24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਡੱਬਵਾਲੀ: 412 ਬਿਜਲੀ ਮੁਲਾਜ਼ਮ ਹੜਤਾਲ ’ਤੇ, ਤਿੰਨ ਜਣਿਆਂ ਦੇ ਭਰੋਸੇ ਡੱਬਵਾਲੀ ਮੰਡਲ ਫੀਡਰਾਂ ’ਚ ਟ੍ਰਿਪਿੰਗ ਕਰਕੇ ਸ਼ਹਿਰ ਤੇ ਪਿੰਡਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ, ਐੱਸ.ਡੀ.ਐੱਮ. ਸਮੇਤ ਪ੍ਰਸ਼ਾਸਨ ਮੈਦਾਨ ’ਚ ਉਤਰਿਆ

ਡੱਬਵਾਲੀ, 23 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਨਿੱਜੀਕਰਨ ਦੇ ਖਿਲਾਫ਼ ਬਿਜਲੀ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਕਾਰਨ ਡੱਬਵਾਲੀ ਮੰਡਲ ਦੀ ਬਿਜਲੀ ਵਿਵਸਥਾ ਪ੍ਰਭਾਵਿਤ ਹੋ ਗਈ। ਮੰਡਲ ਦੇ 415 ਮੁਲਾਜ਼ਮਾਂ ਵਿੱਚੋਂ ਕਰੀਬ 412 ਹੜਤਾਲ ‘ਤੇ ਹਨ।

ਡੱਬਵਾਲੀ ਵਿੱਚ ਬਿਜਲੀ ਸਪਲਾਈ ਬਹਾਲੀ ਲਈ ਜੁਟੇ ਬਿਜਲੀ ਨਿਗਮ ਦੇ ਐਕਸੀਅਨ, ਐੱਸ.ਡੀ.ਓ. ਤੇ ਲਾਈਨਮੈਨ। 24-10-2026
ਡੱਬਵਾਲੀ, 23 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਨਿੱਜੀਕਰਨ ਦੇ ਖਿਲਾਫ਼ ਬਿਜਲੀ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਕਾਰਨ ਡੱਬਵਾਲੀ ਮੰਡਲ ਦੀ ਬਿਜਲੀ ਵਿਵਸਥਾ ਪ੍ਰਭਾਵਿਤ ਹੋ ਗਈ। ਮੰਡਲ ਦੇ 415 ਮੁਲਾਜ਼ਮਾਂ ਵਿੱਚੋਂ ਕਰੀਬ 412 ਹੜਤਾਲ ‘ਤੇ ਹਨ। ਅਜਿਹੇ ਵਿੱਚ ਬਿਜਲੀ ਸਪਲਾਈ ਬਹਾਲ ਰੱਖਣ ਦੀ ਜ਼ਿੰਮੇਵਾਰੀ ਐਕਸੀਅਨ ਅਨੁਜ ਕੁਮਾਰ, ਐੱਸ.ਡੀ.ਓ. ਰਜਤ ਕੁਮਾਰ ਅਤੇ ਲਾਈਨਮੈਨ ਨੋਮਿਸ਼ ਦੇ ਮੋਢਿਆਂ ‘ਤੇ ਆ ਗਈ ਹੈ। ਐੱਸ.ਡੀ.ਐੱਮ. ਯੋਗੇਸ਼ ਦਿਲਹੌਰ ਵੀ ਸਿਵਲ ਪ੍ਰਸ਼ਾਸਨ ਦੀ ਟੀਮ ਨਾਲ ਮੈਦਾਨ ਵਿੱਚ ਉਤਰ ਕੇ ਵਿਵਸਥਾ ਸੰਭਾਲਣ ਵਿੱਚ ਜੁਟੇ ਹਨ। ਮੁਲਾਜ਼ਮਾਂ ਦੀ ਹੜਤਾਲ ਕਾਰਨ ਫੀਡਰਾਂ ਵਿੱਚ ਨੁਕਸ ਦੂਰ ਕਰਨ ਵਿੱਚ ਦੇਰੀ ਹੋ ਰਹੀ ਹੈ। ਵਾਰ-ਵਾਰ ਟ੍ਰਿਪਿੰਗ ਅਤੇ ਲੰਮੀਆਂ ਬਿਜਲੀ ਲਾਈਨਾਂ ਵਿੱਚ ਫਾਲਟ ਲੱਭਣ ਕਾਰਨ ਸ਼ਹਿਰ ਤੇ ਪੇਂਡੂ ਖੇਤਰਾਂ ਵਿੱਚ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਬਿਜਲੀ ਕੱਟਾਂ ਦਾ ਅਸਰ ਕਾਰੋਬਾਰ ‘ਤੇ ਵੀ ਪੈ ਰਿਹਾ ਹੈ। ਸ਼ੇਰਗੜ੍ਹ ਤੋਂ ਸੰਚਾਲਤ ਡੱਬਵਾਲੀ ਸ਼ਹਿਰ ਦੀ ਕਰੀਬ ਪੰਜ ਕਿਲੋਮੀਟਰ ਲੰਮੀ ਲਾਈਨ ਵਿੱਚ ਬੀਤੀ ਰਾਤ ਇੱਕ ਤੋਂ ਡੇਢ ਵਜੇ ਦਰਮਿਆਨ ਨੁਕਸ ਪੈ ਗਿਆ। ਸਵੇਰੇ ਕਾਲਾਂਵਾਲੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਬਿਜਲੀ ਟੀਮ ਨੂੰ ਉੱਥੇ ਭੇਜਿਆ ਗਿਆ। ਉੱਥੋਂ ਵਾਪਸ ਆਉਣ ਮਗਰੋਂ ਲਾਈਨ ਦਾ ਨੁਕਸ ਦੂਰ ਕੀਤਾ ਗਿਆ। ਪੇਂਡੂ ਖੇਤਰ ਵਿੱਚ ਮਸੀਤਾਂ ਦਾ 33 ਕੇ.ਵੀ. ਸਬ-ਸਟੇਸ਼ਨ ਰਾਤ ਅੱਠ ਵਜੇ ਤੋਂ ਬੰਦ ਰਹਿਣ ਕਾਰਨ ਮੌਜਗੜ੍ਹ, ਲਖੂਆਣਾ, ਮਸੀਤਾਂ, ਗੋਬਿੰਦਗੜ੍ਹ, ਮੱਟਦਾਦੂ ਤੇ ਝੁੱਟੀਖੇੜਾ ਪ੍ਰਭਾਵਿਤ ਹੋਏ। ਖੂਈਆਂ ਮਲਕਾਣਾ ਸਬ-ਸਟੇਸ਼ਨ ਦੀ ਸਪਲਾਈ ਵਿੱਚ ਵਿਘਨ ਕਾਰਨ ਦੀਵਾਨਖੇੜਾ, ਨੀਲੇਵਾਲੀ ਤੇ ਸਾਵੰਤਖੇੜਾ ਸਮੇਤ ਕਈ ਪਿੰਡਾਂ ਵਿੱਚ ਬਿਜਲੀ ਸੰਕਟ ਬਣਿਆ ਰਿਹਾ। ਦੇਸੂਜੋਧਾ ਸਬ-ਸਟੇਸ਼ਨ ਵਿੱਚ ਨੁਕਸ ਕਾਰਨ ਦੇਸੂ, ਜੋਗੇਵਾਲਾ, ਫੁੱਲੋ, ਪੰਨੀਵਾਲਾ, ਮੋਰੀਕਾ ਤੇ ਹੈਬੂਆਣਾ ਵਿੱਚ ਸਪਲਾਈ ਪ੍ਰਭਾਵਿਤ ਹੋਈ। ਸ਼ਹਿਰ ਦੇ ਮੰਡੀ-3, ਮੰਡੀ-4 ਤੇ ਮੰਡੀ-5 ਫੀਡਰਾਂ ਵਿੱਚ ਵੀ ਦਿੱਕਤ ਆਈ। ਮੰਡੀ-3 ਦਾ ਨੁਕਸ ਦੁਪਹਿਰ ਸਮੇਂ ਕੁਝ ਦੇਰ ਲਈ ਦੂਰ ਕਰ ਦਿੱਤਾ ਗਿਆ। ਇਸੇ ਵਿਚਕਾਰ ਬਿਜਲੀ ਅਤੇ ਪਾਣੀ ਦੀ ਸਮੱਸਿਆ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਗਾਂਧੀ ਚੌਕ ਵਿੱਚ ਇਕੱਠੇ ਹੋਣ ਦੇ ਥੋੜ੍ਹੇ ਸਮੇਂ ਦੇ ਸੱਦੇ ‘ਤੇ ਮਹਿਜ਼ 15 ਤੋਂ 20 ਲੋਕ ਪਹੁੰਚੇ। ਇਸ ਮਗਰੋਂ ਵਪਾਰੀ ਆਗੂ ਗੁਰਦੀਪ ਕਾਮਰਾ ਅਤੇ ਸੁਰਿੰਦਰ ਸਿੰਗਲਾ ਦੀ ਅਗਵਾਈ ਵਿੱਚ ਵਫ਼ਦ ਨੇ ਐੱਸ.ਡੀ.ਐੱਮ. ਨਾਲ ਮੁਲਾਕਾਤ ਕਰਕੇ ਸਮੱਸਿਆਵਾਂ ਰੱਖੀਆਂ। ਐੱਸ.ਡੀ.ਐੱਮ. ਨੇ ਹੜਤਾਲ ਦੇ ਮੱਦੇਨਜ਼ਰ ਲੋਕਾਂ ਤੋਂ ਸਹਿਯੋਗ ਮੰਗਿਆ ਤੇ ਬਿਜਲੀ ਸਪਲਾਈ ਬਹਾਲ ਕਰਨ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। ਐੱਸ.ਡੀ.ਐੱਮ. ਯੋਗੇਸ਼ ਦਿਲਹੋਰ ਨੇ ਦੱਸਿਆ ਕਿ ਜ਼ਿਆਦਾਤਰ ਸ਼ਿਕਾਇਤਾਂ ਫੀਡਰਾਂ ਵਿੱਚ ਟ੍ਰਿਪਿੰਗ ਦੀਆਂ ਹਨ। ਲੰਮੀਆਂ ਲਾਈਨਾਂ ਵਿੱਚ ਫਾਲਟ ਲੱਭਣ ਲਈ ਵਧੇਰੇ ਸਮਾਂ ਲੱਗ ਰਿਹਾ ਹੈ।
ਪਿਛਲੀ ਖ਼ਬਰ ਬਿਜਲੀ ਕਰਮਚਾਰੀ ਨਿੱਜੀਕਰਨ ਦੇ ਖ਼ਿਲਾਫ਼ ਫ਼ਤਿਹਾਬਾਦ ਪਾਵਰ ਪਲਾਂਟਾਂ ’ਤੇ ਕੰਮ ਪੂਰੀ ਤਰ੍ਹਾਂ ਠੱਪ ਅਗਲੀ ਖ਼ਬਰ ਭਾਰਤ ਦੇ ਕਿਸ ਰਾਜ ਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।