22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

‘ਏਕ ਸ਼ਾਮ ਦੇਸ਼ ਕੇ ਨਾਮ’ ਪ੍ਰੋਗਰਾਮ ਵਿਚ ਗਾਇਕਾਂ ਨੇ ਸਮਾਂ ਬੰਨ੍ਹਿਆ

ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਆਰਟ ਕਰੀਐਂਸ ਕਲਚਰ ਸੁਸਾਇਟੀ ਦਿੱਲੀ ਵਲੋਂ ‘ਸੰਕਲਨ 5 - ਏਕ ਸ਼ਾਮ ਦੇਸ਼ ਕੇ ਨਾਮ’ ਕਲਚਰਲ ਪ੍ਰੋਗਰਾਮ ਇੰਡੀਆ ਇਸਲਾਮਿਕ ਕਲਚਰਲ ਸੈਂਟਰ ਦੇ ਆਡੀਟੋਰੀਅਮ ਵਿਖੇ ਕੀਤਾ, ਜਿਸ ਵਿਚ ਪ੍ਰਸ਼ਾਸਨ, ਪੁਲਿਸ, ਨਿਆਇਕ ਵਿਵਸਥਾ, ਸਰਕਾਰੀ ਵਿਭਾਗਾਂ, ਸੰਗੀਤ ਅਤੇ ਮਨੋਰੰਜਨ ਦੇ ਨਾਲ ਜੁੜੀਆਂ ਹਸਤੀਆਂ ਨੇ ਭਾਗ ਲਿਆ।

ਅਜੀਤ ਡੈਸਕ 22-10-2026
ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਆਰਟ ਕਰੀਐਂਸ ਕਲਚਰ ਸੁਸਾਇਟੀ ਦਿੱਲੀ ਵਲੋਂ ‘ਸੰਕਲਨ 5 - ਏਕ ਸ਼ਾਮ ਦੇਸ਼ ਕੇ ਨਾਮ’ ਕਲਚਰਲ ਪ੍ਰੋਗਰਾਮ ਇੰਡੀਆ ਇਸਲਾਮਿਕ ਕਲਚਰਲ ਸੈਂਟਰ ਦੇ ਆਡੀਟੋਰੀਅਮ ਵਿਖੇ ਕੀਤਾ, ਜਿਸ ਵਿਚ ਪ੍ਰਸ਼ਾਸਨ, ਪੁਲਿਸ, ਨਿਆਇਕ ਵਿਵਸਥਾ, ਸਰਕਾਰੀ ਵਿਭਾਗਾਂ, ਸੰਗੀਤ ਅਤੇ ਮਨੋਰੰਜਨ ਦੇ ਨਾਲ ਜੁੜੀਆਂ ਹਸਤੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸੈਂਟਰ ਨਾਰਥ ਦਿੱਲੀ ਦੇ ਜ਼ਿਲ੍ਹਾ ਅਧਿਕਾਰੀ ਐਸ.ਐਸ. ਪਰਿਹਾਰ ਸਨ। ਇਸ ਤੋਂ ਇਲਾਵਾ ਹੋਰ ਮਹਿਮਾਨਾਂ ਵਿਚ ਸੰਯੁਕਤ ਪੁਲਿਸ ਕਮਿਸ਼ਨਰ ਵਿਜੈ ਸਿੰਘ ਅਤੇ ਵਧੀਕ ਪੁਲਿਸ ਕਮਿਸ਼ਨਰ ਆਰ.ਐਸ. ਸਾਗਰ, ਸੰਜੀਵ ਰਿਸ਼ੀ, ਅਸ਼ੀਸ਼ ਸ਼ਰਮਾ ਆਦਿ ਉੱਚ ਅਧਿਕਾਰੀ ਸ਼ਾਮਿਲ ਹੋਏ। ਇਸ ਮੌਕੇ ਗਾਇਕ ਰਾਜਾ ਹਸਨ, ਰਸ਼ਮੀ ਸ਼ਰਮਾ, ਸਪਨਾ ਭਟਨਾਗਰ, ਸਾਜਿਦ ਅਲੀ, ਦੀਪਕ ਰਾਣਾ ਨੇ ਆਪਣੀ ਗਾਇਕੀ ਦੇ ਨਾਲ ਚੰਗਾ ਸਮਾਂ ਬੰਨ੍ਹਿਆ। ਇਸ ਮੌਕੇ ਵਿਦਿਆਰਥੀਆਂ ਨੇ ਗਾਇਕੀ ਪੇਸ਼ ਕੀਤੀ। ਸੁਸਾਇਟੀ ਦੇ ਪ੍ਰਧਾਨ ਨਰੇਸ਼ ਬੈਂਸਲਾ, ਉਪ ਪ੍ਰਧਾਨ ਮਿਅੰਕ ਜੈਨ ਅਤੇ ਹੋਰ ਅਹੁਦੇਦਾਰ ਸ਼ਾਮਿਲ ਸਨ।
ਪਿਛਲੀ ਖ਼ਬਰ ਪੁਲਿਸ ਵਲੋਂ ਦੋ ਦੇਸੀ ਕੱਟੇ ਜ਼ਬਤ, ਮੁਲਜ਼ਮ ਅਗਲੀ ਖ਼ਬਰ 22-10-2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।