03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੁਲਿਸ ਨੇ ਦੋ ਸਰਗਰਮ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਥਾਣਾ ਲਕਸ਼ਮੀ ਨਗਰ ਦੀ ਪੁਲਿਸ ਨੇ ਦੋ ਸਰਗਰਮ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਪੁਲਿਸ ਨੇ ਚਾਰ ਦੋਪਹੀਆ ਗੱਡੀਆਂ ਬਰਾਮਦ ਕੀਤੀਆਂ ਸਨ।

ਪੁਲਿਸ ਵਲੋਂ ਫੜੇ ਗਏ ਚੋਰ। 03-11-2026
ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਥਾਣਾ ਲਕਸ਼ਮੀ ਨਗਰ ਦੀ ਪੁਲਿਸ ਨੇ ਦੋ ਸਰਗਰਮ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਪੁਲਿਸ ਨੇ ਚਾਰ ਦੋਪਹੀਆ ਗੱਡੀਆਂ ਬਰਾਮਦ ਕੀਤੀਆਂ ਸਨ। ਇਨ੍ਹਾਂ ਗੱਡੀਆਂ ਦੇ ਮਾਲਕਾਂ ਨੇ ਵੱਖ-ਵੱਖ ਥਾਣਿਆਂ ਵਚ ਮਾਮਲੇ ਦਰਜ ਕਰਵਾਏ ਹਨ। ਇਨ੍ਹਾਂ ਤੋਂ ਇਲਾਵਾ ਪੁਲਿਸ ਨੇ ਇਨ੍ਹਾਂ ਦੇ ਕੋਲੋਂ ਦੋ ਚੋਰੀ ਕੀਤੇ ਲੈਪਟਾਪ ਅਤੇ ਕੁਝ ਟੁੱਟੇ ਹੋਈ ਮੋਬਾਈਲ ਵੀ ਫੜੇ ਹਨ। ਇਨ੍ਹਾਂ ਚੋਰਾਂ ਦੇ ਨਾਂਅ ਸੂਰਜ ਉਰਫ ਕਾਨਾ (22) ਨਿਵਾਸੀ ਲਕਸ਼ਮੀ ਨਗਰ ਦਿੱਲੀ ਅਤੇ ਜੁਬੇਰ (22) ਨਿਵਾਸੀ ਲਕਸ਼ਮੀ ਨਗਰ ਦਿੱਲੀ ਹੈ। ਜੁਬੇਰ 8ਵੀਂ ਕਲਾਸ ਤੱਕ ਪੜਿ੍ਹਆ ਹੋਈ ਅਤੇ ਸੂਰਜ ਕੇਵਲ 5ਵੀਂ ਕਲਾਸ ਤੱਕ ਪੜ੍ਹਿਆ ਹੋਇਆ ਹੈ। ਥਾਣਾ ਲਕਸ਼ਮੀ ਨਗਰ ਵਿਖੇ ਚੋਰੀ ਦੇ ਪ੍ਰਤੀ ਕਈ ਸ਼ਿਕਾਇਤਾਂ ਆਈਆਂ ਸਨ। ਜਿਸ ਦੇ ਪ੍ਰਤੀ ਪੁਲਿਸ ਦੀ ਟੀਮ ਲਗਾਤਾਰ ਨਿਗਰਾਨੀ ਰੱਖ ਰਹੀ ਸੀ। ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਜਿਸ ਦੇ ਆਧਾਰ ’ਤੇ ਪੁਲਿਸ ਨੇ ਲਕਸ਼ਮੀ ਨਗਰ ਤੋਂ ਇਨ੍ਹਾਂ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਦੇ ਕੇਲੋਂ ਪੁਲਿਸ ਪੁੱਛ ਪੜਤਾਲ ਕਰ ਰਹੀ ਹੈ।
ਪਿਛਲੀ ਖ਼ਬਰ ਯਾਦਗਾਰ ਦੀ ਉਸਾਰੀ ਵਾਸਤੇ ਮੰਗ ਪੱਤਰ ਦੇਣ ਲਈ ਪੀ.ਐਮ. ਦਫ਼ਤਰ ਨਹੀਂ ਜਾਣ ਦਿੱਤਾ ਗਿਆ -ਭੋਗਲ ਅਗਲੀ ਖ਼ਬਰ ਸਾਈਬਰ ਧੋਖਾਧੜੀ ’ਚ ਪੁਲਿਸ ਨੇ ਤਿੰਨ ਮੁਲਜ਼ਮ ਕੀਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।