09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅੰਬੇਡਕਰ ਸੈਨਾ ਵਲੋਂ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੌੜ ਮੁਕਾਬਲਾ ਕੱਲ੍ਹ

ਅਜੀਤ ਡੈਸਕ 28-03-2026
ਕਰਤਾਰਪੁਰ, 27 ਮਾਰਚ (ਭਜਨ ਸਿੰਘ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨÏਜਵਾਨ ਲੜਕੇ ਤੇ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ 29 ਮਾਰਚ ਨੂੰ ਕਰਤਾਰਪੁਰ ਤੋਂ ਪਿੰਡ ਨੋਗੱਜਾ ਤੱਕ ਕਿਸ਼ਨਗੜ੍ਹ ਰੋਡ ਉੱਪਰ ਦÏੜ ਮੁਕਾਬਲੇ ਕਰਵਾਏ ਜਾਣਗੇ | ਇਹ ਦੌੜ ਕਰਤਾਰਪੁਰ ਤੋਂ ਸਵੇਰੇ 9 ਵਜੇ ਸ਼ੁਰੂ ਹੋਵੇਗੀ ਜੋ ਕਿ ਪਿੰਡ ਨੋਗੱਜਾ ਵਿਖੇ ਪੂਰੀ ਹੋਵੇਗੀ | ਇਸ ਸੰਬੰਧੀ ਅੰਬੇਡਕਰ ਸੈਨਾ ਪੰਜਾਬ ਰਜਿ. ਜਲੰਧਰ ਦੇ ਪ੍ਰਧਾਨ ਬਲਵਿੰਦਰ ਬੁੱਗਾ, ਚੇਅਰਮੈਨ ਬਲਵਿੰਦਰ ਬੰਗਾ, ਕੁਲਵਿੰਦਰ ਬੈਂਸ ਜਨਰਲ ਸਕੱਤਰ ਤੇ ਨਵੀਨ ਭਾਰਤੀ ਨੇ ਦੱਸਿਆ ਕਿ 10 ਸਾਲ, 14 ਸਾਲ ਅਤੇ 17 ਸਾਲ ਤੱਕ ਦੇ ਦÏੜਾਕ ਇਸ ਦÏੜ ਵਿਚ ਹਿੱਸਾ ਲੈ ਸਕਦੇ ਹਨ | ਇਸ ਮÏਕੇ ਨਕਦ ਇਨਾਮ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲਿਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦÏੜ ਮੁਕਾਬਲਿਆਂ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ ¢
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਦੇ ਮਾਮਲੇ 'ਚ ਕੈਦ ਅਗਲੀ ਖ਼ਬਰ ਮਕਸੂਦਾਂ ਵਿਚ ਸਕੂਲੀ ਵਿਵਾਦ ਨੇ ਲਿਆ ਖੂਨੀ ਰੂਪ, ਵਿਦਿਆਰਥੀ ਤੇ ਭਰਾ ਸਮੇਤ ਤਿੰਨ 'ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।