ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਬਹਾਦਰ ਕੇ ਦਾ ਜਥਾ ਚੰਡੀਗੜ੍ਹ ਮੋਰਚੇ ਲਈ ਰਵਾਨਾ
ਪੰਜੇ ਕੇ ਉਤਾੜ, 5 ਸਤੰਬਰ (ਪੱਪੂ ਸੰਧਾ)- ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਚੰਡੀਗੜ੍ਹ ਵਿਖੇ 1 ਸਤੰਬਰ ਤੋਂ ਚੱਲ ਰਹੇ ਮੋਰਚੇ ’ਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੀ ਇਕਾਈ ਬਹਾਦਰ ਕੇ ਦਾ ਜਥਾ ਬਲਾਕ ਪ੍ਰਧਾਨ ਸੁਖਦੇਵ ਢੋਟ, ਮੀਤ ਪ੍ਰਧਾਨ ਸੋਨੂੰ ਬਹਾਦਰ ਕੇ ਦੀ ਅਗਵਾਈ ਹੇਠ ਰਵਾਨਾ ਹੋਇਆ। ਪ੍ਰਧਾਨ ਸੁਖਦੇਵ ਢੋਟ ਨੇ ਦੱਸਿਆ ਕਿ ਚੰਡੀਗੜ੍ਹ ਚੱਲ ਰਹੇ ਮੋਰਚੇ ਵਿਚ ਲਗਾਤਾਰ ਵੱਡੀ ਗਿਣਤੀ ’ਚ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ।
ਅਜੀਤ ਡੈਸਕ
06-09-2026