06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਆਦਮਪੁਰ ਫੁੱਟਬਾਲ ਕਲੱਬ ਨੇ ਜਲੰਧਰ ਕੈਂਟ ਨੂੰ 3-1 ਨਾਲ ਹਰਾ ਕੇ ਕੱਪ ਜਿੱਤਿਆ

ਅਜੀਤ ਡੈਸਕ 28-03-2026
ਆਦਮਪੁਰ, 27 ਮਾਰਚ (ਰਮਨ ਦਵੇਸਰ)-ਆਦਮਪੁਰ ਵਿਖੇ ਯਾਦਗਾਰੀ 7 ਸਾਈਡ ਪਿੰਡ ਪੱਧਰ ਫੁੱਟਬਾਲ ਟੂਰਨਾਮੈਂਟ ਸਵ. ਬਾਪੂ ਮਲਕੀਤ ਸਿੰਘ, ਸਵ. ਪਰਗਟ ਸਿੰਘ ਰਾਏ, ਸਵ. ਸੰਤੋਖ ਸਿੰਘ ਮਿਨਹਾਸ, ਸਵ. ਸੋਹਨ ਸਿੰਘ ਰਾਏ, ਸਵ. ਹਰਵਿੰਦਰ ਸਿੰਘ ਬਾਬੂ ਤੇ ਸਵ. ਈਸ਼ਮੀਤ ਕੌਰ ਮਿਨਹਾਸ ਨੂੰ ਸਮਰਪਿਤ ਸਪੋਰਟਸ ਸਟੇਡੀਅਮ ਆਦਮਪੁਰ ਵਿਖੇ ਗੁਰਇਕਬਾਲ ਸਿੰਘ ਬੈਂਸ ਦੀ ਦੇਖ-ਰੇਖ ਵਿਚ ਕਰਵਾਇਆ | ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਆਦਮਪੁਰ ਫੁੱਟਬਾਲ ਕਲੱਬ ਦੀ ਟੀਮ ਨੇ ਜਲੰਧਰ ਕੈਂਟ ਕਲੱਬ ਨੂੰ 3-1 ਹਰਾ ਕੇ ਕੱਪ ਆਪਣਾ ਕਬਜ਼ਾ ਕੀਤਾ | ਇਸ ਮੌਕੇ 40 ਦੀ ੳਮਰ ਤੋਂ ਵੱਧ ਇਕ ਸ਼ੋਅ ਮੈਚ ਦੁਆਬਾ ਐਫ. ਸੀ. ਤੇ ਫਗਵਾੜਾ ਦੀ ਟੀਮਾਂ ਵਿਚਕਾਰ ਹੋਇਆ, ਜਿਸ ਨੂੰ ਦੁਆਬਾ ਐਫ. ਸੀ. ਨੇ ਜਿੱਤਿਆ | ਇਸ ਮੌਕੇ ਭਗਤ ਸਿੰਘ, ਕਰਮਜੀਤ ਸਿੰਘ ਮਿਨਹਾਸ, ਦਵਿੰਦਰ ਸਿੰਘ ਬਾਬੂ, ਗੁਰਜੀਤ ਸਿੰਘ ਬਾਬੂ, ਸੁਰਜੀਤਪਾਲ ਸਿੰਘ ਬਾਬੂ, ਪਵਿਤਰ ਸਿੰਘ (ਸਾਬਕਾ ਕੌਂਸਲ ਪ੍ਰਧਾਨ), ਬਹਾਦਰ ਸਿੰਘ ਅਟਵਾਲ, ਰਣਧੀਰ ਸਿੰਘ, ਦੀਵਾਨ ਚੰਦ ਮੰਡਲ, ਬਰਿਜ ਲਾਲ, ਹਰਜੀਤ ਸਿੰਘ, ਅਸ਼ੋਕ ਕੁਮਾਰ ਬਿੱਲਾ, ਗੁਰਮੀਤ ਸਿੰਘ ਬੋਪਾਰਾਏ, ਰਨਜਿੰਦਰ ਸਿੰਘ ਰਾਏ, ਸਰਬਜੀਤ ਸਿੰਘ ਰਾਏ, ਜੂਰੀ ਹੁਸੈਨ, ਰਜ਼ਾਕ ਅਲੀ, ਇੰਦਰਪ੍ਰੀਤ ਸਿੰਘ, ਬਿੰਦਾ ਗਰੇਵਾਲ, ਵਿਕਰਮ ਬਧੰਨ, ਹੈਪੀ ਪਧਿਆਣਾ, ਗੁਰਮੇਜਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ ਮਿਨਹਾਸ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਦੋ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।