29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਗਰ ਨਿਗਮ ਨੇ ਐਸ. ਡੀ. ਪਬਲਿਕ ਸਕੂਲ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਯਮੁਨਾਨਗਰ, 28 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਵੱਛਤਾ ਹੀ ਸੇਵਾ ਮੁਹਿੰਮ ਦੇ ਹਿੱਸੇ ਵਜੋਂ ਨਗਰ ਨਿਗਮ ਨੇ ਮਾਡਲ ਟਾਊਨ ਦੇ ਐਸ. ਡੀ.

ਅਜੀਤ ਡੈਸਕ 29-09-2026
ਯਮੁਨਾਨਗਰ, 28 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਵੱਛਤਾ ਹੀ ਸੇਵਾ ਮੁਹਿੰਮ ਦੇ ਹਿੱਸੇ ਵਜੋਂ ਨਗਰ ਨਿਗਮ ਨੇ ਮਾਡਲ ਟਾਊਨ ਦੇ ਐਸ. ਡੀ. ਪਬਲਿਕ ਸਕੂਲ ਵਿਖੇ ‘ਵੇਸਟ ਟੂ ਵੰਡਰ’, ‘ਵੇਸਟ ਟੂ ਆਰਟ’ ਤੇ ‘ਸੇਵ ਟ੍ਰੀਜ਼’ ਵਰਗੇ ਪ੍ਰੋਗਰਾਮ ਕਰਵਾਏ ਗਏ। ਵਿਦਿਆਰਥੀਆਂ ਨੇ ਮੇਅਰ ਸੁਮਨ ਬਾਹਮਣੀ ਤੇ ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਨ ਹੇਠ ਕਰਵਾਈ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਜਿਸ ਵਿਚ ਸਫ਼ਾਈ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਫੈਲਾਇਆ ਗਿਆ। ‘ਵੇਸਟ ਟੂ ਵੰਡਰ’ ਗਤੀਵਿਧੀ ਦੌਰਾਨ, ਵਿਦਿਆਰਥੀਆਂ ਨੇ ਸੁੰਦਰ ਤੇ ਉਪਯੋਗੀ ਵਸਤੂਆਂ ਬਣਾਉਣ ਲਈ ਅਣਵਰਤੇ ਤੇ ਰਹਿੰਦ-ਖੂੰਹਦ ਸਮੱਗਰੀ ਦੀ ਰਚਨਾਤਮਕ ਵਰਤੋਂ ਕੀਤੀ। ਆਪਣੀ ਕਲਾਕਾਰੀ ਰਾਹੀਂ, ਵਿਦਿਆਰਥੀਆਂ ਨੇ ਦਿਖਾਇਆ ਕਿ ਸਹੀ ਪ੍ਰਬੰਧਨ ਤੇ ਮੁੜ ਵਰਤੋਂ ਰਹਿੰਦ-ਖੂੰਹਦ ਸਮੱਗਰੀ ਨੂੰ ਉਪਯੋਗੀ ਬਣਾ ਸਕਦੀ ਹੈ। ਉਨ੍ਹਾਂ ਨੂੰ ਆਰ. ਆਰ. ਆਰ. (ਰਿਡਿਊਸ, ਰੀਯੂਜ਼ ਤੇ ਰੀਸਾਈਕਲ) ਦੀ ਧਾਰਨਾ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਦੌਰਾਨ ‘ਸੇਵ ਟ੍ਰੀਜ਼’ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੇ ਰੁੱਖਾਂ ਦੀ ਮਹੱਤਤਾ ਤੇ ਉਨ੍ਹਾਂ ਦੀ ਸੰਭਾਲ ਬਾਰੇ ਦੱਸਿਆ। ਵਿਦਿਆਰਥੀਆਂ ਨੇ ਰਚਨਾਤਮਕ ਤਰੀਕਿਆਂ ਰਾਹੀਂ ਵਾਤਾਵਰਨ ਸੁਰੱਖਿਆ, ਰੁੱਖ ਲਗਾਉਣ ਤੇ ਨਿਯਮਿਤ ਰੁੱਖਾਂ ਦੀ ਦੇਖਭਾਲ ਦੀ ਮਹੱਤਤਾ ਨੂੰ ਪੇਸ਼ ਕੀਤਾ। ਪ੍ਰੋਗਰਾਮ ਵਿਚ ਸਵੱਛ ਭਾਰਤ ਮਿਸ਼ਨ ਦੇ ਮਾਹਿਰ ਦੁਰਗੇਸ਼ ਕੁਮਾਰ ਤੇ ਸਕੂਲ ਪ੍ਰਿੰਸੀਪਲ ਸੁਨੀਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਫ਼ਾਈ, ਵਾਤਾਵਰਨ ਸੁਰੱਖਿਆ ਤੇ ਰਹਿੰਦ-ਖੂੰਹਦ ਦੇ ਸਹੀ ਪ੍ਰਬੰਧਨ ਬਾਰੇ ਜਾਗਰੂਕ ਕੀਤਾ।
ਪਿਛਲੀ ਖ਼ਬਰ ਰਮਨ ਬਾਲਾਨਾ ਸ੍ਰੀ ਨੀਲਕੰਠ ਮਹਾਦੇਵ ਕਾਂਵੜ ਸੇਵਾ ਸੰਘ ਟਰੱਸਟ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਪੰਜਾਬੀ ਦੀ ਐੱਮ.ਏ. ਤੇ ਬੀ.ਏ. ’ਚ ਸੱਤ ਵਿਦਿਆਰਥਣਾਂ ਮੈਰਿਟ ’ਚ, ਸ਼ਗਨਦੀਪ ਕੌਰ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।