22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 23 ਅਕਤੂਬਰ ਤੋਂ

ਨਵੀਂ ਦਿੱਲੀ, 21 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਡੀ.

ਅਜੀਤ ਡੈਸਕ 22-09-2026
ਨਵੀਂ ਦਿੱਲੀ, 21 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਡੀ.ਟੀ.ਸੀ. ਬੱਸਾਂ ਦੀ ਬੇਸ਼ੱਕ ਹੜਤਾਲ ਹੈ ਕਿਉਂਕਿ ਇਨ੍ਹਾਂ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਜਿੱਦ ’ਤੇ ਅੜੇ ਹੋਏ ਹਨ। ਹਾਲਾਂਕਿ 30 ਫ਼ੀਸਦੀ ਬੱਸਾਂ ਚਲ ਜ਼ਰੂਰ ਰਹੀਆਂ ਹਨ ਪਰ ਸਵਾਰੀਆਂ ਨੂੰ ਬੱਸ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਕੁੱਝ ਰੂਟਾਂ ’ਤੇ ਬੱਸਾਂ ਹੀ ਨਹੀਂ ਚਲ ਰਹੀਆਂ। ਜੋ ਬੱਸਾਂ ਆ ਰਹੀਆਂ ਹਨ, ਉਨ੍ਹਾਂ ਵਿਚ ਭਾਰੀ ਭੀੜ ਹੋਣ ’ਤੇ ਯਾਤਰੀਆਂ ਨੂੰ ਹੋਰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀ.ਟੀ.ਸੀ. ਦੇ ਪ੍ਰਸ਼ਾਸਨ ਨੇ ਸਥਾਈ ਡਰਾਈਵਰਾਂ ਨੂੰ ਡਿਊਟੀ ’ਤੇ ਭੇਜਿਆ ਹੈ ਪਰ ਕੰਟਰੈਕਟ ਡਰਾਈਵਰਾਂ ਤੇ ਕੰਡਕਟਰਾਂ ਦੀ ਨਾਰਾਜ਼ਗੀ ਵਧ ਗਈ ਹੈ ਕਿਉਂਕਿ ਉਹ ਹੜਤਾਲ ’ਤੇ ਚਲ ਰਹੇ ਹਨ। ਜੋ ਡਰਾਈਵਰ ਹੜਤਾਲ ’ਤੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਨੂੰ ਚਲਾਉਣ ਲਈ ਟ੍ਰੇਨਿੰਗ ਤੇ ਤਜਰਬਾ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਜੋ ਡਰਾਈਵਰ ਹੜਤਾਲ ਦੌਰਾਨ ਬੱਸਾਂ ਚਲਾ ਰਹੇ ਹਨ, ਉਨ੍ਹਾਂ ਨੂੰ ਡਰ ਹੈ ਕਿ ਹੜਤਾਲੀ ਡਰਾਈਵਰ ਤੇ ਕੰਡਕਟਰ ਬੱਸਾਂ ਦੇ ਸ਼ੀਸ਼ੇ ਕਦੇ ਵੀ ਤੋੜ ਸਕਦੇ ਹਨ ਅਤੇ ਉਨ੍ਹਾਂ ’ਤੇ ਹਮਲਾ ਹੋਣ ਦਾ ਡਰ ਵੀ ਬਣਿਆ ਹੋਇਆ ਹੈ ਜਿਨ੍ਹਾਂ ਲੋਕਾਂ ਨੇ ਦੂਰ ਡਿਊਟੀ ਜਾਂ ਕੰਮ ਧੰਦੇ ’ਤੇ ਜਾਣਾ ਹੁੰਦਾ ਹੈ, ਉਹ ਬੱਸਾਂ ਦਾ ਇੰਤਜ਼ਾਰ ਨਾ ਕਰਦੇ ਹੋਏ ਮੈਟਰੋ ਰੇਲ ਦਾ ਸਹਾਰਾ ਲੈ ਰਹੇ ਹਨ।
ਪਿਛਲੀ ਖ਼ਬਰ ਮਹਿਲਾ ਸੁਰੱਖਿਆ ਜਾਗਰੂਕਤਾ ਤੇ ਆਤਮ ਰੱਖਿਆ ਪ੍ਰਤੀ ਲੱਗੀ ਕਾਰਜਸ਼ਾਲਾ ਅਗਲੀ ਖ਼ਬਰ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 23 ਅਕਤੂਬਰ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।