾ ਮਾਰਚ ਦੇ ਮਾਰਗ 'ਤੇ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸੁਭਾਣਾ, ਕੌਂਸਲਰ ਗੁਰਵਿੰਦਰ ਸਿੰਘ (ਬੰਟੀ ਨੀਲਕੰਠ), ਕੌਂਸਲਰ ਮੁਕੇਸ਼ ਸੇਠੀ, ਕੌਂਸਲਰ ਦਵਿੰਦਰ ਰੌਣੀ, ਗੁਰਦੇਵ ਸਿੰਘ (ਗੋਲਡੀ ਭਾਟੀਆ), ਪਰਮਪ੍ਰੀਤ ਸਿੰਘ ਵਿੱਟੀ, ਗੁਰਦੀਪ ਸਿੰਘ ਪੋਪਲੀ, ਕਵਲਜੀਤ ਸਿੰਘ (ਸਕੱਤਰ), ਹਰਪ੍ਰੀਤ ਸਿੰਘ ਬਾਜਵਾ, ਮਨਜੀਤ ਸਿੰਘ ਠੁਕਰਾਲ, ਰਾਜਵੰਤ ਸਿੰਘ ਸੁੱਖਾ, ਪ੍ਰਭਜੋਤ ਸਿੰਘ ਖਾਲਸਾ, ਰਾਜਾ ਸਿੰਘ, ਗੁਰਵਿੰਦਰ ਸਿੰਘ ਸਿੱਧੂ, ਭੂਪਿੰਦਰ ਸਿੰਘ ਬੜਿੰਗ, ਹਰਪ੍ਰੀਤ ਸਿੰਘ ਵਾਲੀਆ, ਪਰਦੀਪ ਸਿੰਘ, ਗਗਨਦੀਪ ਸਿੰਘ ਨਾਗੀ, ਕਰਤਾਰ ਸਿੰਘ ਗਿੱਲ, ਬਿੱਲਾ ਠੇਕੇਦਾਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਲਾਂਬੜਾ ਵਿਖੇ ਕਿਸਾਨ ਸਿਖਲਾਈ ਕੈਂਪ ਤੇ ਖੇਤੀ ਪ੍ਰਦਰਸ਼ਨੀ ਅੱਜ-ਡਾ. ਜਸਵਿੰਦਰ ਸਿੰਘ ਅਗਲੀ ਖ਼ਬਰ ਚੋਰੀ ਦੇ ਮਾਮਲੇ 'ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।