20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕਾਰ 'ਚ ਬੈਠਣ ਸਮੇਂ ਔਰਤ ਤੋਂ ਮੋਟਰਸਾਈਕਲ ਸਵਾਰ ਲੁਟੇਰਾ ਪਰਸ ਖੋਹ ਕੇ ਫਰਾਰ, ਲੱਖਾਂ ਦਾ ਨੁਕਸਾਨ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਹੋਈ ਲੁੱਟ ਦੀ ਵਾਰਦਾਤ <br/>

ਅਜੀਤ ਡੈਸਕ 31-03-2026
ਚੁਗਿੱਟੀ/ਜੰਡੂਸਿੰਘਾ, 30 ਮਾਰਚ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਖੇਤਰ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਚੋਰਾਂ ਤੇ ਲੁਟੇਰਿਆਂ ਦੀ ਲਗਾਤਾਰ ਬਣੀ ਹੋਈ ਸਰਗਰਮੀ ਕਾਰਨ ਇਲਾਕਾ ਵਸਨੀਕ ਡਰ ਦੇ ਮਹੌਲ 'ਚ ਰਹਿਣ ਲਈ ਮਜਬੂਰ ਹਨ | ਸੋਮਵਾਰ ਨੂੰ ਦੁਪਹਿਰ ਸਮੇਂ ਢਾਈ ਵਜੇ ਦੇ ਕਰੀਬ ਲੁੱਟ ਦੀ ਹੋਈ ਇਕ ਹੋਰ ਵਾਰਦਾਤ ਕਾਰਨ ਲੋਕ ਸਹਿਮ ਗਏ | ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਚੈਨੇਲੀ ਗੁਪਤਾ ਪੁੱਤਰੀ ਵਿਨੋਦ ਗੁਪਤਾ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਇਥੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਰਹਿੰਦੇ ਆਪਣੇ ਮਾਪਿਆਂ ਨੂੰ ਮਿਲਣ ਲਈ ਆਈ ਹੋਈ ਹੈ, ਵਾਰਦਾਤ ਸਮੇਂ ਉਹ ਡਾਕਟਰ ਕੋਲ ਦਵਾਈ ਲੈਣ ਜਾ ਰਹੀ ਸੀ | ਜਿਵੇਂ ਹੀ ਉਹ ਘਰੋਂ ਬਾਹਰ ਨਿਕਲ ਕੇ ਕਾਰ 'ਚ ਬੈਠਣ ਲੱਗੀ ਤਾਂ ਮੋਟਰਸਾਈਕਲ 'ਤੇ ਆਏ ਇਕ ਲੁਟੇਰੇ, ਜਿਸ ਨੇ ਹੈਲਮੇਟ ਪਹਿਨਿਆ ਹੋਇਆ ਸੀ, ਵਲੋਂ ਉਸਦਾ ਪਰਸ ਖੋਹ ਲਿਆ ਗਿਆ ਤੇ ਮੌਕੇ ਤੋਂ ਫਰਾਰ ਹੋ ਗਿਆ | ਉਨ੍ਹਾਂ ਕਿਹਾ ਕਿ ਪਰਸ ਵਿਚ ਲੱਖਾਂ ਦੇ ਗਹਿਣੇ ਤੇ 40 ਹਜ਼ਾਰ ਦੇ ਕਰੀਬ ਨਕਦੀ ਸੀ | ਉਨ੍ਹਾਂ ਆਖਿਆ ਕਿ ਉਨ੍ਹਾਂ ਵਲੋਂ ਇਸ ਸੰਬੰਧੀ ਉਕਤ ਵਾਰਦਾਤ ਸੰਬੰਧੀ ਪੁਲਿਸ ਦੇ ਧਿਆਨ 'ਚ ਵੀ ਲਿਆਂਦਾ ਗਿਆ ਹੈ | ਪੀੜਤਾਂ ਵਲੋਂ ਉੱਚ ਪੁਲਿਸ
ਅਧਿਕਾਰੀਆਂ ਨੂੰ ਲੁਟੇਰਿਆਂ ਨੂੰ ਜਲਦ ਗਿ੍ਫਤਾਰ ਕਰਨ ਦੀ ਅਰਜੋਈ ਕੀਤੀ ਗਈ ਹੈ | ਉਧਰ ਇਸ ਗੱਲ ਨੂੰ ਲੈ ਕੇ ਪੁਲਿਸ ਮਹਿਕਮੇ ਪ੍ਰਤੀ ਰੋਸ ਜ਼ਾਹਰ ਕਰਦਿਆਂ ਗੁਰੂ ਗੋਬਿੰਦ ਸਿੰਘ ਐਵੇਨਿਊ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਨ ਗੁਪਤਾ ਨੇ ਕਿਹਾ ਕਿ ਪੁਲਿਸ ਮਹਿਕਮੇ ਦੀ ਢਿੱਲ ਕਾਰਨ ਹੀ ਆਏ ਦਿਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਗਸ਼ਤ ਵਧਾਉਣ ਦੀ ਮੰਗ ਕੀਤੀ |

ਪਿਛਲੀ ਖ਼ਬਰ ਸਰਵਰ 'ਚ ਖਰਾਬੀ ਕਰਕੇ ਕਈਆਂ ਦੇ ਨਹੀਂ ਹੋਏ ਡਰਾਈਵਿੰਗ ਟੈੱਸਟ ਲੋਕਾਂ ਨੂੰ ਦੁਬਾਰਾ ਪੇਸ਼ਗੀ ਸਮਾਂ ਲੈਣ ਤੇ ਪਾਰਕਿੰਗ ਲ... ਅਗਲੀ ਖ਼ਬਰ ਲੇਬਰ ਕੋਡਾਂ ਦੇ ਵਿਰੋਧ 'ਚ ਰੋਸ ਮੁਜ਼ਾਹਰਾ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।