11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ਦੇ ਖਿਡਾਰੀਆਂ ਨੇ ਤਾਇਕਵਾਂਡੋ ’ਚ ਜਿੱਤੇ ਕਾਂਸੀ ਦੇ ਤਗਮੇ

ਟੋਹਾਣਾ, 10 ਸਤੰਬਰ (ਮਨਜੀਤ ਸਿੰਘ)- 59ਵੀਆਂ ਹਰਿਆਣਾ ਸਕੂਲ ਖੇਡਾਂ 2026-27 ਦੌਰਾਨ ਟੋਹਾਣਾ ਦੇ ਦਮਕੌਰਾ ਰੋਡ ਸਥਿਤ ਰਿਗਵੇਦਾ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪੰਚਕੂਲਾ ਦੇ ਚੌਧਰੀ ਦੇਵੀ ਲਾਲ ਖੇਡ ਸਟੇਡੀਅਮ ਵਿਖੇ ਕਰਵਾਈਆਂ ਗਈਆਂ ਸੂਬਾ ਪੱਧਰੀ ਖੇਡਾਂ ਵਿੱਚ ਸਕੂਲ ਦੀ ਖਿਡਾਰਨ ਖੁਸ਼ੀ ਰਾਠੀ ਨੇ ਅੰਡਰ-14 ਉਮਰ ਵਰਗ ਦੇ ਅੰਡਰ-32 ਕਿਲੋਗ੍ਰਾਮ ਭਾਰ ਵਰਗ ਤਾਈਕਵਾਂਡੋ ਮੁਕਾਬਲੇ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਹਾਸਲ ਕੀਤਾ।

ਅਜੀਤ ਡੈਸਕ 11-09-2026
ਟੋਹਾਣਾ, 10 ਸਤੰਬਰ (ਮਨਜੀਤ ਸਿੰਘ)- 59ਵੀਆਂ ਹਰਿਆਣਾ ਸਕੂਲ ਖੇਡਾਂ 2026-27 ਦੌਰਾਨ ਟੋਹਾਣਾ ਦੇ ਦਮਕੌਰਾ ਰੋਡ ਸਥਿਤ ਰਿਗਵੇਦਾ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪੰਚਕੂਲਾ ਦੇ ਚੌਧਰੀ ਦੇਵੀ ਲਾਲ ਖੇਡ ਸਟੇਡੀਅਮ ਵਿਖੇ ਕਰਵਾਈਆਂ ਗਈਆਂ ਸੂਬਾ ਪੱਧਰੀ ਖੇਡਾਂ ਵਿੱਚ ਸਕੂਲ ਦੀ ਖਿਡਾਰਨ ਖੁਸ਼ੀ ਰਾਠੀ ਨੇ ਅੰਡਰ-14 ਉਮਰ ਵਰਗ ਦੇ ਅੰਡਰ-32 ਕਿਲੋਗ੍ਰਾਮ ਭਾਰ ਵਰਗ ਤਾਈਕਵਾਂਡੋ ਮੁਕਾਬਲੇ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਰੇਵਾੜੀ ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀ ਰੌਣਵ ਨੇ ਅੰਡਰ-14 ਉਮਰ ਵਰਗ ਦੇ ਅੰਡਰ-23 ਕਿਲੋਗ੍ਰਾਮ ਭਾਰ ਵਰਗ ਤਾਈਕਵਾਂਡੋ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ। ਦੋਵਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ਪਰਿਵਾਰ ਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਛਾਈ ਪਈ ਹੈ। ਸਕੂਲ ਦੇ ਪ੍ਰਿੰਸੀਪਲ ਰਾਜਨ ਦੂਬੇ ਨੇ ਦੋਵਾਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਤੇ ਕੋਚਾਂ ਦੀ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਸਕੂਲ ਚੇਅਰਮੈਨ ਪ੍ਰਦੀਪ ਕੁਮਾਰ ਮੜ੍ਹੀਆ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ ਨਾਲ ਵਿਦਿਆਰਥੀ ਭਵਿੱਖ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।