08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਲਗਾਤਾਰ ਪਏ ਮੀਂਹ ਨਾਲ ਜਲੰਧਰ ਹੋਇਆ ਜਲਥਲ, ਠੰਢ ਨੇ ਛੇੜੀ ਕੰਬਣੀ

ਅਜੀਤ ਡੈਸਕ 24-01-2026

ਜਲੰਧਰ, 23 ਜਨਵਰੀ (ਸ਼ਿਵ)- ਦੇਰ ਰਾਤ ਸ਼ੁਰੂ ਹੋਏ ਤੇ ਅੱਜ ਸਾਰਾ ਦਿਨ ਮੀਂਹ ਪੈਣ ਨਾਲ ਜਿੱਥੇ ਜਲੰਧਰ ਜਲਥਲ ਹੋ ਗਿਆ ਜਿਸ ਕਰ ਕੇ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਦੇਰ ਰਾਤ ਹਨੇਰੀ ਤੇ ਬਿਜਲੀ ਦੀ ਗਰਜ ਨਾਲ ਮੀਂਹ ਸ਼ੁਰੂ ਹੋਇਆ ਜਿਹੜਾ ਕਿ ਅੱਜ ਸ਼ਾਮ ਤੱਕ ਪੈਂਦਾ ਰਿਹਾ | ਸ਼ਾਮ ਨੂੰ ਮੀਂਹ ਹਟਣ 'ਤੇ ਲੋਕਾਂ ਨੇ ਸੁਖ ਦਾ ਸਾਹ ਲਿਆ ਜਦੋਂ ਕੁੱਝ ਸਮੇਂ ਲਈ ਮੌਸਮ ਵੀ ਸਾਫ਼ ਹੋ ਗਿਆ | ਇਸ ਨਾਲ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ ਸਗੋਂ ਜਿਹੜੀਆਂ ਸੜਕਾਂ ਤੋੜੀਆਂ ਗਈਆਂ ਸੀ ਉੱਥੇ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸਾਰਾ ਦਿਨ ਮੀਂਹ ਪੈਣ ਨਾਲ ਜਨਜੀਵਨ ਵੀ ਪ੍ਰਭਾਵਿਤ ਰਿਹਾ ਸਗੋਂ ਠੰਢ ਨੇ ਲੋਕਾਂ ਵਿਚ ਕੰਬਣੀ ਛੇੜ ਦਿੱਤੀ ਤੇ ਮੌਸਮ ਮਾਹਿਰਾਂ ਮੁਤਾਬਿਕ ਆਉਣ ਵਾਲੇ ਦਿਨਾਂ ਵਿਚ ਠੰਢ ਦਾ ਪ੍ਰਕੋਪ ਹੋਰ ਵਧਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਅੱਜ ਲਗਾਤਾਰ ਪਏ ਮੀਂਹ ਨੂੰ ਕਣਕ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ | ਮੀਂਹ ਨਾਲ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ | ਸਾਰਾ ਦਿਨ ਮੀਂਹ ਪੈਣ ਕਰਕੇ ਅੱਜ ਸੜਕਾਂ 'ਤੇ ਸੁੰਨ ਪਈ ਨਜ਼ਰ ਆ ਰਹੀਆਂ ਸੀ ਕਿਉਂਕਿ ਲੋਕ ਅੱਜ ਮੀਂਹ ਕਰਕੇ ਤੇ ਵਧੀ ਠੰਢ ਕਰਕੇ ਘਰਾਂ 'ਚ ਦੁਬਕੇ ਰਹੇ | ਉਧਰ ਮੀਂਹ ਕਰ ਕੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਤੇ ਕਈ ਦੋ ਪਹੀਆ ਵਾਹਨ ਜਾਂ ਕਾਰਾਂ ਤਾਂ ਟੋਇਆਂ ਵਿਚ ਫਸ ਗਈਆਂ | ਜੇ. ਪੀ. ਨਗਰ ਤੋਂ ਇਲਾਵਾ ਕਈ ਇਲਾਕਿਆਂ ਵਿਚ ਲੋਕਾਂ ਦੀ ਗੱਡੀਆਂ ਫਸ ਗਈਆਂ ਸੀ ਕਿਉਂਕਿ ਨਿਗਮ ਦੇ ਠੇਕੇਦਾਰਾਂ ਵੱਲੋਂ ਸੜਕਾਂ ਬਣਾਉਣ ਲਈ ਤਾਂ ਪਹਿਲਾਂ ਸੜਕਾਂ ਨੂੰ ਪੱੁਟ ਦਿੱਤਾ ਗਿਆ ਸੀ ਪਰ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਬਣਾਇਆ ਨਹੀਂ ਜਾ ਰਿਹਾ ਸੀ ਜਿਸ ਕਰ ਕੇ ਟੁੱਟੀਆਂ ਸੜਕਾਂ 'ਤੇ ਵੀ ਕਈ ਵਾਹਨ ਫਸੇ ਹੋਏ ਸਨ ਜਿਨ੍ਹਾਂ ਨੂੰ ਕੱਢਣ ਲਈ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ |
ਅਰਬਨ ਅਸਟੇਟ ਦੇ ਸਬ-ਸਟੇਸ਼ਨ ਦੀਆਂ ਡਿਸਕਾਂ 'ਤੇ ਅਸਮਾਨੀ ਬਿਜਲੀ ਡਿਗਣ ਨਾਲ ਪੁੱਜਾ ਨੁਕਸਾਨ
ਦੇਰ ਰਾਤ ਤੋਂ ਹਨੇਰੀ ਨਾਲ ਪਏ ਮੀਂਹ ਨਾਲ ਕਈ ਇਲਾਕਿਆਂ ਵਿਚ ਕਈ ਘੰਟਿਆਂ ਤੱਕ ਬਿਜਲੀ ਬੰਦ ਰਹੀਠ ਸ਼ੁੱਕਰਵਾਰ ਸ਼ਾਮ ਤੱਕ ਵੀ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਚਾਲੂ ਨਹੀਂ ਹੋਈ ਸੀ | ਬਿਜਲੀ ਲਾਈਨਾਂ ਨੂੰ ਨੁਕਸਾਨ ਪੁੱਜਣ ਨਾਲ ਪਾਵਰਕਾਮ ਕੋਲ ਜਲੰਧਰ, ਫਗਵਾੜਾ ਸਰਕਲ ਵਿਚ 4000 ਦੇ ਕਰੀਬ ਬਿਜਲੀ ਸ਼ਿਕਾਇਤਾਂ ਦਰਜ ਹੋਈਆਂ ਤੇ ਸ਼ੁੱਕਰਵਾਰ ਸ਼ਾਮ ਤੱਕ ਇਨ੍ਹਾਂ ਦੀ ਗਿਣਤੀ ਘੱਟ ਕੇ ਵੀ 2000 ਤੱਕ ਰਹਿ ਗਈ ਸੀ | ਸ਼ਹਿਰ ਵਿਚ ਸਭ ਤੋਂ ਜ਼ਿਆਦਾ ਬਿਜਲੀ ਸਪਲਾਈ ਅਰਬਨ ਅਸਟੇਟ ਦੇ ਇਲਾਕਿਆਂ ਵਿਚ ਪ੍ਰਭਾਵਿਤ ਰਹੀ ਜਦੋਂ 66 ਕੇ.ਵੀ. ਬਿਜਲੀ ਸਬ-ਸਟੇਸ਼ਨਾਂ 'ਤੇ ਲੱਗੀਆਂ ਡਿਸਕਾਂ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਭਾਰੀ ਨੁਕਸਾਨ ਪੱੁਜਾ ਜਿਸ ਨਾਲ ਆਸ-ਪਾਸ ਦੇ ਇਲਾਕਿਆਂ ਵਿਚ ਕਈ ਘੰਟੇ ਬਿਜਲੀ ਸਪਲਾਈ ਬੰਦ ਰਹੀ | ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਸ਼ੁੱਕਰਵਾਰ ਨੂੰ ਬਿਜਲੀ ਸਪਲਾਈ ਬਹਾਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਹੋਰ ਜਿਨ੍ਹਾਂ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰਹੀ, ਉਨ੍ਹਾਂ ਵਿਚ ਰਾਮਾ ਮੰਡੀ ਦਾ ਕੁੱਝ ਇਲਾਕਾ, ਨੰਗਲ ਸ਼ਾਮਾਂ ਦਾ ਇਲਾਕਾ, ਬੰਬੀਆਂਵਾਲ ਦਾ ਇਲਾਕਾ, ਚੀਮਾ ਨਗਰ, ਮਾਸਟਰ ਤਾਰਾ ਸਿੰਘ ਨਗਰ ਦਾ ਇਲਾਕਾ ਪ੍ਰਭਾਵਿਤ ਰਿਹਾ | ਆਦਮਪੁਰ ਵਿਚ ਵੀ ਬਿਜਲੀ ਲਾਈਨਾਂ ਨੂੰ ਨੁਕਸਾਨ ਪੁੱਜਾ ਤੇ ਇੱਥੇ ਬਿਜਲੀ ਸਪਲਾਈ ਲਈ ਕਰਮਚਾਰੀਆਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਸੀ | ਮਕਸੂਦਾਂ 'ਚ ਲਾਈਨਾਂ ਦੇ ਉੱਪਰ ਦਰਖਤਾਂ ਦੇ ਟਾਹਣੇ ਡਿੱਗਣ ਤੋਂ ਇਲਾਵਾ ਜਮਸ਼ੇਰ 'ਚ ਬਿਜਲੀ ਲਾਈਨਾਂ ਦੇ ਉੱਪਰ ਟਾਹਣੇ ਡਿੱਗਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ਪਾਵਰਕਾਮ ਦੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਕਰਮਚਾਰੀਆਂ ਵਲੋਂ ਬਿਜਲੀ ਸਪਲਾਈ ਬਹਾਲ ਕਰਨ ਲਈ ਰਾਤ ਮੀਂਹ ਵਿਚ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ | ਕਈ ਇਲਾਕਿਆਂ ਵਿਚ ਸ਼ਾਮ ਤੱਕ ਵੀ ਬਿਜਲੀ ਸਪਲਾਈ ਬਹਾਲ ਕਰਨ ਲਈ ਕਰਮਚਾਰੀ ਲੱਗੇ ਹੋਏ ਸਨ |

ਪਿਛਲੀ ਖ਼ਬਰ ਹੱਤਿਆ ਤੇ ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ ਦੋਸ਼ੀ ਚਾਰ ਦਿਨਾ ਰਿਮਾਂਡ 'ਤੇ ਅਗਲੀ ਖ਼ਬਰ ਮੀਰੀ-ਪੀਰੀ ਵੈਲਫ਼ੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਵਲੋਂ ਕੀਰਤਨ ਦਰਬਾਰ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।