30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੁਪਤ ਸੂਚਨਾ ਦੇ ਆਧਾਰ ’ਤੇ ਅਪਰਾਧ ਸ਼ਾਖਾ ਨੇ ਕੋਕੀਨ ਤੇ ਐਮ.ਡੀ.ਐਮ.ਏ. ਫੜੀ

ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਅਪਰਾਧ ਸ਼ਾਖਾ ਨੇ ਦਿੱਲੀ ਅਤੇ ਐਨ.

ਅਜੀਤ ਡੈਸਕ 30-10-2026
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਅਪਰਾਧ ਸ਼ਾਖਾ ਨੇ ਦਿੱਲੀ ਅਤੇ ਐਨ.ਸੀ.ਆਰ. ਵਿਚ ਚੱਲ ਰਹੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਕੋਲੋਂ 417 ਗ੍ਰਾਮ ਐਨ.ਡੀ.ਐਮ.ਏ. ਅਤੇ 105 ਗ੍ਰਾਮ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਤਕਰੀਬਨ 1.5 ਕਰੋੜ ਰੁਪਏ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ’ਚ ਤਿੰਨ ਨਾਈਜੀਰੀਅਨ ਨਾਗਰਿਕ ਹਨ ਜਦੋਂ ਕਿ ਚੌਥਾ ਦੋਸ਼ੀ ਭਾਰਤੀ ਹੈ। ਇਹ ਸਾਰੇ ਦਿੱਲੀ ’ਚ ਨਿਹਾਲ ਵਿਹਾਰ ਇਲਾਕੇ ਵਿਚ ਰਹਿੰਦੇ ਸਨ। ਇਨ੍ਹਾਂ ਦੋਸ਼ੀਆਂ ਦੇ ਨਾਂਅ ਨੰਮਦੀ ਓਸੀਟਾ (46), ਵਿਕਟਰ ਓਕਾਫੋਰੇ (33) ਅਤੇ ਓਬਿੰਨਾ ਮਾਈਕ ਅਰਨੈਸਟ (23) ਹਨ ਜੋ ਕਿ ਨਾਈਜੀਰੀਅਨ ਨਾਗਰਿਕ ਹਨ। ਇਨ੍ਹਾਂ ਵਿਚ ਚੌਥਾ ਦੋਸ਼ੀ ਭਾਰਤੀ ਹੈ ਜਿਸ ਦਾ ਨਾਂਅ ਅਤਰ ਸਿੰਘ ਉਰਫ ਲੱਕੀ (23) ਹੈ ਜੋ ਕਿ ਨਿਲੋਥੀ, ਦਿੱਲੀ ਦਾ ਰਹਿਣ ਵਾਲਾ ਹੈ। ਇਨ੍ਹਾਂ ’ਤੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਅਤੇ ਇਮੀਗ੍ਰੇਸ਼ਨ ਐਕਟ 2025 ਦੀ ਧਾਰਾ ਅਧੀਨ ਪੁਲਿਸ ਸਟੇਸ਼ਨ ਅਪਰਾਧ ਸ਼ਾਖਾ ਬਰਾਂਚ ਦਿੱਲੀ ਵਿਖੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ਪ੍ਰਤੀ ਅਪਰਾਧ ਸ਼ਾਖਾ ਨੂੰ ਭਰੋਸੇਯੋਗ ਗੁਪਤ ਸੂਚਨਾ ਮਿਲੀ ਸੀ ਅਤੇ ਨਾਲ ਹੀ ਮੁਖਬਰ ਨੇ ਵੀ ਜਾਣਕਾਰੀ ਦਿੱਤੀ ਸੀ।
ਪਿਛਲੀ ਖ਼ਬਰ ਪੁਲਿਸ ਨੇ ਵੱਡੀ ਮਾਤਰਾ ’ਚ ਫੜਿਆ ਨਕਲੀ ਘਿਓ ਅਗਲੀ ਖ਼ਬਰ ਨੌਜਵਾਨ ਦੀ ਖੂਨ ਨਾਲ ਲੱਥਪਥ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।