06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੰਗਤਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪਰਉਪਕਾਰ-ਸੰਤ ਬਾਬਾ ਨਿਹਾਲ ਸਿੰਘ <br/>

ਅਜੀਤ ਡੈਸਕ 07-03-2026
ਚੁਗਿੱਟੀ/ਜੰਡੂਸਿੰਘਾ, 6 ਮਾਰਚ (ਨਰਿੰਦਰ ਲਾਗੂ)- ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਰਜਿ. ਲੰਮਾ ਪਿੰਡ ਵਲੋਂ ਸ਼ਹਿਰ ਦੀਆਂ ਸਮੁੱਚੀਆਂ ਸਿੰਘ ਸਭਾਵਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 2 ਮਾਰਚ ਤੋਂ 7 ਮਾਰਚ ਤੱਕ ਚਲਾਏ ਜਾ ਰਹੇ ਹੋਲਾ ਮਹੱਲਾ ਲੰਗਰ ਦੇ ਕਾਰਜ ਦੌਰਾਨ ਉਚੇਚੇ ਤੌਰ 'ਤੇ ਸ਼ਿਰਕਤ ਕਰਕੇ ਸੁਸਾਇਟੀ ਦੇ ਮੈਂਬਰਾਂ ਦੇ ਇਸ ਉੱਦਮ ਲਈ ਵਧਾਈ ਦਿੰਦੇ ਹੋਏ ਸਭ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪਰਉਪਕਾਰ ਹੈ | ਇਸ ਦੌਰਾਨ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਆਖਿਆ ਕਿ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵਲੋਂ ਲੰਗਰਾਂ ਮੌਕੇ ਆ ਕੇ ਜਿੱਥੇ ਸੰਗਤਾਂ ਨੂੰ ਅਸ਼ੀਰਵਾਦ ਦੇ ਕੇ ਸੰਗਤਾਂ ਨੂੰ ਸੇਵਾ ਕਰਨ ਦੀ ਤਾਕੀਦ ਕੀਤੀ ਗਈ, ਉਥੇ ਹੀ ਮਾਨਵਤਾ ਦੇ ਭਲੇ ਲਈ ਵੀ ਅੱਗੇ ਆਉਣ ਦਾ ਹੋਕਾ ਦਿੱਤਾ ਗਿਆ | ਇਸ ਮੌਕੇ ਸਮੂਹ ਪ੍ਰਬੰਧਕਾਂ ਵਲੋਂ ਸੰਤਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਵਲੋਂ ਦਿੱਤੀ ਗਈ ਪ੍ਰੇਰਨਾ 'ਤੇ ਪਹਿਰਾ ਦੇਣ ਦਾ ਪ੍ਰਣ ਲਿਆ ਗਿਆ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਲੋਹ ਲੰਗਰ ਰੇਰੂ ਦੇ ਮੁੱਖ ਸੇਵਾਦਾਰ ਕਰਨੈਲ ਸਿੰਘ, ਦਲਜੀਤ ਸਿੰਘ, ਬਹਾਦਰ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ, ਫੁੰਮਣ ਸਿੰਘ, ਕਰਮਜੀਤ ਸਿੰਘ ਰੇਰੂ, ਜਗਜੀਤ ਸਿੰਘ ਖ਼ਾਲਸਾ, ਮਹਿੰਦਰ ਸਿੰਘ ਜੰਬਾ, ਰਾਜ ਕੁਮਾਰ, ਪਲਵਿੰਦਰ ਸਿੰਘ ਬਬਲੂ, ਜਗਤਾਰ ਸਿੰਘ ਫ਼ੌਜੀ, ਓਮ ਪ੍ਰਕਾਸ਼, ਸੁਖਵਿੰਦਰ ਸਿੰਘ ਕਾਕਾ, ਤਿ੍ਪਤਜੋਤ ਸਿੰਘ ਜੋਧਾ, ਹਰਜੀਤ ਸਿੰਘ, ਜੋਗਿੰਦਰ ਸਿੰਘ ਜੰਬਾ, ਲਾਲ ਚੰਦ, ਸੁਰਿੰਦਰ ਸਿੰਘ ਰਾਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤੇਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਗੁਰਦੁਆਰਾ ਸੰਤਗੜ੍ਹ ਹਰਖੋਵਾਲ ਵਿਖੇ ਮਹਾਂਪੁਰਖਾਂ ਦੀ ਬਰਸੀ ਸੰਬੰਧੀ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮ ਕੱਲ੍ਹ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।