24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਧੋਗੜੀ ਰੋਡ ਕੋਲ ਤਾਰਾਂ ਚੋਰੀ ਹੋਣ ਨਾਲ ਟਿਊਬਵੈੱਲ ਤੋਂ ਪਾਣੀ ਸਪਲਾਈ ਬੰਦ

ਅਜੀਤ ਡੈਸਕ 07-04-2026
ਜਲੰਧਰ, 6 ਅਪ੍ਰੈਲ (ਸ਼ਿਵ)-ਧੋਗੜੀ ਰੋਡ ਸ਼ਮਸ਼ਾਨਘਾਟ ਦੇ ਅੰਦਰ ਲੱਗੇ ਟਿਊਬਵੈੱਲ ਦੇ ਬਿਜਲੀ ਮੀਟਰਾਂ ਦੀਆਂ ਤਾਰਾਂ ਚੋਰੀ ਕਰਨ ਨਾਲ ਪਾਣੀ ਸਪਲਾਈ ਬੰਦ ਹੋਣ ਨਾਲ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਵਾਰਡ ਨੰਬਰ 3 ਦੇ ਆਮ ਆਦਮੀ ਪਾਰਟੀ ਦੇ ਆਗੂ ਤੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਮਸ਼ਾਨਘਾਟ ਵਿਚ ਜਿਹੜਾ ਟਿਊਬਵੈੱਲ ਲੱਗਾ ਹੈ, ਉਸ ਦਾ ਬਿਜਲੀ ਮੀਟਰ ਬਾਹਰ ਲੱਗਾ ਹੈ | ਚੋਰਾਂ ਵਲੋਂ ਇਸ ਮੀਟਰ ਨਾਲ ਲੱਗੀ 15 ਮੀਟਰ ਤਾਰ ਸ਼ਮਸ਼ਾਨਘਾਟ ਦੇ ਅੰਦਰੋਂ ਜਾ ਕੇ ਚੋਰੀ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਨਾਲ ਧੋਗੜੀ ਰੋਡ ਤੇ ਹਰਿਗੋਬਿੰਦ ਨਗਰ 'ਚ ਪਾਣੀ ਸਪਲਾਈ ਬੰਦ ਹੋ ਗਈ ਹੈ, ਜਿਸ ਕਰਕੇ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਆਏ ਦਿਨ ਘਟਨਾਵਾਂ ਵਾਪਰ ਰਹੀਆਂ ਹਨ |
ਪਿਛਲੀ ਖ਼ਬਰ ਜਲੰਧਰ ਰੇਲਵੇ ਸਟੇਸ਼ਨ ਦੇ ਪਾਣੀ, ਸੀਵਰੇਜ ਦੀ 87 ਲੱਖ ਬਕਾਇਆ ਰਕਮ ਵਸੂਲੀ ਅਗਲੀ ਖ਼ਬਰ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਪਾਕਿ ਨਾਲ ਲੱਗਦੀ ਅਟਾਰੀ ਸਰਹੱਦ ਖੋਲ੍ਹੀ ਜਾਵੇ-ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।