06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰਾਮ ਮੰਦਰ ਅੱਪਰਾ ਵਿਖੇ ਮਨਾਇਆ ਰਾਮ ਨੌਮੀ ਉਤਸਵ

ਅਜੀਤ ਡੈਸਕ 28-03-2026
ਅੱਪਰਾ, 27 ਮਾਰਚ (ਦਲਵਿੰਦਰ ਸਿੰਘ ਅੱਪਰਾ)-ਰਾਮ ਮੰਦਰ ਕਮੇਟੀ ਅੱਪਰਾ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਰਾਮ ਨੌਮੀ ਉਤਸਵ ਰਾਮ ਮੰਦਰ ਅੱਪਰਾ ਵਿਖੇ 25 ਤੇ 26 ਮਾਰਚ ਨੂੰ ਸ਼ਰਧਾ ਨਾਲ ਮਨਾਇਆ | ਇਸ ਸੰਬੰਧੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਰਾਮ ਨੌਮੀ ਦੇ ਉਤਸਵ ਨੂੰ ਮਨਾਉਂਦਿਆਂ ਕਸਬਾ ਅੱਪਰਾ ਦੀਆਂ ਗਲੀਆਂ ਤੇ ਬਾਜ਼ਾਰਾਂ 'ਚ ਰਾਮ ਨੌਮੀ ਤੋਂ ਕਈ ਦਿਨ ਪਹਿਲਾਂ ਹੀ ਲਗਾਈਆਂ ਝੰਡੀਆਂ ਨਾਲ ਸਮੁੱਚੇ ਕਸਬੇ ਦਾ ਮਹੌਲ ਮਨਮੋਹਕ ਹੋ ਗਿਆ ਸੀ | 25 ਮਾਰਚ ਨੂੰ ਸ੍ਰੀ ਰਾਮਾਇਣ ਅਖੰਡ ਪਾਠ ਆਰੰਭ ਕੀਤੇ ਗਏ | ਇਸੇ ਦਿਨ ਹੀ ਵਿਸ਼ਾਲ ਤੇ ਅਲੌਕਿਕ ਸ਼ੋਭਾ ਯਾਤਰਾ ਦਾ ਆਯੋਜਨ ਵੀ ਕੀਤਾ | ਇਸਕੋਨ ਮੰਦਰ ਲੁਧਿਆਣਾ ਦੇ ਭਗਤਾਂ ਨੇ ਸ਼ੋਭਾ ਯਾਤਰਾ 'ਚ ਭਜਨ ਗਾਇਨ ਕਰਦਿਆਂ ਮਹੌਲ ਨੂੰ ਭਗਤੀ ਮਈ ਬਣਾ ਦਿੱਤਾ ਗਿਆ | ਅੱਪਰਾ ਦੇ ਵੱਖ-ਵੱਖ ਬਾਜ਼ਾਰਾਂ ਤੇ ਮਹੱਲਿਆਂ 'ਚ ਸੰਗਤਾਂ ਵਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਪਿੰਡ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਥਾਂ-ਪੁਰ-ਥਾਂ ਭਾਂਤ ਭਾਂਤ ਦੇ ਲੰਗਰ ਤੇ ਪ੍ਰਸ਼ਾਦ ਸ਼ਰਧਾ ਸਹਿਤ ਵਰਤਾਏ ਗਏ | ਦੂਜੇ ਦਿਨ ਸ੍ਰੀ ਰਾਮਾਇਣ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ਼ਾਮ ਨੂੰ ਭਗਵਾਨ ਰਾਮ ਚੰਦਰ ਜੀ ਦੀ ਭਜਨ ਚੌਕੀ ਕਰਵਾਈ ਗਈ | ਇਸ ਮੌਕੇ ਮਾਸਟਰ ਬੌਬੀ ਦਿੱਲੀ ਵਾਲਿਆਂ ਵਲੋਂ ਭਗਵਾਨ ਰਾਮ ਚੰਦਰ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸਮੂਹ ਰਾਮ ਭਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਭਗਤੀ ਭਾਵ 'ਚ ਨੱਚਣ ਲਈ ਮਜ਼ਬੂਰ ਵੀ ਕਰ ਦਿੱਤਾ | ਸਟੇਜ ਦਾ ਸੰਚਾਲਨ ਜਿੰਦਰ ਬੈਂਸ ਵਲੋਂ ਨਿਭਾਇਆ ਗਿਆ | ਰਾਮ ਮੰਦਰ ਕਮੇਟੀ ਵਲੋਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ |
ਪਿਛਲੀ ਖ਼ਬਰ ਸ੍ਰੀ ਰਾਮਾ ਮੰਦਰ ਸ਼ਾਹਕੋਟ ਵਿਖੇ ਸ੍ਰੀ ਰਾਮਨੌਮੀ ਮਹਾਂਉਤਸਵ ਦੇ ਸੰਬੰਧ 'ਚ ਬ੍ਰਹਮ ਭੋਜ ਤੇ ਭੰਡਾਰਾ ਅਗਲੀ ਖ਼ਬਰ ਲੋਹੀਆਂ ਪੁਲਿਸ ਵਲੋਂ ਚੋਰੀ ਦੇ ਮਾਮਲੇ ਚੁੱਕਣ ਵਾਲਿਆਂ ਵਿਰੁੱਧ 'ਧਰਨੇ' ਲਗਵਾ ਕੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹੈ-ਐਕਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।