02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

42 ਸਾਲ ਬੀਤਣ ’ਤੇ ਬਾਅਦ ਵੀ ‘1984 ਸਿੱਖ ਨਸਲਕੁਸ਼ੀ’ ਦਾ ਨਹੀਂ ਮਿਲਿਆ ਪੂਰਾ ਇਨਸਾਫ਼ - ਰਾਮ ਸਿੰਘ ‘ਬੰਬੇ’

ਨਵੀਂ ਦਿੱਲੀ,1 ਨਵੰਬਰ(ਜਗਤਾਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਗੁਜਰਾਤ,ਗੋਆ ਤੇ ਕਰਨਾਟਕ ਦੇ ਆਨਰੇਰੀ ਇੰਚਾਰਜ ਰਾਮ ਸਿੰਘ ‘ਬੰਬੇ’(ਮੁਖੀ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ) ਨੇ ਨਵੰਬਰ 1984 ਦੌਰਾਨ ਜਾਨ ਗਵਾਉਣ ਵਾਲੇ ਨਿਰਦੋਸ਼ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨਾਲ ਹੀ 42 ਸਾਲ ਬੀਤਣ’ਤੇ ਬਾਅਦ ਵੀ ਸਿੱਖ ਨਸਲਕੁਸ਼ੀ ਦਾ ਪੂਰਾ ਇਨਸਾਫ਼ ਨਾ ਮਿਲਣ ’ਤੇ ਅਫ਼ਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ 1984 ਸਿੱਖ ਨਸਲਕੁਸ਼ੀ, ਭਾਰਤੀ ਇਤਿਹਾਸ ਦਾ ਉਹ ਸਭ ਤੋਂ ਦੁਖਦਾਈ ਅਤੇ ਕਾਲਾ ਅਧਿਆਇ ਹੈ, ਜਿਸ ਦੇ ਜ਼ਖ਼ਮ ਚਾਰ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸਿੱਖ ਕੌਮ ਦੇ ਹਿਰਦਿਆਂ ਵਿਚ ਇੱਕ ਨਾਸੂਰ ਵਾਂਗ ਅੱਲੇ ਹਨ।

ਅਜੀਤ ਡੈਸਕ 02-11-2026
ਨਵੀਂ ਦਿੱਲੀ,1 ਨਵੰਬਰ(ਜਗਤਾਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਗੁਜਰਾਤ,ਗੋਆ ਤੇ ਕਰਨਾਟਕ ਦੇ ਆਨਰੇਰੀ ਇੰਚਾਰਜ ਰਾਮ ਸਿੰਘ ‘ਬੰਬੇ’(ਮੁਖੀ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ) ਨੇ ਨਵੰਬਰ 1984 ਦੌਰਾਨ ਜਾਨ ਗਵਾਉਣ ਵਾਲੇ ਨਿਰਦੋਸ਼ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨਾਲ ਹੀ 42 ਸਾਲ ਬੀਤਣ’ਤੇ ਬਾਅਦ ਵੀ ਸਿੱਖ ਨਸਲਕੁਸ਼ੀ ਦਾ ਪੂਰਾ ਇਨਸਾਫ਼ ਨਾ ਮਿਲਣ ’ਤੇ ਅਫ਼ਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ 1984 ਸਿੱਖ ਨਸਲਕੁਸ਼ੀ, ਭਾਰਤੀ ਇਤਿਹਾਸ ਦਾ ਉਹ ਸਭ ਤੋਂ ਦੁਖਦਾਈ ਅਤੇ ਕਾਲਾ ਅਧਿਆਇ ਹੈ, ਜਿਸ ਦੇ ਜ਼ਖ਼ਮ ਚਾਰ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸਿੱਖ ਕੌਮ ਦੇ ਹਿਰਦਿਆਂ ਵਿਚ ਇੱਕ ਨਾਸੂਰ ਵਾਂਗ ਅੱਲੇ ਹਨ। ਕਿਉਂਕਿ ਹਾਲੇ ਤਕ ਸਿੱਖਾਂ ਨੂੰ ਸੰਤੁਸ਼ਟੀਜਨਕ ਇਨਸਾਫ਼ ਨਹੀਂ ਮਿਲ ਸਕਿਆ । ਨਵੰਬਰ-1984 ਨੇ ਨਾ ਸਿਰਫ਼ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਤਬਾਹ ਕੀਤਾ ਸਗੋਂ ਮਾਨਸਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ‘ਤੇ ਅਜਿਹੇ ਡੂੰਘੇ ਜ਼ਖ਼ਮ ਦਿੱਤੇ ਜੋ ਅੱਜ ਵੀ ਭਰੇ ਨਹੀਂ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਇਹ ਸੋਚਣ ਲਈ ਵੀ ਮਜਬੂਰ ਹੋ ਜਾਂਦਾ ਹੈ ਕਿ ਅਸੀਂ ਤਾਂ ਇਸ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਨ, ਫਿਰ ਸਾਡੇ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਿਉਂ ਕੀਤਾ ਗਿਆ ਅਤੇ ਸਾਡੇ ਲਈ ਕਾਨੂੰਨ ਕਿਉਂ ਵੱਖਰਾ ਹੈ ? ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਨੂੰ 1984 ਦਾ ਪੂਰਾ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਭਾਰਤ ਸਰਕਾਰ ਪਾਰਲੀਮੈਂਟ ਵਿੱਚ ਮਤਾ ਪਾ ਕੇ 1984 ਦੀਆਂ ਘਟਨਾਵਾਂ ਨੂੰ ਅਧਿਕਾਰਤ ਤੌਰ ‘ਤੇ ‘ਸਿੱਖ ਨਸਲਕੁਸ਼ੀ’ ਐਲਾਨ ਕਰੇ, ਤਾਂ ਜੋ ਪੀੜਤਾਂ ਨੂੰ ਇਨਸਾਫ਼ ਦਾ ਰਾਹ ਪੱਧਰਾ ਹੋ ਸਕੇ।
ਪਿਛਲੀ ਖ਼ਬਰ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਡੀ.ਟੀ.ਐੱਫ. ਅਤੇ 6635 ਈ.ਟੀ.ਟੀ. ਯੂਨੀਅਨ ਨੇ ਡੀ.ਈ.ਓ. ਨੂੰ ਸੌਂਪਿਆ ਮੰਗ... ਅਗਲੀ ਖ਼ਬਰ 1984 ਦਾ ਇਨਸਾਫ਼ ਦਿਵਾਉਣ ਅਤੇ ਸਿੱਖ ਕਤਲੇਆਮ ਦੀ ਯਾਦਗਾਰ ਬਣਾਉਣ ਵਾਸਤੇ ਗੰਭੀਰ ਹੋਵੇ ਸਰਕਾਰ-ਭੋਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।