16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

• ਸੰਤ ਸੀਚੇਵਾਲ ਵਲੋਂ ਰਾਜ ਸਭਾ 'ਚ ਪੁੱਛੇ ਸਵਾਲ ਦੌਰਾਨ ਹੋਇਆ ਖੁਲਾਸਾ • ਪੰਜਾਬ 'ਚ ਸਿਰਫ਼ 6.59 ਫ਼ੀਸਦੀ ਜੰਗਲਾਤ ਹੇਠ ਰਕਬਾ <br/> ਜੰਗਲਾਤ ਹੇਠ ਰਕਬੇ 'ਚ ਪੰਜਾਬ ਫਾਡੀ

ਅਜੀਤ ਡੈਸਕ 06-04-2026
ਮਲਸੀਆਂ, 5 ਅਪ੍ਰੈਲ (ਸੁਖਦੀਪ ਸਿੰਘ)-ਰਾਜ ਸਭਾ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਰਾਜ ਪੁੱਛੇ ਗਏ ਲਿਖਤੀ ਸਵਾਲ ਨੇ ਪੰਜਾਬੀਆਂ ਦੀਆਂ ਉਦੋਂ ਚਿੰਤਾਵਾਂ ਵਧਾ ਦਿੱਤੀਆਂ, ਜਦੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਜੰਗਲਾਂ ਹੇਠਲਾ ਰਕਬਾ ਸਭ ਤੋਂ ਘੱਟ ਪੰਜਾਬ 'ਚ ਹੈ | ਪੰਜਾਬ 'ਚ ਜੰਗਲ ਹੇਠ ਰਕਬਾ ਸਿਰਫ਼ 6.59 ਫ਼ੀਸਦ ਹੀ ਰਹਿ ਗਿਆ ਹੈ | ਜੰਗਲਾਤ ਹੇਠ ਰਕਬਾ ਕਾਇਮ ਰੱਖਣ 'ਚ ਪੰਜਾਬ ਤਾਂ ਬਿਹਾਰ ਤੋਂ ਵੀ ਪੱਛੜ ਗਿਆ ਹੈ | ਗੁਆਂਢੀ ਸੂਬਾ ਹਰਿਆਣਾ ਵੀ ਪੰਜਾਬ ਨਾਲੋਂ ਅੱਗੇ ਲੰਘ ਗਿਆ ਹੈ | ਕੇਂਦਰੀ ਜੰਗਲਾਤ ਤੇ ਵਾਤਾਵਰਨ ਬਾਰੇ ਮੰਤਰੀ ਸ੍ਰੀ ਕੀਰਤੀ ਵਰਧਨ ਨੇ ਦੱਸਿਆ ਕਿ ਦੇਸ਼ 'ਚ ਜੰਗਲ ਹੇਠ ਰਕਬਾ 8,27,357.95 ਵਰਗ ਕਿਲੋਮੀਟਰ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ 32,87,468.88 ਵਰਗ ਕਿਲੋਮੀਟਰ ਦਾ ਕੇਵਲ 25.17 ਫੀਸਦੀ ਹੈ ਜਦ ਕਿ ਪੰਜਾਬ 'ਚ ਜੰਗਲ ਹੇਠ ਰਕਬਾ ਸੁੰਗੜ ਕੇ ਸਿਰਫ਼ 6.59 ਫ਼ੀਸਦੀ ਹੀ ਰਹਿ ਗਿਆ ਹੈ | ਹਰਿਆਣੇ ਦਾ 7.48 ਫ਼ੀਸਦੀ, ਰਾਜਸਥਾਨ ਦਾ 8.00, ਉੱਤਰ ਪ੍ਰਦੇਸ਼ 9.96 ਫ਼ੀਸਦੀ ਤੇ ਬਿਹਾਰ ਦਾ 10.52 ਫ਼ੀਸਦੀ ਜੰਗਲ ਕਵਰ ਦਰਜ ਕੀਤਾ ਗਿਆ ਹੈ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਸਿਰਫ਼ ਅੰਕੜੇ ਨਹੀਂ, ਸਗੋਂ ਭਵਿੱਖ ਲਈ ਚਿਤਾਵਨੀ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੇ ਆਪਣੇ ਅੰਕੜੇ ਸਾਫ਼ ਦੱਸ ਰਹੇ ਹਨ ਕਿ ਅਸੀਂ ਕੁਦਰਤ ਨਾਲ ਕਿੰਨਾ ਵੱਡਾ ਖਿਲਵਾੜ ਕਰ ਰਹੇ ਹਾਂ |
ਸੰਤ ਸੀਚੇਵਾਲ ਵਲੋਂ ਜੰਗਲ ਲਗਾਉਣ ਲਈ ਬੂਟੇ ਮੁਫ਼ਤ ਦੇਣ ਦਾ ਐਲਾਨ
ਗੱਲਬਾਤ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਐਲਾਨ ਕੀਤਾ ਕਿ ਪੰਜਾਬ 'ਚ ਲਾਏ ਜਾਣ ਵਾਲੇ ਬੂਟਿਆਂ ਲਈ ਸੀਚੇਵਾਲ ਦੀਆਂ ਨਰਸਰੀਆਂ 'ਚੋਂ ਬੂਟੇ ਮੁਫ਼ਤ ਵਿਚ ਪ੍ਰਾਪਤ ਕੀਤੇ ਜਾ ਸਕਦੇ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੀ ਧਰਤੀ 'ਤੇ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਇਆ ਜਾ ਸਕੇ |
ਪਿਛਲੀ ਖ਼ਬਰ ਜੰਗਲਾਤ ਹੇਠ ਰਕਬੇ 'ਚ ਪੰਜਾਬ ਫਾਡੀ ਅਗਲੀ ਖ਼ਬਰ ਪੰਜਾਬ ਦੀ ਸਿੱਖਿਆ ਨੂੰ ਨੰਬਰ 1 'ਤੇ ਰੱਖਣ ਲਈ 'ਮਾਨ ਸਰਕਾਰ' ਯਤਨਸ਼ੀਲ-ਬੀਬੀ ਰਣਜੀਤ ਕੌਰ ਕਾਕੜ ਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।