06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਤਨਾਮ ਰਾਮ ਦੁਸਾਂਝ ਨੂੰ ਦੁਆਬਾ ਜ਼ੋਨ ਦਾ ਇੰਚਾਰਜ ਨਿਯੁਕਤ

ਅਜੀਤ ਡੈਸਕ 28-03-2026
ਦੁਸਾਂਝ ਕਲਾਂ, 27 ਮਾਰਚ (ਰਾਮ ਪ੍ਰਕਾਸ਼ ਟੋਨੀ)-ਭਾਰਤੀ ਜਨ ਜਾਗਿ੍ਤੀ ਪਾਰਟੀ ਦੇ ਰਾਸਟਰੀ ਪ੍ਰਧਾਨ ਸੁਆਮੀ ਹਰਜਿੰਦਰ ਕੁਮਾਰ ਨੇ ਸਤਨਾਮ ਰਾਮ ਦੁਸਾਂਝ ਨੂੰ ਦੁਆਬਾ ਜ਼ੋਨ ਦਾ ਇੰਚਾਰਜ ਨਿਯੁਕਤ ਕਰਕੇ ਉਨ੍ਹਾਂ ਨੂੰ ਨਿਯੁਕਤ ਪੱਤਰ ਦਿੱਤਾ ਗਿਆ | ਇਸ ਮੌਕੇ ਹਰਜਿੰਦਰ ਕੁਮਾਰ ਨੇ ਕਿਹਾ ਕਿ ਪਾਰਟੀ ਵਲੋਂ ਆਪਣੀਆਂ ਪਾਰਟੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ | ਪਾਰਟੀ ਵਲੋਂ ਵੱਖ-ਵੱਖ ਅਹੁਦੇਦਾਰਾਂ ਨੂੰ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ | ਇਸੇ ਲੜੀ ਤਹਿਤ ਸਤਨਾਮ ਰਾਮ ਦੁਸਾਂਝ ਨੂੰ ਦੁਆਬਾ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸਤਨਾਮ ਰਾਮ ਦੁਸਾਂਝ ਨੇ ਰਾਸ਼ਟਰੀ ਪ੍ਰਧਾਨ ਹਰਜਿੰਦਰ ਕੁਮਾਰ ਦਾ ਧੰਨਵਾਦ ਕੀਤਾ | ਸਤਨਾਮ ਨੇ ਕਿਹਾ ਕਿ ਮੈਂ ਹੁਣ ਤੋਂ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦੇਵਾਂਗਾ | ਮੈਂ ਆਪਣੀ ਪਾਰਟੀ ਦੇ ਦਿਸ਼ਾ ਨਿਰਦੇਸ਼ਾ 'ਤੇ ਕੰਮ ਕਰਾਂਗਾ |
ਪਿਛਲੀ ਖ਼ਬਰ ਰਾਮ ਨੌਮੀ ਦੇ ਤਿਉਹਾਰ ਮੌਕੇ ਆਦਮਪੁਰ 'ਚ ਸਜਾਈ ਸ਼ੋਭਾ ਯਾਤਰਾ ਅਗਲੀ ਖ਼ਬਰ ਆਦਮਪੁਰ ਪੁਲਿਸ ਵਲੋਂ ਸਪੈਸ਼ਲ ਨਾਕੇਬੰਦੀ ਦੌਰਾਨ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।