ਹਲਫ਼ਨਾਮੇ ਦੀ ਤਸਦੀਕ ਨੂੰ ਲੈ ਕੇ ਕਾਂਗਰਸੀ ਆਗੂ ਇੰਦਰ ਜੈਨ ਅਤੇ ਨਾਇਬ ਤਹਿਸੀਲਦਾਰ ਵਿਚਾਲੇ ਵਿਵਾਦ
ਡੱਬਵਾਲੀ, 18 ਨਵੰਬਰ (ਇਕਬਾਲ ਸਿੰਘ ਸ਼ਾਂਤ)-ਇੱਥੇ ਤਹਿਸੀਲ ਵਿੱਚ ਹਲਫ਼ਨਾਮੇ ਦੀ ਤਸਦੀਕ ਕਰਵਾਉਣ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਅਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਸਕੱਤਰ ਇੰਦਰ ਜੈਨ ਤੇ ਨਾਇਬ ਤਹਿਸੀਲਦਾਰ ਦਿਵਿਆਂਸ਼ੂ ਮਿੱਤਲ ਵਿਚਾਲੇ ਵਿਵਾਦ ਭਖ ਪਿਆ ਹੈ। ਇੰਦਰ ਜੈਨ ਨੇ ਨਾਇਬ ਤਹਿਸੀਲਦਾਰ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਅਤੇ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਦੇਣ ਦੇ ਦੋਸ਼ ਲਾਏ ਹਨ।
ਅਜੀਤ ਡੈਸਕ
19-11-2026