08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਐਸ. ਸੀ. ਬੀ. ਸੀ. ਯੂਨੀਅਨ ਨੇ ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਵਲੋਂ ਸਮਾਂ ਨਾ ਦਿੱਤੇ ਜਾਣ ਦੀ ਕੀਤੀ ਨਿੰਦਾ

ਅਜੀਤ ਡੈਸਕ 30-03-2026
ਜਲੰਧਰ, 29 ਮਾਰਚ (ਹਰਵਿੰਦਰ ਸਿੰਘ ਫੁੱਲ)-ਐਸ. ਸੀ. ਬੀ. ਸੀ. ਇੰਪਲਾਈਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜੰਗ ਬਹਾਦਰ ਦੀ ਪ੍ਰਧਾਨਗੀ ਹੇਠ ਬੱਸ ਅੱਡਾ ਵਿਖੇ ਹੋਈ | ਜਿਸ ਵਿਚ ਸੂਬਾ ਕਮੇਟੀ ਦੇ ਚੇਅਰਮੈਨ ਸਲਵਿੰਦਰ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਬੀਤੇ ਦਿਨੀਂ ਪੰਡਾਬ ਰੋਡਵੇਜ਼ ਦੇ ਡਾਇਰੈਕਟਰ ਵਲੋ ਮੀਟਿੰਗ ਲਈ ਸਮਾਂ ਨਾ ਦਿੱਤੇ ਜਾਣ ਦੀ ਭਰਪੂਰ ਨਿੰਦਾ ਕਰਦਿਆਂ ਕਿਹਾ ਕਿ ਉਹ ਯੂਨੀਅਨ ਨੂੰ ਮਿਲਣ ਤੋਂ ਕੰਨੀ ਕਤਰਾਉਂਦੇ ਹਨ | ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਦੇ ਕਾਰਜਕਾਲ ਵਿਚ ਨਾ ਤਾਂ ਤਰਸ ਦੇ ਆਧਾਰ 'ਤੇ ਭਰਤੀ ਕੀਤੀ ਗਈ ਹੈ ਨਾ ਹੀ ਮਹਿਕਮੇ ਵਿਚ ਕੋਈ ਤਰੱਕੀਆਂ ਕੀਤੀਆਂ ਗਈਆਂ ਹਨ | ਜਿਹੜੀਆਂ ਦੋ ਤਰੱਕੀਆਂ ਕੀਤੀਆਂ ਗਈਆਂ ਹਨ, ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋਣ 'ਤੇ ਵੀ ਇਨ੍ਹਾਂ ਨੂੰ ਕੋਈ ਡਿਪੂ ਅਲਾਟ ਨਹੀਂ ਕੀਤਾ | ਪੰਜਾਬ ਅੰਦਰ ਸਪੈਸ਼ਲ ਆਪ੍ਰੇਸ਼ਨ ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਹੈ | ਯੂਨੀਅਨ ਮੰਗ ਕੀਤੀ ਡਾਇਰੈਕਟਰ ਨੂੰ ਇਸ ਮਹਿਕਮੇ 'ਚੋਂ ਬਦਲਿਆ ਜਾਵੇ | ਯੂਨੀਅਨ ਵਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਡੀ. ਐਮ. ਗਗਨਦੀਪ ਕੇਸ ਦੀ ਪੈਰਵਾਈ ਵੀ ਸੀ. ਬੀ. ਆਈ. ਪੱਧਰ 'ਤੇ ਹੋਵੇ ਅਤੇ ਲਾਲਜੀਤ ਸਿੰਘ ਭੁੱਲਰ ਦੇ ਨਾਲ-ਨਾਲ ਟਰਾਂਸਪੋਰਟ ਮਹਿਕਮੇ ਵਿਚ ਤਾਇਨਾਤ ਭਿ੍ਸ਼ਟ ਅਫ਼ਸਰਾਂ ਦੀ ਵੀ ਜਾਂਚ ਹੋਵੇ | ਇਸ ਮੌਕੇ ਤਰਸੇਮ ਸਿੰਘ (ਚੇਅਰਮੈਨ), ਧਰਮਪਾਲ, ਟੀ. ਐਮ. ਬੈਂਸ, ਮਨਜੀਤ ਸਿੰਘ, ਕਸ਼ਮੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਹੋਰ ਯੂਨੀਅਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸੀਵਰੇਜ, ਗੱਡੀਆਂ ਦੀ ਖ਼ਰੀਦ ਤੇ ਹੋਰ ਮੁੱਦਿਆਂ ਨੂੰ ਲੈ ਕੇ ਨਿਗਮ ਹਾਊਸ ਦੀ ਮੀਟਿੰਗ 'ਚ ਹੰਗਾਮੇ ਦੇ ਆਸਾਰ ਅਗਲੀ ਖ਼ਬਰ ਭਾਜਪਾ ਦੇ ਸਿਖਲਾਈ ਕੈਂਪ ਪੰਜਾਬ 'ਚ ਬਦਲਾਅ ਦਾ ਬਣਨਗੇ ਮੁੱਖ ਕਾਰਨ-ਮੰਤਰੀ ਸ੍ਰੀਨਿਵਾਸਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।