02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਉੱਤਰੀ ਰੇਲਵੇ ਦੇ ਦਿੱਲੀ ਡਿਵੀਜ਼ਨ ਅਤੇ ਇੰਦਰਪ੍ਰਸਥ ਗੈਸ ਲਿਮਟਿਡ ਵਿਚਕਾਰ ਇਤਿਹਾਸਕ ਸਮਝੌਤਾ (ਐਮਓਯੂ) ਸਹੀਬੱਧ

ਨਵੀਂ ਦਿੱਲੀ,1ਨਵੰਬਰ (ਜਗਤਾਰ ਸਿੰਘ)- ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਨੂੰ ਨੱਥ ਪਾਉਣ ਅਤੇ ਰੇਲਵੇ ਮੁਲਾਜ਼ਮਾਂ ਤੇ ਯਾਤਰੀਆਂ ਨੂੰ ਸਾਫ਼ ਬਾਲਣ ਉਪਲਬਧ ਕਰਾਉਣ ਲਈ ਉੱਤਰੀ ਰੇਲਵੇ ਦੇ ਦਿੱਲੀ ਡਿਵੀਜ਼ਨ ਅਤੇ ਇੰਦਰਪ੍ਰਸਥ ਗੈਸ ਲਿਮਟਿਡ ਨੇ ਇੱਕ ਇਤਿਹਾਸਕ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਹੈ। ਇਸ ਦੇ ਤਹਿਤ ਰਾਜਧਾਨੀ ਦਿੱਲੀ ਅਤੇ ਐਨਸੀਆਰ ਦੇ ਰੇਲਵੇ ਸਟੇਸ਼ਨਾਂ ਤੇ ਹੋਰ ਸਥਾਪਨਾਵਾਂ ਵਿਚ ਰਵਾਇਤੀ ਬਾਲਣ (ਡੀਜ਼ਲ ਅਤੇ ਐਲ.

ਅਜੀਤ ਡੈਸਕ 02-11-2026
ਨਵੀਂ ਦਿੱਲੀ,1ਨਵੰਬਰ (ਜਗਤਾਰ ਸਿੰਘ)- ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਨੂੰ ਨੱਥ ਪਾਉਣ ਅਤੇ ਰੇਲਵੇ ਮੁਲਾਜ਼ਮਾਂ ਤੇ ਯਾਤਰੀਆਂ ਨੂੰ ਸਾਫ਼ ਬਾਲਣ ਉਪਲਬਧ ਕਰਾਉਣ ਲਈ ਉੱਤਰੀ ਰੇਲਵੇ ਦੇ ਦਿੱਲੀ ਡਿਵੀਜ਼ਨ ਅਤੇ ਇੰਦਰਪ੍ਰਸਥ ਗੈਸ ਲਿਮਟਿਡ ਨੇ ਇੱਕ ਇਤਿਹਾਸਕ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਹੈ। ਇਸ ਦੇ ਤਹਿਤ ਰਾਜਧਾਨੀ ਦਿੱਲੀ ਅਤੇ ਐਨਸੀਆਰ ਦੇ ਰੇਲਵੇ ਸਟੇਸ਼ਨਾਂ ਤੇ ਹੋਰ ਸਥਾਪਨਾਵਾਂ ਵਿਚ ਰਵਾਇਤੀ ਬਾਲਣ (ਡੀਜ਼ਲ ਅਤੇ ਐਲ.ਪੀ.ਜੀ.) ਦੀ ਥਾਂ ਵਾਤਾਵਰਨ ਪੱਖੀ ਪਾਈਪਡ ਨੈਚੁਰਲ ਗੈਸ (ਪੀਐਨਜੀ) ਦੀ ਸਪਲਾਈ ਕੀਤੀ ਜਾਵੇਗੀ । ਪਹਿਲੇ ਪੜਾਅ ਵਿਚ ਦਿੱਲੀ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ਦੇ 22 ਚੋਣਵੇਂ ਰੇਲਵੇ ਸਥਾਨਾਂ ‘ਤੇ ਪੀਐਨਜੀ ਦੀ ਸਪਲਾਈ ਕੀਤੀ ਜਾਵੇਗੀ। ਇਸ ਦੇ ਤਹਿਤ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਇਲਾਵਾ ਪੁਰਾਣੀ ਦਿੱਲੀ, ਅਨੰਦ ਵਿਹਾਰ, ਹਜ਼ਰਤ ਨਿਜ਼ਾਮੂਦੀਨ ਅਤੇ ਸਰਾਏ ਰੋਹਿਲਾ ਰੇਲਵੇ ਸਟੇਸ਼ਨਾਂ ‘ਤੇ ਸਥਿਤ ਮਸ਼ੀਨੀਕ੍ਰਿਤ ਲਾਂਡਰੀਆਂ ਦੇ ਬਾਇਲਰਾਂ, ਬੇਸ ਕਿਚਨ (ਰਸੋਈਆਂ), ਅਫ਼ਸਰਾਂ ਦੇ ਰੈਸਟ ਹਾਊਸਾਂ, ਰਨਿੰਗ ਰੂਮਾਂ ਅਤੇ ਗਾਰਡ ਤੇ ਟੀ.ਟੀ.ਈ. ਲਾਬੀਆਂ ਵਿਚ ਪੀਐਨਜੀ ਦੀ ਵਰਤੋਂ ਕੀਤੀ ਜਾਵੇਗੀ। ਇਹ ਕਦਮ ਸਰਕਾਰ ਦੇ ‘ਨੈਸ਼ਨਲ ਪੀਐਨਜੀ ਡਰਾਈਵ 3.0’ ਨੂੰ ਤੇਜ਼ ਕਰੇਗਾ, ਜਿਸ ਨਾਲ ਹਵਾ ਪ੍ਰਦੂਸ਼ਣ ਵਿਚ ਕਮੀ ਆਵੇਗੀ ਅਤੇ ਰੇਲਵੇ ਸਟੇਸ਼ਨਾਂ ‘ਤੇ ਯਾਤਰੀਆਂ ਤੇ ਸਟਾਫ਼ ਨੂੰ ਸਾਫ਼-ਸੁਥਰਾ ਵਾਤਾਵਰਣ ਮਿਲੇਗਾ।
ਪਿਛਲੀ ਖ਼ਬਰ ਸਿਲੈੱਕਟਿਡ ਮਲਟੀਪਰਪਜ਼ ਹੈਲਥ ਵਰਕਰਾਂ (ਮੇਲ) ਵਲੋਂ ਨਿਯੁਕਤੀ ਪੱਤਰ ਨਾ ਮਿਲਣ ’ਤੇ 7 ਨਵੰਬਰ ਨੂੰ ਸਿਹਤ ਮੰਤਰੀ ਦੀ ਰਿਹਾਇਸ਼... ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਚੋਣਾਂ 2027 ਵਿਚ ਹਾਰ ਦਾ ਨਵਾਂ ਰਿਕਾਰਡ ਬਣਾਏਗੀ ਸੱਤਾਧਾਰੀ ‘ਆਪ’ - ਦਿੱਲੀ ਭਾਜਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।