ਜਲੰਧਰ, 30 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਦੀਪ ਸਿੰਘ ਗੋਲਡੀ (ਯੂ. ਐਸ. ਏ.) ਸਪੁੱਤਰ ਹਰਦਿੱਤ ਸਿੰਘ ਅਹੂਜਾ ਤੇ ਹਰਜੀਤ ਕੌਰ ਅਹੂਜਾ ਵਲੋਂ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਲੰਗਰ ਹਾਲ 'ਚ ਲਿਫਟ ਦੀ ਸੇਵਾ ਕਰਵਾਈ ਗਈ | ਉਨਾਂ ਗੋਲਡੀ ਭਰਾਵਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਕਿਹਾ ਕਿ ਉਹ ਹਮੇਸ਼ਾਂ ਗੁਰੂ ਘਰ ਤੇ ਸਮਾਜ ਸੇਵਾ ਦੇ ਕਾਰਜਾਂ 'ਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ | ਇਸ ਵਾਰ ਉਨ੍ਹਾਂ ਲੰਗਰ ਹਾਲ ਲਿਫਟ ਦੀ ਸੇਵਾ ਵਜੋਂ ਗੁਰਦੁਆਰਾ ਸਾਹਿਬ ਨੂੰ 18 ਲੱਖ 50 ਹਜ਼ਾਰ ਦੀ ਰਾਸ਼ੀ ਸੇਵਾ ਭੇਟਾ ਦਿੱਤੀ ਗਈ | ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰ ਡਾ. ਐਚ. ਐਮ. ਹੁਰੀਆ, ਰਸ਼ਪਾਲ ਸਿੰਘ ਪਾਲ (ਪੰਜਾਬ ਦਾ ਰਫ਼ੀ), ਅਵਤਾਰ ਸਿੰਘ ਗੋਲਡੀ ਤੇ ਹਰਦੀਪ ਸਿੰਘ ਗੋਲਡੀ ਦੀ ਧਰਮ ਪਤਨੀ ਇੰਦਰਜੀਤ ਕੌਰ ਹਾਜ਼ਰ ਸਨ |