08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮੁਨਿਆਰੀ ਦੀ ਦੁਕਾਨ 'ਚੋਂ ਹਜ਼ਾਰਾਂ ਦੀ ਨਕਦੀ ਚੋਰੀ

ਅਜੀਤ ਡੈਸਕ 24-01-2026
ਜਲੰਧਰ, 23 ਜਨਵਰੀ (ਸ਼ੈਲੀ)- ਵੀਰਵਾਰ ਦੇਰ ਰਾਤ ਚੋਰਾਂ ਨੇ ਜਲੰਧਰ ਦੀ ਲਾਡੋਵਾਲੀ ਰੋਡ 'ਤੇ ਸਥਿਤ ਪ੍ਰੀਤ ਨਗਰ ਵਿਚ ਇੱਕ ਮਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਟਰ ਦੇ ਤਾਲੇ ਤੋੜ ਕੇ ਅੰਦਰੋਂ ਹਜ਼ਾਰਾਂ ਰੁਪਏ ਤੇ ਇਕ ਚਾਂਦੀ ਦਾ ਕੜਾ ਚੋਰੀ ਕਰ ਲਿਆ | ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਦੁਕਾਨ ਮਾਲਕ ਦਾ ਬੇਟਾ ਸਵੇਰੇ 9 ਵਜੇ ਦੁਕਾਨ ਖੋਲ੍ਹਣ ਆਇਆ ਤੇ ਸ਼ਟਰ ਦੇ ਇੱਕ ਪਾਸੇ ਦੇ ਤਾਲੇ ਟੁੱਟੇ ਹੋਏ ਪਾਏ | ਦੁਕਾਨ ਮਾਲਕ ਮਨਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰੀਤ ਨਗਰ, ਗਲੀ ਨੰਬਰ 2 'ਚ ਮੁਨਿਆਰੀ ਦੀ ਦੁਕਾਨ ਹੈ | ਉਨ੍ਹਾਂ ਦੀ ਦੁਕਾਨ 'ਚ ਨੋਟਾਂ ਵਾਲੇ ਹਾਰ ਵੀ ਹੁੰਦੇ ਹਨ | ਉਨ੍ਹਾਂ ਦੀ ਦੁਕਾਨ ਦੇ ਦੋਵੇਂ ਪਾਸੇ ਸ਼ਟਰ ਹਨ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 9 ਵਜੇ ਜਦੋਂ ਉਨ੍ਹਾਂ ਦਾ ਬੇਟਾ ਦੁਕਾਨ ਖੋਲ੍ਹਣ ਆਇਆ ਤਾਂ ਉਸ ਨੇ ਦੇਖਿਆ ਕਿ ਇਕ ਸ਼ਟਰ ਦੇ ੇ ਤਾਲੇ ਟੁੱਟੇ ਹੋਏ ਸਨ | ਜਦੋਂ ਉਹ ਅੰਦਰ ਗਿਆ ਤਾਂ ਦੇਖਿਆ ਕਿ ਅੰਦਰ ਚੋਰੀ ਹੋਈ ਹੈ | ਦੁਕਾਨ ਮਾਲਕ ਮਨਮੋਹਨ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ 'ਤੇ ਉਹ ਵੀ ਮੌਕੇ 'ਤੇ ਪਹੁੰਚੇ ਤੇ ਦੇਖਿਆ ਕਿ ਦੁਕਾਨ ਤੋਂ ਲਗਭਗ 50,000 ਰੁਪਏ ਤੇ ਇੱਕ 6 ਤੋਲੇ ਚਾਂਦੀ ਦਾ ਕੜਾ ਚੋਰੀ ਹੋ ਗਿਆ ਸੀ | ਇਸ ੇਂਬੰਧੀ ਥਾਣਾ ਬਾਰਾਂਦਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ ਮੀਂਹ ਨੇ ਕੀਤਾ ਬਸੰਤ ਪੰਚਮੀ ਦਾ ਮਜ਼ਾ ਕਿਰਕਿਰਾ, ਬਾਰਿਸ਼ ਰੁਕਣ ਤੋਂ ਬਾਅਦ ਨੌਜਵਾਨਾਂ ਨੇ ਪਤੰਗ ਉਡਾ ਕੇ ਕੀਤਾ ਮਨਪ੍ਰਚਾਵ... ਅਗਲੀ ਖ਼ਬਰ ਹੱਤਿਆ ਤੇ ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ ਦੋਸ਼ੀ ਚਾਰ ਦਿਨਾ ਰਿਮਾਂਡ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।