09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਟੇਟ ਪਬਲਿਕ ਸਕੂਲ ਕੈਂਟ 'ਚ ਅਕਾਦਮਿਕ ਸੈਸ਼ਨ ਦੇ ਪਹਿਲੇ ਦਿਨ ਵਿਦਿਆਰਥੀਆਂ ਦਾ ਸਵਾਗਤ

ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਚ ਅਕਾਦਮਿਕ ਸੈਸ਼ਨ 2026-27 ਦੇ ਸ਼ੁੱਭ ਆਰੰਭ ਮੌਕੇ ਕਲਾਸ 1 ਤੋਂ 12 ਤੱਕ ਦੇ ਵਿਦਿਆਰਥੀਆਂ ਦਾ ਉਤਸ਼ਾਹ ਤੇ ਸਨੇਹਪੂਰਵਕ ਸਵਾਗਤ ਕੀਤਾ, ਸਕੂਲ ਦਾ ਪੂਰਾ ਵਿਹੜਾ ਉਤਸ਼ਾਹ, ਉਮੰਗ ਤੇ ਨਵੀਂ ਊਰਜਾ ਨਾਲ ਭਰਪੂਰ ਸੀ, ਜਿੱਥੇ ਵਿਦਿਆਰਥੀ ਨਵੀਆਂ ਉਮੀਦਾਂ ਨਾਲ ਆਪਣੇ ਸਿੱਖਿਆਤਮਕ ਜੀਵਨ ਦੀ ਨਵੀਂ ਸ਼ੁਰੂਆਤ ਕਰ ਰਹੇ ਸਨ | ਇਸ ਮੌਕੇ ਵਿਦਿਆਰਥੀਆਂ ਦੇ ਸਵਾਗਤ ਲਈ ਵਿਸ਼ੇਸ਼ ਸਵੇਰ ਦੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ, ਜਿਸ ਨੇ ਸਾਰੇ ਮਾਹੌਲ ਨੂੰ ਸਕਾਰਾਤਮਕਤਾ ਅਤੇ ਪੇ੍ਰਰਨਾ ਨਾਲ ਭਰ ਦਿੱਤਾ | ਵਿਦਿਆਰਥੀਆਂ ਦਾ ਤਿਲਕ ਲਗਾ ਕੇ ਰਵਾਇਤੀ ਢੰਗ ਨਾਲ ਸਵਾਗਤ ਕੀਤਾ | ਪ੍ਰਾਰਥਨਾ ਸਭਾ ਦੌਰਾਨ ਸ਼ਬਦ ਗਾਇਣ, ਭਾਸ਼ਨ, ਵਿਚਾਰ, ਪ੍ਰਤਿੱਗਿਆ ਤੇ ਰਾਸ਼ਟਰੀ ਗੀਤ ਦੀਆਂ ਪ੍ਰਸਤੁਤੀਆਂ ਦੇ ਨਾਲ-ਨਾਲ ਇਕ ਪ੍ਰੇਰਣਾਦਾਇਕ ਨਾਟਕ ਵੀ ਪੇਸ਼ ਕੀਤਾ, ਜਿਸ ਨੇ ਸਾਰਿਆਂ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ | ਇਸ ਵਿਸ਼ੇਸ਼ ਸਭਾ ਦਾ ਉਦੇਸ਼ ਵਿਦਿਆਰਥੀਆਂ ਦੇ ਗਿਆਨ, ਆਤਮ-ਵਿਸ਼ਵਾਸ ਅਤੇ ਮਨੋਬਲ ਨੂੰ ਮਜ਼ਬੂਤ ਕਰਨਾ ਸੀ | ਸਕੂਲ 'ਚ ਨਵੇਂ ਨਿਯੁਕਤ ਅਧਿਆਪਕਾਂ ਦੀ ਜਾਣ-ਪਹਿਚਾਣ ਪਿ੍ੰਸੀਪਲ ਸਵੀਨਾ ਬਹਿਲ ਤੇ ਵਾਈਸ ਪਿ੍ੰਸੀਪਲ ਗਗਨਦੀਪ ਕੌਰ ਖੈਰਾ ਦੀ ਗੌਰਵਮਈ ਹਾਜ਼ਰੀ ਵਿਚ ਕਰਵਾਈ ਗਈ | ਉਨ੍ਹਾਂ ਵਿਦਿਆਰਥੀਆਂ ਨੂੰ ਦਿ੍ੜ੍ਹ ਨਿਸ਼ਚੇ ਨਾਲ ਚੁਨੌਤੀਆਂ ਦਾ ਸਾਹਮਣਾ ਕਰਨ ਤੇ ਨਵੇਂ ਮੌਕਿਆਂ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ | ਇਸ ਦੇ ਨਾਲ ਹੀ ਅਨੁਸ਼ਾਸਨ, ਸਮਰਪਣ ਤੇ ਸਕਾਰਾਤਮਿਕ ਸੋਚ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ-ਪ੍ਰਧਾਨ ਡਾ. ਗਗਨਦੀਪ ਕੌਰ, ਪਿ੍ੰਸੀਪਲ ਸ੍ਰੀਮਤੀ ਸਵੀਨਾ ਬਹਿਲ ਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਗਗਨਦੀਪ ਕੌਰ ਖੈਰਾ ਨੇ ਆਪਣੇ ਸੰਦੇਸ਼ 'ਚ ਸਾਰੇ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਨਵਾਂ ਸੈਸ਼ਨ ਸਿੱਖਣ, ਅੱਗੇ ਵਧਣ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੁਨਹਿਰਾ ਮੌਕਾ ਹੈ | ਉਨ੍ਹਾਂ ਕਿਹਾ ਜੇਕਰ ਵਿਦਿਆਰਥੀ ਅਨੁਸ਼ਾਸਨ, ਮਿਹਨਤ ਤੇ ਸਕਾਰਾਤਮਿਕ ਸੋਚ ਨਾਲ ਅੱਗੇ ਵਧਣਗੇ ਤਾਂ ਸਫਲਤਾ ਨਿਸ਼ਚਿਤ ਤੌਰ 'ਤੇ ਉਨ੍ਹਾਂ ਦੇ ਕਦਮ ਚੁੰਮੇਗੀ | ਸਕੂਲ ਪਰਿਵਾਰ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਖੜ੍ਹਾ ਹੈ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ |
ਪਿਛਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲੋਜੀ 'ਚ ਮੋਕਟੇਲ ਵਰਕਸ਼ਾਪ ਲਗਾਈ ਅਗਲੀ ਖ਼ਬਰ ਐਸ. ਡੀ. ਕਾਲਜ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।