29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮਾਂਗੇਆਣਾ ਜਲ ਵਿਵਾਦ: ਪਿੰਡ ਵਾਸੀਆਂ ਤੇ ਜਨ ਸਿਹਤ ਵਿਭਾਗ ਵਿਚਾਲੇ ਛਿੜੀ ‘ਵੀਡੀਓ ਜੰਗ’

ਡੱਬਵਾਲੀ, 28 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਮਾਂਗੇਆਣਾ ਵਿੱਚ ਪੀਣ ਵਾਲੇ ਪਾਣੀ ਦੇ ਸੰਕਟ ਤੇ ਕਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਵਿਚਾਲੇ ਟਸਲ ਵਧ ਗਈ ਹੈ। ਇਸ ਦੌਰਾਨ ਦੋਵਾਂ ਧਿਰਾਂ ਨੇ ਵੀਡੀਓ ਜਾਰੀ ਕਰਕੇ ਇੱਕ-ਦੂਜੇ ਦੇ ਦਾਅਵਿਆਂ ਨੂੰ ਚੁਣੌਤੀ ਦਿੱਤੀ।

ਮਾਂਗਆਣਾ ਵਾਸੀਆਂ ਵੱਲੋਂ ਜਾਰੀ ਵਾਟਰ ਵਰਕਸ ਦੇ ਸੁੱਕੇ ਪਏ ਵਾਟਰ ਫਿਲਟਰ ਦੀ ਤਸਵੀਰ। (ਸੱਜੇ) ਜਨਸਿਹਤ ਵਿਭਾਗ ਵੱਲੋਂ ਜਾਰੀ ਪੀਣ ਵਾਲੇ ਸਾਫ਼ ਪਾਣੀ ਦੀ ਵੀਡੀਓ ਕਲਿੱਪ ਤਸਵੀਰ। 29-11-2026
ਡੱਬਵਾਲੀ, 28 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਮਾਂਗੇਆਣਾ ਵਿੱਚ ਪੀਣ ਵਾਲੇ ਪਾਣੀ ਦੇ ਸੰਕਟ ਤੇ ਕਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਵਿਚਾਲੇ ਟਸਲ ਵਧ ਗਈ ਹੈ। ਇਸ ਦੌਰਾਨ ਦੋਵਾਂ ਧਿਰਾਂ ਨੇ ਵੀਡੀਓ ਜਾਰੀ ਕਰਕੇ ਇੱਕ-ਦੂਜੇ ਦੇ ਦਾਅਵਿਆਂ ਨੂੰ ਚੁਣੌਤੀ ਦਿੱਤੀ। ਪਿੰਡ ਵਾਸੀਆਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਵਿਭਾਗ ਨੇ ਵੀ ਵਾਟਰ ਵਰਕਸ ਦੀ ਵੀਡੀਓ ਜਾਰੀ ਕਰਕੇ ਸਾਫ਼ ਪਾਣੀ ਦੀ ਸਪਲਾਈ ਦਾ ਦਾਅਵਾ ਕੀਤਾ। ਡੱਬਵਾਲੀ ਸ਼ਹਿਰ ਦੀ ਜ਼ਮੀਂਦੋਜ਼ ਜਲ ਸਪਲਾਈ ਪਾਈਪਲਾਈਨ ਤੋਂ ਚਾਰ ਇੰਚ ਦਾ ‘ਟੀ ਕੁਨੈਕਸ਼ਨ’ ਲੈਣ ਦੀ ਮੰਗ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ। ਬੀਤੇ ਕੱਲ੍ਹ ਵਿਭਾਗ ਦੇ ਐੱਸਡੀਓ ਵੱਲੋਂ ਮਾਂਗੇਆਣਾ ‘ਚ ਪਾਣੀ ਦੀ ਕਿੱਲਤ ਨਾ ਹੋਣ ਦੇ ਦਾਅਵੇ ਦੇ ਜਵਾਬੀ ਹਮਲੇ ਵਜੋਂ ਅੱਜ ਪਿੰਡ ਵਾਸੀਆਂ ਨੇ ਵਾਟਰ ਵਰਕਸ ਵਿੱਚੋਂ ਲਾਈਵ ਵੀਡੀਓ ਬਣਾ ਤੱਥ ਜਾਹਰ ਕੀਤੇ। ਪਿੰਡ ਵਾਸੀ ਕਿਸਾਨ ਆਗੂ ਪ੍ਰਿਤਪਾਲ ਸਿੰਘ, ਸਾਬਕਾ ਪੰਚ ਮਾਨ ਸਿੰਘ, ਜਗੀਰ ਸਿੰਘ, ਹੈਪੀ ਸਿੰਘ, ਬਲਵੰਤ ਸਿੰਘ, ਸਤਨਾਮ ਸਿੰਘ, ਤਰਸੇਮ ਸਿੰਘ ਅਤੇ ਨਛੱਤਰ ਸਿੰਘ ਨੇ ਵਾਟਰ ਫਿਲਟਰ ਵਿੱਚ ਆ ਰਿਹਾ ਕਾਲਾ ਪਾਣੀ ਦਿਖਾਇਆ। ਉਨ੍ਹਾਂ ਦੋਸ਼ ਲਾਇਆ ਕਿ ਦੋਵੇਂ ਫਿਲਟਰ ਡੇਢ ਤੋਂ ਦੋ ਸਾਲਾਂ ਤੋਂ ਖਰਾਬ ਸਨ ਅਤੇ ਇੱਕ ਨੂੰ ਕੱਲ੍ਹ ਸ਼ੁੱਕਰਵਾਰ ਨੂੰ ਠੀਕ ਕਰਕੇ ਚਾਲੂ ਕੀਤਾ ਗਿਆ। ਹੈਪੀ ਸਿੰਘ ਨੇ ਸਰਹਿੰਦ ਫੀਡਰ ਦਾ ਕਾਲਾ ਪਾਣੀ ਸਿੱਧਾ ਸਪਲਾਈ ਕਰਨ , ਬਾਹਰਲੀਆਂ ਡਿੱਗੀਆਂ ਵਿੱਚ ਮਰੇ ਚੂਹੇ ਪਏ ਹੋਣ ਅਤੇ ਸਫ਼ਾਈ ਮਸ਼ੀਨਾਂ ਸਾਲਾਂ ਤੋਂ ਬੰਦ ਹੋਣ ਦੇ ਦੋਸ਼ ਲਾਏ। ਪ੍ਰਿਤਪਾਲ ਸਿੰਘ ਨੇ ਟੁੱਟੀ ਚਾਰਦੀਵਾਰੀ ਕਰਕੇ ਪਾਣੀ ਖਾਲ ਵਿੱਚ ਕੁੱਤਿਆਂ ਦੇ ਨਹਾਉਣ ਦਾ ਮਾਮਲਾ ਉਠਾਇਆ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਤੋਂ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਵੱਲੋ ਡੱਬਵਾਲੀ-ਕਾਲਾਂਵਾਲੀ ਰੋਡ ‘ਤੇ ਭਾਖੜਾ ਨਹਿਰ ਤੋਂ ਡੱਬਵਾਲੀ ਪਿੰਡ ਦੇ ਵਾਟਰ ਵਰਕਸ ਤੱਕ 16 ਕਿਲੋਮੀਟਰ ਲੰਬੀ ਕਰੀਬ 26 ਇੰਚ ਪਾਈਪਲਾਈਨ ਵਿਛਾਈ ਜਾ ਰਹੀ ਹੈ। ਮਾਂਗੇਆਣਾ ਵਾਟਰ ਵਰਕਸ ਨੇੜਿਓਂ ਲੰਘਣ ਵਾਲੀ ਪਿੰਡ ਵਾਸੀ ਪਾਈਪਲਾਈਨ ਵਿੱਚੋਂ ਵਾਟਰ ਵਰਕਸ ਲਈ ਕੁਨੈਕਸ਼ਨ ਮੰਗਿਆ ਜਾ ਰਿਹਾ ਹੈ। ਲੋਕਾਂ ਮੁਤਾਬਕ ਪਿੰਡ ਵਿੱਚ ਪਾਣੀ ਦੀ ਕਿੱਲਤ ਰਹਿੰਦੀ ਹੈ। ਇਸੇ ਮੰਗ ਤਹਿਤ ਅਣਮਿੱਥੇ ਸਮੇਂ ਲਈ ਧਰਨਾ ਚੱਲ ਰਿਹਾ ਹੈ। ਲੋਕਾਂ ਦੇ ਵਿਰੋਧਕਰਦੇ ਠੇਕੇਦਾਰ ਨੇ ਮਾਂਗੇਆਣਾ ਨੇੜੇ ਕੰਮ ਰੋਕ ਕੇ ਅੱਗੇ ਕਾਰਜ ਸ਼ੁਰੂ ਕਰ ਦਿੱਤਾ ਹੈ। ਵਿਭਾਗ ਨੇ ਪਲਟਵਾਰ ਕਰਦਿਆਂ ਵੀਡੀਓ ਅਤੇ ਤੱਥ ਕੀਤੇ ਜਾਰੀ- ਕਿਸਾਨਾਂ ਦੇ ਮਗਰੋਂ ਵਿਭਾਗ ਨੇ ਵਾਟਰ ਵਰਕਸ ਵਿੱਚੋਂ ਸਾਫ਼ ਪਾਣੀ ਦੀ ਤੱਥ ਵੀਡੀਓ ਜਾਰੀ ਕੀਤੀ। ਐੱਸਡੀਓ ਵਿਸ਼ਾਲ ਜਿਆਣੀ ਨੇ ਕਿਹਾ ਕਿ ਸ਼ੁੱਧਤਾ ਜਾਂਚ ਵਿੱਚ ਪਾਣੀ ਦੀ ਗੁਣਵੱਤਾ ਦਰੁੱਸਤ ਪਾਈ ਗਈ ਹੈ। ਵਾਟਰ ਵਰਕਸ ਵਿੱਚ ਤਿੰਨ ਫਿਲਟਰ ਹਨ, ਜਿਨ੍ਹਾਂ ਵਿੱਚੋਂ ਇੱਕ ਖਰਾਬ ਹੈ ਅਤੇ ਦੋ ਬਦਲ-ਬਦਲ ਕੇ ਚਲਾਏ ਜਾਂਦੇ ਹਨ। ਇੱਕ ਦੀ ਸਫ਼ਾਈ ਦੌਰਾਨ ਦੂਜਾ ਚਾਲੂ ਰਹਿੰਦਾ ਹੈ। ਸਫ਼ਾਈ ਵਿੱਚ 5-7 ਦਿਨ ਲੱਗਦੇ ਹਨ। ਵਿਭਾਗ ਨੇ ਪ੍ਰੈੱਸ ਨੋਟ ਰਾਹੀਂ ਵਾਇਰਲ ਵੀਡੀਓ ਵਿੱਚ ਤੱਥ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਉਂਦਿਆਂ ਸਪਲਾਈ ਸਹੀ ਹੋਣ ਦਾ ਦਾਅਵਾ ਕੀਤਾ। 4.5 ਕਰੋੜ ਨਾਲ ਹੋਵੇਗਾ ਵਾਟਰ ਵਰਕਸ ਦਾ ਨਵੀਨੀਕਰਨ - ਵਿਭਾਗੀ ਸੂਤਰਾਂ ਅਨੁਸਾਰ ਮਾਂਗੇਆਣਾ ਵਾਟਰ ਵਰਕਸ ਦੇ ਨਵੀਨੀਕਰਨ ਲਈ ਕਰੀਬ 4.5 ਕਰੋੜ ਰੁਪਏ ਦੇ ਐਸਟੀਮੇਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਟੈਂਡਰ ਲਈ ਡੀਐੱਨਆਈਟੀ ਭੇਜੀ ਜਾ ਰਹੀ ਹੈ। ਪ੍ਰਾਜੈਕਟ ਤਹਿਤ 4 ਨਵੇਂ ਫਿਲਟਰ, 2 ਕਲੀਅਰ ਵਾਟਰ ਟੈਂਕ, 2 ਹਾਈ-ਲੈਵਲ ਟੈਂਕ ਅਤੇ 1 ਐੱਸਐੱਸ ਟੈਂਕ ਬਣਾਏ ਜਾਣਗੇ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਟਰੇਡ-ਵਾਰ ਡੈਮੋਸਟ੍ਰੇਸ਼ਨ ਵਿੱਚ ਵਿਦਿਆਰਥੀਆਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।