ਲੋਕ ਚੇਤਨਾ ਮੰਚ ਵਲੋਂ ਅਧਿਆਪਕ ਦਿਵਸ ਮੌਕੇ 3 ਅਧਿਆਪਕਾਂ ਦਾ ਸਨਮਾਨ
ਰਤੀਆ, 6 ਸਤੰਬਰ (ਬੇਅੰਤ ਕੌਰ ਮੰਡੇਰ)- ਅਧਿਆਪਕ ਦਿਵਸ ਮੌਕੇ ਲੋਕ ਚੇਤਨਾ ਮੰਚ ਹਰਿਆਣਾ ਵਲੋਂ ਸਥਾਨਕ ਗਲੋਬਲ ਸਟਾਰ ਲਾਇਬ੍ਰੇਰੀ ਵਿਖੇ ਲੈਕਚਰਾਰ ਸਤਪਾਲ ਸਿੰਘ ਢਿੱਲੋਂ, ਲੈਕਚਰਾਰ ਚਰਨਜੀਤ ਸਿੰਘ ਤੇ ਬੁਲਾਰਾ ਸ਼ਸ਼ੀ ਬਾਲਾ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਮੰਚ ਦੇ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਔਜਲਾ ਨੇ ਕੀਤੀ।
ਰਤੀਆ ਵਿਖੇ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਮੰਚ ਦੇ ਅਹੁਦੇਦਾਰ। ਤਸਵੀਰ : ਬੇਅੰਤ ਕੌਰ ਮੰਡੇਰ
07-09-2026