02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜਦੋਂ ਦਾਦੀ ਖ਼ਿਲਾਫ਼ ਹੀ ਰਿਪੋਰਟ ਲਿਖਵਾਉਣ ਥਾਣੇ ਪੁੱਜਿਆ

ਕਿਸੇ ਵੇਲੇ ਪਿੰਡਾਂ-ਸ਼ਹਿਰਾਂ ‘ਚ ਖ਼ੂਨਦਾਨ ਨੂੰ ਲੈ ਕੇ ਵਹਿਮਾਂ-ਭਰਮਾਂ ਦੀ ਭਰਮਾਰ ਸੀ। ਲੋਕ ਸਮਝਦੇ ਸਨ ਕਿ ਖ਼ੂਨ ਦੇ ਕੇ ਬੰਦਾ ਮੰਜੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।

ਅਜੀਤ ਡੈਸਕ 02-10-2026
ਕਿਸੇ ਵੇਲੇ ਪਿੰਡਾਂ-ਸ਼ਹਿਰਾਂ ‘ਚ ਖ਼ੂਨਦਾਨ ਨੂੰ ਲੈ ਕੇ ਵਹਿਮਾਂ-ਭਰਮਾਂ ਦੀ ਭਰਮਾਰ ਸੀ। ਲੋਕ ਸਮਝਦੇ ਸਨ ਕਿ ਖ਼ੂਨ ਦੇ ਕੇ ਬੰਦਾ ਮੰਜੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜਦੋਂ ਨਵੀਨ 11-12 ਵਾਰ ਖ਼ੂਨ ਦੇ ਆਇਆ ਤਾਂ ਕਿਸੇ ਗੁਆਂਢੀ ਨੇ ਪਿਤਾ ਦੇ ਕੰਨ ਭਰ ਦਿੱਤੇ ਕਿ ਮੁੰਡੇ ਨੂੰ ਠੱਲ੍ਹੋ, ਨਹੀਂ ਤਾਂ ਸੁੱਕ ਕੇ ਤੀਲਾ ਹੋ ਜਾਊ। ਇਕ ਦਿਨ ਨਵੀਨ ਹਸਪਤਾਲ ਕਿਸੇ ਮਰੀਜ਼ ਲਈ ਖ਼ੂਨ ਦੇਣ ਘਰੋਂ ਨਿਕਲਣ ਲੱਗਿਆ ਤਾਂ ਅੱਗਿਓਂ ਦਾਦੀ ਬੂਹੇ ‘ਚ ਖੜ੍ਹ ਗਈ ਤੇ ਕੁੰਡੀ ਬੰਦ ਕਰ ਦਿੱਤੀ, ‘’ਅੱਜ ਤੈਨੂੰ ਦਹਿਲੀਜ਼ ਨਹੀਂ ਟੱਪਣ ਦੇਣਾ!” ਦਾਦੀ ਦੇ ਰਵਈਏ ਤੋਂ ਭਖਿਆ ਨਵੀਨ ਥਾਣੇ ਪਹੁੰਚ ਗਿਆ ਅਤੇ ਆਖਣ ਲੱਗਿਆ, ‘’ਮੇਰੀ ਦਾਦੀ ‘ਤੇ ਪਰਚਾ ਕੱਟੋ! ਉਸ ਨੇ ਮੈਨੂੰ ਖ਼ੂਨਦਾਨ ਕਰਨੋਂ ਰੋਕਿਆ। ਜੇ ਹਸਪਤਾਲ ਮੇਰੇ ਨਾ ਪੁੱਜਣ ਕਰਕੇ ਮਰੀਜ ਦੀ ਮੌਤ ਹੋ ਗਈ ਤਾਂ ਉਸ ਦੀ ਮੌਤ ਦਾ ਜਵਾਬਦੇਹ ਕੌਣ ਹੋਵੇਗਾ। ਆਖਰ ਥਾਣੇਦਾਰ ਨੇ ਘਰ ਦਾ ਮਾਮਲਾ ਆਖ ਕੇ ਮਸਾਂ ਗੱਲ ਠੰਢੀ ਕੀਤੀ।
ਪਿਛਲੀ ਖ਼ਬਰ 13 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ 75 ਸਾਲਾ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਸ: ਇੰਦਰਜੀਤ ਸਿੰਘ ਭੱਟੀ - ਕੌਮੀ ਸਵੈ-ਇੱਛਤ ਖ਼ੂਨਦਾਨ ਦਿਵਸ- 118 ਕਿਲੋ ਦਾ ‘ਮੋਟੂ’ ਬਣਿਆ 110 ਵਾਰ ਦਾ ਮਹਾਂਦਾਨੀ ਤੀਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।