11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਡੀ.ਏ.ਵੀ. ਟੋਹਾਣਾ ਦੇ ਖਿਡਾਰੀਆਂ ਨੇ ਮੁੱਕੇਬਾਜ਼ੀ ਤੇ ਫੁੱਟਬਾਲ ’ਚ ਜਿੱਤ ਦੇ ਝੰਡੇ ਗੱਡੇ

ਟੋਹਾਣਾ, 10 ਸਤੰਬਰ (ਮਨਜੀਤ ਸਿੰਘ)- ਡੀ. ਏ.

ਅਜੀਤ ਡੈਸਕ 11-09-2026
ਟੋਹਾਣਾ, 10 ਸਤੰਬਰ (ਮਨਜੀਤ ਸਿੰਘ)- ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਟੋਹਾਣਾ ਦੇ ਖਿਡਾਰੀਆਂ ਨੇ ਡੀ.ਏ.ਵੀ. ਨੈਸ਼ਨਲ ਸਪੋਰਟਸ ਦੀਆਂ ਰਾਜ ਪੱਧਰੀ ਮੁੱਕੇਬਾਜ਼ੀ ਤੇ ਅੰਡਰ-14 ਲੜਕੀਆਂ ਦੀ ਫੁੱਟਬਾਲ ਪ੍ਰਤੀਯੋਗਤਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਮੁੱਕੇਬਾਜ਼ੀ ਵਿਚ ਸਕੂਲ ਦੇ ਖਿਡਾਰੀਆਂ ਨੇ 5 ਸੋਨੇ ਤੇ 1 ਚਾਂਦੀ ਦਾ ਤਮਗਾ ਜਿੱਤਿਆ ਜਦਕਿ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਆਪਣੇ ਨਾਂਅ ਕੀਤਾ। ਡੀ.ਏ.ਵੀ. ਪੁਲਿਸ ਪਬਲਿਕ ਸਕੂਲ ਸੋਨੀਪਤ ਵਿਖੇ ਹੋਈ ਰਾਜ ਪੱਧਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਡੀ.ਏ.ਵੀ. ਟੋਹਾਣਾ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗਾਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-19 ਵਰਗ ਵਿਚ ਮਨਪ੍ਰੀਤ ਨੇ ਸੋਨੇ ਦਾ ਤਮਗਾ ਜਿੱਤਿਆ। ਅੰਡਰ-17 ਵਿਚ ਮਾਨਵੀ ਤੇ ਗੁਰਪ੍ਰੀਤ ਨੇ ਸੋਨੇ ਦੇ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ ਅੰਡਰ-14 ਵਰਗ ਵਿਚ ਰਿਸ਼ਿਕਾ ਤੇ ਰੁਜਲ ਨੇ ਸੋਨੇ ਦੇ ਤਮਗੇ ਜਿੱਤੇ, ਜਦਕਿ ਫੈਜ਼ਲ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਤਰ੍ਹਾਂ ਸਕੂਲ ਦੇ ਖਿਡਾਰੀਆਂ ਨੇ ਮੁੱਕੇਬਾਜ਼ੀ ਵਿਚ ਕੁੱਲ 5 ਸੋਨੇ ਅਤੇ 1 ਚਾਂਦੀ ਦਾ ਤਮਗਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ।
ਪਿਛਲੀ ਖ਼ਬਰ ਜਾਖਲ ਦੇ ਇਕਲੌਤੇ ਖੇਡ ਸਟੇਡੀਅਮ ਦੀ ਮਾੜੀ ਹਾਲਤ ’ਤੇ ਉੱਠੇ ਸਵਾਲ ਅਗਲੀ ਖ਼ਬਰ ਸਰਕਾਰੀ ਪੌਲੀਟੈਕਨਿਕ ਰਾਜਪੁਰ ਵਿਖੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।