14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਨਾਟ ਪਲੇਸ ਦੇ ਆਸ-ਪਾਸ ਦੇ ਦੁਕਾਨਦਾਰ ਧਰਨੇ ਪ੍ਰਦਰਸ਼ਨਾਂ ਤੋਂ ਹੋਏ ਪ੍ਰੇਸ਼ਾਨ

ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕਨਾਟ ਪਲੇਸ ਅਤੇ ਨਜ਼ਦੀਕ ਹੋਰਨਾਂ ਬਾਜ਼ਾਰਾਂ ਦਾ ਧਰਨਾ ਪ੍ਰਦਰਸ਼ਨਾਂ ਦੇ ਕਾਰਨ ਕਾਰੋਬਾਰ ਠੱਪ ਹੋ ਗਿਆ ਹੈ।

ਅਜੀਤ ਡੈਸਕ 14-10-2026
ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕਨਾਟ ਪਲੇਸ ਅਤੇ ਨਜ਼ਦੀਕ ਹੋਰਨਾਂ ਬਾਜ਼ਾਰਾਂ ਦਾ ਧਰਨਾ ਪ੍ਰਦਰਸ਼ਨਾਂ ਦੇ ਕਾਰਨ ਕਾਰੋਬਾਰ ਠੱਪ ਹੋ ਗਿਆ ਹੈ। ਵਾਰ-ਵਾਰ ਮੈਟਰੋ ਸਟੇਸ਼ਨਾਂ ਦੇ ਬੰਦ ਹੋਣ ’ਤੇ ਗਾਹਕਾਂ ਦੀ ਆਵਾਜਾਈ ਤਕਰੀਬਨ ਬੰਦ ਹੀ ਹੋ ਗਈ ਹੈ। ਇੱਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਮੇਂ ਦੁਕਾਨਾਂ ਦਾ ਕਿਰਾਇਆ ਅਦਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਇੱਥੋਂ ਦੇ ਗੱਡੀਆਂ ਦੇ ਸਪਰੇਅ ਪਾਰਟਸ, ਗਿਫ਼ਟ, ਰੇਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਅਤੇ ਹੋਰ ਦੁਕਾਨਦਾਰਾਂ ਦਾ ਕਹਿਣਾ ਹੈ ਪਿਛਲੇ 50 ਸਾਲਾਂ ਤੋਂ ਉਹ ਦੁਕਾਨਦਾਰੀ ਚਲਾ ਰਹੇ ਹਨ ਪ੍ਰੰਤੂ ਕਦੇ ਵੀ ਅਜਿਹਾ ਮਾਹੌਲ ਪੈਦਾ ਨਹੀਂ ਹੋਇਆ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਦਰਸ਼ਨ ਪਹਿਲਾਂ ਵੀ ਹੁੰਦੇ ਰਹੇ ਪ੍ਰੰਤੂ ਏਨੀ ਜ਼ਿਆਦਾ ਗਿਣਤੀ ਵਿਚ ਪੁਲਿਸ ਦੀ ਤਾਇਨਾਤੀ ਅਤੇ ਪਾਬੰਦੀਆਂ ਨਹੀਂ ਸਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗਾਹਕ ਅਜਿਹੇ ਮਾਹੌਲ ਵਿਚ ਇੱਥੇ ਨਹੀਂ ਆ ਰਹੇ ਬਲਕਿ ਹੋਰ ਥਾਵਾਂ ’ਤੇ ਜਾ ਕੇ ਖਰੀਦਦਾਰੀ ਕਰ ਰਹੇ ਹਨ। ਨਵੀਂ ਦਿੱਲੀ ਟਰੇਡਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚਕਾਰ ਖਿੱਚੋਤਾਣ ਦੀ ਵੀਡੀਓ ਲੋਕ ਰੋਜ਼ਾਨਾ ਸੋਸ਼ਲ ਮੀਡੀਆ ’ਤੇ ਵੇਖ ਰਹੇ ਹਨ, ਜਿਸ ਕਰਕੇ ਉਹ ਕਨਾਟ ਪਲੇਸ ਅਤੇ ਆਮ ਬਾਜ਼ਾਰਾਂ ਵਿਚ ਨਹੀਂ ਆ ਰਹੇ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਦੀ ਸਾਹਿਤਕ ਇਕੱਤਰਤਾ ਹੋਈ ਅਗਲੀ ਖ਼ਬਰ 14-10-2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।