ਨੱਥੂਵਾਲ ਵਿਖੇ ਅੱਜ ਲੱਗੇਗਾ ਦਸਤਾਰ ਸਿਖਲਾਈ ਕੈਂਪ - ਐਡਵੋਕੇਟ ਅਮਨਪ੍ਰੀਤ ਕੌਰ
ਟੋਹਾਣਾ, 1 ਅਕਤੂਬਰ (ਮਨਜੀਤ ਸਿੰਘ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰ ਐਡਵੋਕੇਟ ਅਮਨਪ੍ਰੀਤ ਕੌਰ ਜਾਖਲ ਦੀ ਜਾਣਕਾਰੀ ਅਨੁਸਾਰ ਬੱਚਿਆਂ ਨੂੰ ਸਿੱਖੀ ਸਰੂਪ ਤੇ ਦਸਤਾਰ ਨਾਲ ਜੋੜਨ ਦੇ ਉਦੇਸ਼ ਨਾਲ ਪਿੰਡ ਨੱਥੂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਚਿੱਲੇਵਾਲ ਤੇ ਨੱਥੂਵਾਲ ਦੇ ਬੱਚਿਆਂ ਲਈ 2 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੁਪਹਿਰ 3:30 ਵਜੇ ਗੁਰਦੁਆਰਾ ਸਾਹਿਬ ਪਿੰਡ ਨੱਥੂਵਾਲ ਵਿਖੇ ਹੋਵੇਗਾ।
ਅਜੀਤ ਡੈਸਕ
02-10-2026