05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੁਨਿਆਰੇ ਕੋਲੋਂ ਕਰੀਬ 4 ਕਿੱਲੋ ਚਾਂਦੀ ਤੇ 5 ਗ੍ਰਾਮ ਸੋਨਾ ਲੁੱਟਣ ਦਾ ਮਾਮਲਾ ਹੱਲ

ਟੋਹਾਣਾ, 4 ਅਕਤੂਬਰ (ਮਨਜੀਤ ਸਿੰਘ)- ਫਤਿਹਾਬਾਦ ਪੁਲਿਸ ਵਲੋਂ ਅਪਰਾਧਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਜਾਖਲ ਪੁਲਿਸ ਨੇ ਚਾਂਦਪੁਰਾ-ਸਿਧਾਣੀ ਸੜਕ ’ਤੇ ਸੁਨਿਆਰੇ ਕੋਲੋਂ ਕਰੀਬ 4 ਕਿਲੋਗ੍ਰਾਮ ਚਾਂਦੀ ਅਤੇ ਲਗਭਗ 5 ਗ੍ਰਾਮ ਸੋਨੇ ਦੇ ਗਹਿਣੇ ਲੁੱਟਣ ਦੀ ਵਾਰਦਾਤ ਨੂੰ ਹੱਲ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲੇ ਵਿੱਚ ਇੱਕ ਨਾਬਾਲਗ ਨੂੰ ਵੀ ਜਾਂਚ ’ਚ ਸ਼ਾਮਿਲ ਕਰਕੇ ਪੁੱਛਗਿੱਛ ਕੀਤੀ ਹੈ।

ਵਾਰਦਾਤ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਟਰੈਫਿਕ ਪੁਲਿਸ ਦੇ ਡੀ.ਐਸ.ਪੀ. ਜੈ ਸਿੰਘ। ਤਸਵੀਰ : ਮਨਜੀਤ ਸਿੰਘ ਟੋਹਾਣਾ 05-10-2026
ਟੋਹਾਣਾ, 4 ਅਕਤੂਬਰ (ਮਨਜੀਤ ਸਿੰਘ)- ਫਤਿਹਾਬਾਦ ਪੁਲਿਸ ਵਲੋਂ ਅਪਰਾਧਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਜਾਖਲ ਪੁਲਿਸ ਨੇ ਚਾਂਦਪੁਰਾ-ਸਿਧਾਣੀ ਸੜਕ ’ਤੇ ਸੁਨਿਆਰੇ ਕੋਲੋਂ ਕਰੀਬ 4 ਕਿਲੋਗ੍ਰਾਮ ਚਾਂਦੀ ਅਤੇ ਲਗਭਗ 5 ਗ੍ਰਾਮ ਸੋਨੇ ਦੇ ਗਹਿਣੇ ਲੁੱਟਣ ਦੀ ਵਾਰਦਾਤ ਨੂੰ ਹੱਲ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲੇ ਵਿੱਚ ਇੱਕ ਨਾਬਾਲਗ ਨੂੰ ਵੀ ਜਾਂਚ ’ਚ ਸ਼ਾਮਿਲ ਕਰਕੇ ਪੁੱਛਗਿੱਛ ਕੀਤੀ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਹੁਣ ਤੱਕ 3 ਕਿਲੋ 490 ਗ੍ਰਾਮ ਚਾਂਦੀ ਅਤੇ 4 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 8 ਲੱਖ 62 ਹਜ਼ਾਰ 700 ਰੁਪਏ ਦੱਸੀ ਗਈ ਹੈ। ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਡੀ.ਐੱਸ.ਪੀ. ਜੈ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਜਗਸੀਰ ਉਰਫ਼ ਜੱਸੀ ਪੁੱਤਰ ਮਦਨ ਲਾਲ ਵਾਸੀ ਪਿੰਡ ਸਿਧਾਣੀ, ਲਵਪ੍ਰੀਤ ਪੁੱਤਰ ਬਲਵਿੰਦਰ ਸਿੰਘ ਵਾਸੀ ਨਵਾਂ ਪਿੰਡ, ਹਾਲ ਵਾਸੀ ਪਾਤੜਾਂ, ਪੰਜਾਬ ਅਤੇ ਦੀਪਕ ਉਰਫ਼ ਕਾਲਾ ਪੁੱਤਰ ਭੋਲਾ ਸਿੰਘ ਵਾਸੀ ਗੁਰੂ ਨਾਨਕਪੁਰਾ ਮੁਹੱਲਾ, ਧੂਰੀ, ਪੰਜਾਬ ਵਜੋਂ ਹੋਈ ਹੈ। ਮਾਮਲੇ ਵਿੱਚ ਸ਼ਾਮਲ ਨਾਬਾਲਗ ਨੂੰ ਨਿਯਮਾਂ ਅਨੁਸਾਰ ਬਾਲ ਸੁਧਾਰ ਗ੍ਰਹਿ ਭੇਜਿਆ ਗਿਆ ਹੈ, ਜਦਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਇਸ ਤਰ੍ਹਾਂ ਵਾਪਰੀ ਸੀ ਲੁੱਟ ਦੀ ਵਾਰਦਾਤ ਡੀ.ਐੱਸ.ਪੀ. ਜੈ ਸਿੰਘ ਨੇ ਦੱਸਿਆ ਕਿ ਪਿੰਡ ਚਾਂਦਪੁਰਾ ਵਾਸੀ ਜਸ਼ਨਪ੍ਰੀਤ ਸਿੰਘ ਦੀ ਪਿੰਡ ਸਿਧਾਣੀ ਵਿਖੇ ਸੋਨੇ-ਚਾਂਦੀ ਦੇ ਗਹਿਣਿਆਂ ਦੀ ਦੁਕਾਨ ਹੈ। 28 ਸਤੰਬਰ ਦੀ ਸ਼ਾਮ ਨੂੰ ਉਹ ਦੁਕਾਨ ਬੰਦ ਕਰਕੇ ਮੋਟਰਸਾਈਕਲ ’ਤੇ ਆਪਣੇ ਪਿੰਡ ਚਾਂਦਪੁਰਾ ਵੱਲ ਜਾ ਰਿਹਾ ਸੀ। ਕਰੀਬ 6.50 ਵਜੇ ਜਦੋਂ ਉਹ ਚਾਂਦਪੁਰਾ-ਸਿਧਾਣੀ ਸੜਕ ’ਤੇ ਸਥਿਤ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਰਸਤਾ ਰੋਕ ਲਿਆ। ਦੋਵਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਸੀ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਜਸ਼ਨਪ੍ਰੀਤ ਕੋਲੋਂ ਕਾਲੇ ਰੰਗ ਦਾ ਬੈਗ ਖੋਹ ਲਿਆ। ਬੈਗ ’ਚ ਕਰੀਬ 4 ਕਿਲੋ ਚਾਂਦੀ ਦੇ ਵੱਖ-ਵੱਖ ਗਹਿਣੇ ਅਤੇ ਲਗਭਗ 5 ਗ੍ਰਾਮ ਸੋਨੇ ਦੇ ਗਹਿਣੇ ਸਨ। ਵਾਰਦਾਤ ਦੀ ਸੂਚਨਾ ਮਿਲਣ ਉਪਰੰਤ ਥਾਣਾ ਜਾਖਲ ਦੇ ਮੁਖੀ ਇੰਸਪੈਕਟਰ ਬਲਰਾਜ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦੀ ਜਾਂਚ ਕਰਕੇ ਲੋੜੀਂਦੇ ਸਬੂਤ ਇਕੱਠੇ ਕੀਤੇ। ਇਸ ਸਬੰਧੀ ਥਾਣਾ ਜਾਖਲ ਵਿਖੇ ਮੁਕੱਦਮਾ ਨੰਬਰ 134, ਮਿਤੀ 1 ਅਕਤੂਬਰ 2026 ਨੂੰ ਧਾਰਾ 309(4), 311 ਅਤੇ 126(2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਮਾਸਟਰਮਾਈਂਡ ਜਗਸੀਰ ਸਭ ਤੋਂ ਪਹਿਲਾਂ ਕਾਬੂ ਪੁਲਿਸ ਜਾਂਚ ਦੌਰਾਨ 1 ਅਕਤੂਬਰ ਨੂੰ ਜਗਸੀਰ ਉਰਫ਼ ਜੱਸੀ ਨੂੰ ਕਾਬੂ ਕੀਤਾ ਗਿਆ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ ਜਗਸੀਰ ਦੇ ਹਿੱਸੇ ਵਿੱਚ ਆਈ ਲੁੱਟੀ ਹੋਈ 1 ਕਿਲੋ 626 ਗ੍ਰਾਮ ਚਾਂਦੀ ਬਰਾਮਦ ਕੀਤੀ ਗਈ। ਜਗਸੀਰ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਟੀਮ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਲਵਪ੍ਰੀਤ ਅਤੇ ਦੀਪਕ ਉਰਫ਼ ਕਾਲਾ ਨੂੰ ਵੀ ਕਾਬੂ ਕਰ ਲਿਆ। ਦੋਵਾਂ ਨੂੰ 2 ਅਕਤੂਬਰ ਨੂੰ ਨਿਯਮਾਂ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਲਵਪ੍ਰੀਤ ਕੋਲੋਂ 700 ਗ੍ਰਾਮ ਚਾਂਦੀ ਅਤੇ 4 ਗ੍ਰਾਮ ਸੋਨਾ ਬਰਾਮਦ ਹੋਇਆ। ਬਰਾਮਦ ਸੋਨੇ ਵਿੱਚ 4 ਕੋਕੇ ਅਤੇ ਇੱਕ ਨੱਥ ਸ਼ਾਮਲ ਹਨ। ਇਸੇ ਤਰ੍ਹਾਂ ਦੀਪਕ ਉਰਫ਼ ਕਾਲਾ ਕੋਲੋਂ 1 ਕਿਲੋ 164 ਗ੍ਰਾਮ ਚਾਂਦੀ ਬਰਾਮਦ ਕੀਤੀ ਗਈ। ਇਸ ਤਰ੍ਹਾਂ ਤਿੰਨਾਂ ਮੁਲਜ਼ਮਾਂ ਕੋਲੋਂ ਹੁਣ ਤੱਕ ਕੁੱਲ 3 ਕਿਲੋ 490 ਗ੍ਰਾਮ ਚਾਂਦੀ ਅਤੇ 4 ਗ੍ਰਾਮ ਸੋਨਾ ਬਰਾਮਦ ਕੀਤਾ ਜਾ ਚੁੱਕਾ ਹੈ। ਜਗਸੀਰ ਨੇ ਰਚੀ ਸੀ ਲੁੱਟ ਦੀ ਯੋਜਨਾ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਗਸੀਰ ਉਰਫ਼ ਜੱਸੀ, ਲਵਪ੍ਰੀਤ ਅਤੇ ਨਾਬਾਲਗ ਨੇ ਮਿਲ ਕੇ ਲੁੱਟ ਦੀ ਯੋਜਨਾ ਬਣਾਈ ਸੀ। ਪੁਲਿਸ ਅਨੁਸਾਰ ਜਗਸੀਰ ਇਸ ਵਾਰਦਾਤ ਦਾ ਮੁੱਖ ਸੂਤਰਧਾਰ ਸੀ। ਮੁਲਜ਼ਮਾਂ ਨੂੰ ਪਹਿਲਾਂ ਤੋਂ ਜਾਣਕਾਰੀ ਸੀ ਕਿ ਜਸ਼ਨਪ੍ਰੀਤ ਸੋਨੇ-ਚਾਂਦੀ ਦਾ ਕਾਰੋਬਾਰ ਕਰਦਾ ਹੈ ਅਤੇ ਅਕਸਰ ਗਹਿਣੇ ਲੈ ਕੇ ਦੁਕਾਨ ਤੋਂ ਆਉਂਦਾ-ਜਾਂਦਾ ਹੈ। ਯੋਜਨਾ ਅਨੁਸਾਰ ਲਵਪ੍ਰੀਤ ਅਤੇ ਨਾਬਾਲਗ ਮੋਟਰਸਾਈਕਲ ’ਤੇ ਸੁਨਿਆਰੇ ਦਾ ਪਿੱਛਾ ਕਰਦੇ ਰਹੇ ਅਤੇ ਚਾਂਦਪੁਰਾ-ਸਿਧਾਣੀ ਸੜਕ ’ਤੇ ਮੌਕਾ ਮਿਲਣ ’ਤੇ ਤੇਜ਼ਧਾਰ ਹਥਿਆਰ ਦੇ ਬਲ ’ਤੇ ਗਹਿਣਿਆਂ ਨਾਲ ਭਰਿਆ ਬੈਗ ਖੋਹ ਲਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਲੁੱਟਿਆ ਹੋਇਆ ਸਮਾਨ ਆਪਸ ਵਿੱਚ ਵੰਡਿਆ ਗਿਆ। ਪੁਲਿਸ ਵੱਲੋਂ ਮਾਮਲੇ ਵਿੱਚ ਲੁੱਟੇ ਗਏ ਬਾਕੀ ਗਹਿਣਿਆਂ ਦੀ ਬਰਾਮਦਗੀ, ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਅਤੇ ਹੋਰ ਤੱਥਾਂ ਸਬੰਧੀ ਪੁੱਛਗਿੱਛ ਜਾਰੀ ਹੈ।
ਪਿਛਲੀ ਖ਼ਬਰ ਏਸ਼ਿਆਈ ਖੇਡਾਂ ’ਚ ਹਰਿਆਣਾ ਦੇ 80 ਖਿਡਾਰੀਆਂ ਨੇ ਦਿਖਾਇਆ ਦਮ-ਖਮ ਅਗਲੀ ਖ਼ਬਰ ਏਸ਼ੀਅਨ ਖੇਡਾਂ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੂਜਾ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।