08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਰੁੜਕਾ ਕਲਾਂ ਦੀਆਂ ਖਿਡਾਰਨਾਂ ਕਰਿਸ਼ਮਾ ਤੇ ਜਾਨਵੀ ਦੀ 69ਵੀਆਂ ਰਾਸ਼ਟਰੀ ਸਕੂਲ ਫੁੱਟਬਾਲ ਖੇਡਾਂ ਲਈ ਚੋਣ

ਕਰਿਸ਼ਮਾ, ਜਾਨਵੀ <br/> 22-01-2026
ਗੁਰਾਇਆ, 21 ਜਨਵਰੀ (ਚਰਨਜੀਤ ਸਿੰਘ ਦੁਸਾਂਝ)- ਵਾਈ. ਐਫ. ਸੀ. ਰੁੜਕਾ ਕਲਾਂ ਦੀਆਂ ਦੋ ਖਿਡਾਰਨਾਂ ਕਰਿਸ਼ਮਾ ਤੇ ਜਾਨਵੀ ਦੀ 69ਵੀਂ ਰਾਸ਼ਟਰੀ ਖੇਡਾਂ ਫੁੱਟਬਾਲ ਲਈ ਪੰਜਾਬ ਟੀਮ 'ਚ ਚੋਣ ਹੋ ਗਈ | ਇਹ ਖਿਡਾਰਨਾਂ ਕਈ ਸਾਲਾਂ ਤੋਂ ਯੂਥ ਫੁੱਟਬਾਲ ਕਲੱਬ (ਵਾਈ.ਐਫ.ਸੀ.) ਤੋਂ ਟਰੇਨਿੰਗ ਲੈ ਰਹੀਆਂ ਹਨ ਤੇ ਕਲੱਬ ਲਈ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੀਆਂ ਸਨ | ਹਾਲ ਹੀ ਵਿੱਚ ਵਾਈ.ਐਫ.ਸੀ. ਦੀਆਂ ਇਨ੍ਹਾਂ ਖਿਡਾਰਨਾਂ ਨੇ ਸਟੇਟ ਚੈਂਪੀਅਨਸ਼ਿਪ ਜਿੱਤੀ ਹੈ | ਟੂਰਨਾਮੈਂਟ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਹ ਹੁਣ ਪੰਜਾਬ ਦੀ ਅੰਡਰ-19 ਫੁੱਟਬਾਲ ਟੀਮ ਲਈ 69ਵੀਆਂ ਸਕੂਲ ਰਾਸ਼ਟਰੀ ਖੇਡਾਂ ਲਈ ਜਾ ਰਹੀਆਂ ਹਨ, ਜੋ ਕਿ 23 ਤੋਂ 28 ਜਨਵਰੀ ਨੂੰ ਇੰਫਾਲ, ਮਨੀਪੁਰ 'ਚ ਹੋ ਰਹੀਆਂ ਹਨ | ਇਸ ਮੌਕੇ ਵਾਈ.ਐਫ.ਸੀ. ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਤੇ ਸਕੂਲ ਪਿ੍ੰਸੀਪਲ ਕਮਲ ਕਿਸ਼ੋਰ ਨੇ ਕਰਿਸ਼ਮਾ ਤੇ ਜਾਨਵੀ ਜੋ +1 ਸ.ਸ.ਸ. ਕੰਨਿਆ ਸਕੂਲ ਰੁੜਕਾ ਕਲਾਂ ਦੀਆਂ ਵਿਦਿਆਰਥਣਾਂ ਹਨ, ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਉਨ੍ਹਾਂ ਦੀਆਂ ਯੋਗਤਾਵਾਂ 'ਤੇ ਭਰੋਸਾ ਪ੍ਰਗਟ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵਾਈ.ਐਫ.ਸੀ. ਰੁੜਕਾ ਕਲਾਂ ਦੀਆਂ ਇਹ ਖਿਡਾਰਨਾਂ ਰਾਸ਼ਟਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰਕੇ ਅਤੇ ਆਪਣੇ ਪਿੰਡ, ਕਲੱਬ, ਪੰਜਾਬ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨਗੀਆਂ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਮਤੀ ਡਰੋਲੀ ਕਲਾਂ ਵਿਖੇ ਸ਼ਹੀਦੀ ਸਮਾਗਮਾਂ ਦੇ ਪਹਿਲੇ ਦਿਨ ਸੰਧਿਆ ਫੇਰੀ ਕੱਢੀ <br/> ਅਗਲੀ ਖ਼ਬਰ ਐੱਸ.ਡੀ.ਐੱਮ. ਸ਼ੁਭੀ ਆਂਗਰਾ ਦੀ ਅਗਵਾਈ 'ਚ ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।