06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜਲੰਧਰ ਦੇ ਪੈਨਸ਼ਨਰ ਕੱਲ੍ਹ ਮੁਹਾਲੀ ਵਿਖੇ ਹੋ ਰਹੀ ਰੈਲੀ 'ਚ ਵੱਡੀ ਗਿਣਤੀ 'ਚ ਭਾਗ ਲੈਣਗੇ

ਅਜੀਤ ਡੈਸਕ 07-03-2026
ਚੁਗਿੱਟੀ/ਜੰਡੂਸਿੰਘਾ, 6 ਮਾਰਚ (ਲਾਗੂ)-ਪੰਜਾਬ ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੀ ਮੀਟਿੰਗ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ 8 ਮਾਰਚ ਨੂੰ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਕੀਤੀ ਜਾ ਰਹੀ ਰੈਲੀ ਵਿਚ ਭਾਗ ਲੈਣ ਸਬੰਧੀ ਵਿਚਾਰਾਂ ਕੀਤੀਆ ਗਈਆਂ | ਸਮੂਹ ਹਾਜ਼ਰ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਲੰਧਰ ਦੇ ਪੈਨਸ਼ਨਰਜ਼ ਵੱਡੀ ਗਿਣਤੀ 'ਚ ਰੈਲੀ ਵਿਚ ਹਿੱਸਾ ਲੈਣਗੇ | ਜਨਰਲ ਸਕਤਰ ਮਾਸਟਰ ਮਨੋਹਰ ਲਾਲ ਅਨੁਸਾਰ ਭਗਵੰਤ ਮਾਨ ਦੀ ਸਰਕਾਰ ਪਿਛਲੇ 4 ਸਾਲਾਂ ਤੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਪ੍ਰਤੀ ਘਟੀਆ ਸੋਚ ਰੱਖਦੀ ਆ ਰਹੀ ਹੈ | ਜਿਸ ਕਾਰਨ ਪੈਨਸ਼ਨਰਾਂ 'ਚ ਬਹੁਤ ਰੋਸ ਹੈ | ਉਹ ਆਪਣੇ ਰੋਸ ਤੇ ਗੁੱਸੇ ਦਾ ਪ੍ਰਗਟਾਵਾ ਮੁਹਾਲੀ ਦੀ ਰੈਲੀ ਵਿਚ ਕਰਨਗੇ | ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 16% ਡੀ.ਏ. ਦੇਣ ਤੋਂ ਇਨਕਾਰੀ ਹੈ | ਕੋਰਟ ਦੇ ਫੈਸਲੇ, ਜੋ ਪੈਨਸ਼ਨਰਾਂ ਦੇ ਹੱਕ ਵਿਚ ਹੋਏ ਹਨ, ਵੀ ਲਾਗੂ ਕਰਨ ਤੋਂ ਇਨਕਾਰੀ ਹੈ | ਇਸ ਤੋਂ ਇਲਾਵਾ ਪੈਨਸ਼ਨਰਾਂ ਦਾ 2.59 ਗੁਣਾਂਕ ਵੀ ਦੇਣ ਤੋਂ ਇਨਕਾਰੀ ਹੈ | ਮੀਟਿੰਗ 'ਚ ਜੋਗਿੰਦਰ ਸਿੰਘ ਬਿਜਲੀ ਬੋਰਡ, ਪ੍ਰੇਮ ਸਾਗਰ, ਜੋਗਿੰਦਰ ਸਿੰਘ ਮਕਸੂਦਾਂ, ਰਜਿੰਦਰ ਸਿੰਘ ਬੇਦੀ, ਜਸਪਾਲ ਸਿੰਘ ਕਰਤਾਰਪੁਰ, ਕਸ਼ਮੀਰ ਸਿੰਘ ਬੱਲ, ਰਾਕੇਸ਼ ਭੱਟੀ, ਸੰਤੋਖ ਸਿੰਘ, ਕੁਲਵੰਤ ਸਿੰਘ ਐਸ.ਡੀ.ਓ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਆਰ. ਐਮ. ਪੀ. ਆਈ. ਵਲੋਂ ਇਜ਼ਰਾਈਲ-ਅਮਰੀਕਾ ਵਲੋਂ ਈਰਾਨ 'ਤੇ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਨੇ ਲਗਾਇਆ ਅੱਖਾਂ ਦਾ ਵਿਸ਼ਾਲ ਆਪ੍ਰੇਸ਼ਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।