18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਦਿੱਲੀ ਪੁਲਿਸ ਨੇ ਗਰੋਹ ਦਾ ਪਰਦਾਫਾਸ਼ ਕਰਕੇ 12 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਆਈ.

ਅਜੀਤ ਡੈਸਕ 18-11-2026
ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਆਈ.ਐਫ.ਐਸ.ਓ. ਯੂਨਿਟ ਨੇ ਇਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਦਿੱਲੀ ਦੇ ਪੀਤਮਪੁਰਾ ਇਲਾਕੇ ਵਿਚ ਐਮ.ਡੀ.ਐਲ. ਯੂਨਾਨੀ ਹੈਲਥ ਕੇਅਰ ਦੇ ਨਾਂਅ ’ਤੇ ਇਕ ਗੈਰ-ਕਾਨੂੰਨੀ ਅਧਿਕਾਰਤ ਸੈਂਟਰ ਚਲਾ ਰਿਹਾ ਸੀ। ਯੂਨਿਟ ਨੇ ਮੌਕੇ ’ਤੇ ਛਾਪਾ ਮਾਰ ਕੇ 12 ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਇਸ ਮਾਮਲੇ ਪ੍ਰਤੀ ਸਪੈਸ਼ਲ ਸੈਲ ਦੇ ਥਾਣੇ ਵਿਚ ਕੇਸ ਦਰਜ ਕਰ ਲਿਆ ਹੈ। ਇਹ ਗਰੋਹ ਗਾਹਕਾਂ ਦਾ ਗੁਪਤ ਡਾਟਾਬੇਸ ਗੈਰ-ਕਾਨੂੰਨੀ ਢੰਗ ਨਾਲ ਹਾਸਿਲ ਕਰਦਾ ਸੀ ਅਤੇ ਇਸ ਡਾਟੇ ਦੀ ਵਰਤੋਂ ਧੋਖਾਧੜੀ ਵਾਲੀਆਂ ਕਾਲਾਂ ਕਰਨ ਅਤੇ ਹੋਰ ਸੰਬੰਧਿਤ ਗਤੀਵਿਧੀਆਂ ਲਈ ਕੀਤੀ ਜਾਂਦੀ ਸੀ। ਇਸ ਪ੍ਰਤੀ ਇਕ ਹੈਲਥ ਕੇਅਰ ਪ੍ਰਾਈਵੇਟ ਲਿਮ. ਕੰਪਨੀ ਦੇ ਅਧਿਕਾਰਤ ਨੁਮਾਇੰਦੇ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇਹ ਲੋਕ ਚੋਰੀ ਕੀਤੇ ਡਾਟੇ ਦੀ ਵਰਤੋਂ ਕਰਕੇ ਉਨ੍ਹਾਂ ਦੇ ਟੈਲੀ ਕਾਲਿੰਗ ਏਜੰਟਾਂ ਦੁਆਰਾ ਗਾਹਕਾਂ ਨਾਲ ਸੰਪਰਕ ਕਰਕੇ ਦਵਾਈਆਂ ਖਰੀਦਣ ਲਈ ਪ੍ਰੇਰਿਤ ਕਰਦੇ ਸਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਨਾਂਅ ਪੰਕਜ (30), ਮੁਨੀਰ (21), ਅਮਿਤ ਤਿਵਾਰੀ (21), ਵਿਵੇਕ (24), ਅੰਸ਼ੂ (21), ਸਾਹਿਤ (21), ਇਸ਼ਾਂਤ (21), ਮੋਂਟੀ (26), ਅੰਕਿਤ (29), ਸੂਰਜ (30), ਸ਼ਿਵਮ ਮੰਡਲ (21), ਸਮੀਰ ਕੁਮਾਰ (21) ਹਨ। ਪੁਲਿਸ ਨੇ ਇਨ੍ਹਾਂ ਕੋਲੋਂ 40 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ।
ਪਿਛਲੀ ਖ਼ਬਰ ਪੁਲਿਸ ਅਤੇ ਵਾਈ.ਐਸ.ਐਸ. ਨੇ ਮਿਲ ਕੇ ਸ਼ਿਆਮ ਘਾਟ ਦੀ ਕੀਤੀ ਸਫ਼ਾਈ ਅਗਲੀ ਖ਼ਬਰ ਕੇਰਲਾ ਦੇ ਮੰਡਪ ਵਿਚ ਉਥੋਂ ਦੇ ਉਤਪਾਦਾਂ ਦੀ ਲੋਕ ਕਰ ਰਹੇ ਖਰੀਦਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।