11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਆਪਣੇ ਵਿਚਾਰ ਸਾਂਝੇ ਕਰਨ ਨਾਲ ਤਣਾਅ ਦੂਰ ਹੋ ਸਕਦਾ ਹੈ- ਲੁਭਾਂਸ਼ੀ ਵੈਦਿਆ

ਯਮੁਨਾਨਗਰ, 10 ਸਤੰਬਰ (ਗੁਰਦਿਆਲ ਸਿੰਘ ਨਿਮਰ)- ਮਾਨਸਿਕ ਤਣਾਅ ਅਤੇ ਨਕਾਰਾਤਮਕ ਵਿਚਾਰਾਂ ਨੂੰ ਆਪਣੇ ਤੱਕ ਰੱਖਣ ਨਾਲ ਸਮੱਸਿਆ ਵਧ ਸਕਦੀ ਹੈ। ਅਜਿਹੀ ਸਥਿਤੀ ਵਿਚ ਪਰਿਵਾਰ, ਦੋਸਤਾਂ ਅਤੇ ਮਾਹਿਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਬਹੁਤ ਜ਼ਰੂਰੀ ਹੈ।

ਅਜੀਤ ਡੈਸਕ 11-09-2026
ਯਮੁਨਾਨਗਰ, 10 ਸਤੰਬਰ (ਗੁਰਦਿਆਲ ਸਿੰਘ ਨਿਮਰ)- ਮਾਨਸਿਕ ਤਣਾਅ ਅਤੇ ਨਕਾਰਾਤਮਕ ਵਿਚਾਰਾਂ ਨੂੰ ਆਪਣੇ ਤੱਕ ਰੱਖਣ ਨਾਲ ਸਮੱਸਿਆ ਵਧ ਸਕਦੀ ਹੈ। ਅਜਿਹੀ ਸਥਿਤੀ ਵਿਚ ਪਰਿਵਾਰ, ਦੋਸਤਾਂ ਅਤੇ ਮਾਹਿਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਬਹੁਤ ਜ਼ਰੂਰੀ ਹੈ। ਸਕਾਰਾਤਮਕ ਸੋਚ, ਖੇਡਾਂ, ਯੋਗਾ ਅਤੇ ਆਪਸੀ ਸੰਚਾਰ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਸ਼ਬਦ ਮਨੋਰੋਗ ਮਾਹਿਰ ਅਧਿਕਾਰੀ ਲੁਭਾਂਸ਼ੀ ਵੈਦਿਆ ਨੇ ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਦੇ ਮੌਕੇ ‘ਤੇ ਇਕ ਜਾਗਰੂਕਤਾ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਹੇ। ਇਹ ਪ੍ਰੋਗਰਾਮ ਗ੍ਰਹਿ ਵਿਗਿਆਨ, ਮਨੋਵਿਗਿਆਨ ਤੇ ਐਨ. ਐਸ. ਐਸ. ਯੂਨਿਟ ਦੁਆਰਾ ਕਰਵਾਇਆ ਗਿਆ ਸੀ। ਕਾਲਜ ਦੀ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ, ਗ੍ਰਹਿ ਵਿਗਿਆਨ ਵਿਭਾਗ ਦੀ ਮੁਖੀ ਪਾਰੁਲ ਸਿੰਘ ਤੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਕਨਿਕਾ ਗੋਇਲ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਲੁਭਾਂਸ਼ੀ ਵੈਦਿਆ ਨੇ ਕਿਹਾ ਕਿ ਆਪਣੀਆਂ ਭਾਵਨਾਵਾਂ ਨੂੰ ਦਬਾਉਣ ਦੀ ਬਜਾਏ ਤੁਹਾਨੂੰ ਉਨ੍ਹਾਂ ਨੂੰ ਕਿਸੇ ਭਰੋਸੇਮੰਦ ਵਿਅਕਤੀ ਨਾਲ ਸਾਂਝਾ ਕਰਨਾ ਚਾਹੀਦਾ ਹੈ। ਸਮੇਂ ਸਿਰ ਮਦਦ ਲੈਣਾ ਕਮਜ਼ੋਰੀ ਨਹੀਂ, ਸਗੋਂ ਸਿਆਣਪ ਦੀ ਨਿਸ਼ਾਨੀ ਹੈ। ਇਸ ਦੌਰਾਨ ਹਾਕੀ ਕੋਚ ਹਰਜੀਤ ਕੌਰ ਨੇ ਕਿਹਾ ਕਿ ਨਿਯਮਿਤ ਖੇਡਾਂ ਤਣਾਅ ਨੂੰ ਘਟਾਉਂਦੀਆਂ ਹਨ ਤੇ ਆਤਮਵਿਸ਼ਵਾਸ ਤੇ ਸਕਾਰਾਤਮਕ ਸੋਚ ਨੂੰ ਵਧਾਉਂਦੀਆਂ ਹਨ। ਇਸ ਮੌਕੇ ਆਯੂਸ਼ ਵਿਭਾਗ ਦੀ ਯੋਗਾ ਇੰਸਟਰੱਕਟਰ ਪ੍ਰੀਤੀ ਬਿਸ਼ਵਾਸ ਨੇ ਯੋਗਾ ਅਤੇ ਧਿਆਨ ਨੂੰ ਮਾਨਸਿਕ ਸ਼ਾਂਤੀ ਤੇ ਭਾਵਨਾਤਮਕ ਸੰਤੁਲਨ ਲਈ ਲਾਭਦਾਇਕ ਦੱਸਿਆ। ਇਸ ਮੌਕੇ ਪੋਸਟਰਾਂ ਰਾਹੀਂ ਦਿੱਤੇ ਗਏ ਜਾਗਰੂਕਤਾ ਸੰਦੇਸ਼ ਪ੍ਰੋਗਰਾਮ ਦੇ ਹਿੱਸੇ ਵਜੋਂ ਇਕ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ 33 ਵਿਦਿਆਰਥਣਾਂ ਨੇ ਹਿੱਸਾ ਲਿਆ। ਬੀ. ਏ. ਸਾਈਕੋਲੋਜੀ ਆਨਰਜ਼ ਦੇ ਅੰਤਿਮ ਸਾਲ ਦੀ ਪਲਕ ਸੈਣੀ ਨੇ ਪਹਿਲਾ ਸਥਾਨ, ਬੀ. ਏ. ਪਹਿਲੇ ਸਾਲ ਦੀ ਅੰਤਰਾ ਸ਼ਰਮਾ ਤੇ ਚੌਥੇ ਸਾਲ ਦੀ ਬੀ. ਏ .ਸਾਈਕੋਲੋਜੀ ਆਨਰਜ਼ ਦੀ ਨਰਗਿਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਮਹਿਕ ਅਤੇ ਹਰਪ੍ਰੀਤ ਨੂੰ ਹੌਸਲਾ ਅਫਜ਼ਾਈ ਇਨਾਮ ਦਿੱਤੇ ਗਏ। ਪ੍ਰੋਗਰਾਮ ਰਾਹੀਂ ਵਿਦਿਆਰਥਣਾਂ ਨੂੰ ਮਾਨਸਿਕ ਪ੍ਰੇਸ਼ਾਨੀ ਦੌਰਾਨ ਇਕੱਲੇ ਰਹਿਣ ਦੀ ਬਜਾਏ ਸੰਚਾਰ ਕਰਨ ਤੇ ਸਮੇਂ ਸਿਰ ਮਦਦ ਲੈਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਡਾ. ਪਰਮੇਸ਼ ਕੁਮਾਰ, ਮੀਨਲ, ਮਾਨਸੀ, ਵਿਧੀ ਅਤੇ ਇੰਦੂ ਨੇ ਪ੍ਰੋਗਰਾਮ ਨੂੰ ਸਫਲ ਕਰਨ ਵਿਚ ਮਦਦ ਕੀਤੀ।
ਪਿਛਲੀ ਖ਼ਬਰ ਸਰਕਾਰੀ ਪੌਲੀਟੈਕਨਿਕ ਰਾਜਪੁਰ ਵਿਖੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਦੀ ਛਪਾਰ ਕਾਨਫ਼ਰੰਸ ਇਤਿਹਾਸਕ ਹੋਵੇਗੀ - ਹਰਪ੍ਰੀਤ ਸਿੰਘ ਸਿੰਮਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।