19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਰੀਜ਼ ਡਾਕਟਰਾਂ ਦੀ ਟੀਮ ਨਾਲ। ਰੋਬੋਟ ਦੀ ਮਦਦ ਨਾਲ 64 ਸਾਲਾ ਮਰੀਜ਼ ਦੀ ਕੀਤੀ ਸਫ਼ਲ ਸਰਜਰੀ

ਨਵੀਂ ਦਿੱਲੀ, 18 ਅਗਸਤ (ਬਲਵਿੰਦਰ ਸਿੰਘ ਸੋਢੀ)- ਫੋਰਟਿਸ ਐਸਕਾਰਟਸ ਓਖਲਾ ਦੇ ਡਾਕਟਰਾਂ ਨੇ ਖਰਾਬ ਹੋਈ ਆਰਟਰੀ ਅਤੇ ਹਾਰਟ ਵਾਲਵ ਵਿਚ ਰਿਸਾਓ ਅਤੇ ਕਿਡਨੀ ਕੈਂਸਰ ਦਾ ਸਿੰਗਲ ਆਪ੍ਰੇਸ਼ਨ ਕਰਕੇ ਮੈਡੀਕਲ ਦੀ ਦੁਨੀਆ ਵਿਚ ਨਵਾਂ ਇਤਿਹਾਸ ਬਣਾ ਦਿੱਤਾ ਅਤੇ ਰੋਬੋਟ ਐਸਿਸਟਿਡ ਸਰਜਰੀ ਦੀ ਮਦਦ ਨਾਲ ਕੈਂਸਰ ਪੀੜਤ ਕਿਡਨੀ ਟਿਊਮਰ ਨੂੰ ਕੱਢ ਦਿੱਤਾ। 64 ਸਾਲਾ ਮਰੀਜ਼ ਜਦੋਂ ਹਸਪਤਾਲ ਵਿਚ ਦਾਖ਼ਲ ਹੋਇਆ ਸੀ ਤਾਂ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ ਅਤੇ ਉਸ ਨੂੰ ਛੋਟਾ ਮੋਟਾ ਕੰਮ ਕਰਨ ਸਮੇਂ ਸਾਹ ਫੁਲਦਾ ਸੀ।

ਅਜੀਤ ਡੈਸਕ 19-08-2026
ਨਵੀਂ ਦਿੱਲੀ, 18 ਅਗਸਤ (ਬਲਵਿੰਦਰ ਸਿੰਘ ਸੋਢੀ)- ਫੋਰਟਿਸ ਐਸਕਾਰਟਸ ਓਖਲਾ ਦੇ ਡਾਕਟਰਾਂ ਨੇ ਖਰਾਬ ਹੋਈ ਆਰਟਰੀ ਅਤੇ ਹਾਰਟ ਵਾਲਵ ਵਿਚ ਰਿਸਾਓ ਅਤੇ ਕਿਡਨੀ ਕੈਂਸਰ ਦਾ ਸਿੰਗਲ ਆਪ੍ਰੇਸ਼ਨ ਕਰਕੇ ਮੈਡੀਕਲ ਦੀ ਦੁਨੀਆ ਵਿਚ ਨਵਾਂ ਇਤਿਹਾਸ ਬਣਾ ਦਿੱਤਾ ਅਤੇ ਰੋਬੋਟ ਐਸਿਸਟਿਡ ਸਰਜਰੀ ਦੀ ਮਦਦ ਨਾਲ ਕੈਂਸਰ ਪੀੜਤ ਕਿਡਨੀ ਟਿਊਮਰ ਨੂੰ ਕੱਢ ਦਿੱਤਾ। 64 ਸਾਲਾ ਮਰੀਜ਼ ਜਦੋਂ ਹਸਪਤਾਲ ਵਿਚ ਦਾਖ਼ਲ ਹੋਇਆ ਸੀ ਤਾਂ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ ਅਤੇ ਉਸ ਨੂੰ ਛੋਟਾ ਮੋਟਾ ਕੰਮ ਕਰਨ ਸਮੇਂ ਸਾਹ ਫੁਲਦਾ ਸੀ। ਇਹ ਮਾਮਲਾ ਗੰਭੀਰ ਹੋ ਸਕਦਾ ਸੀ ਪ੍ਰੰਤੂ ਇਲਾਜ ਵਿਚ ਦੇਰੀ ਵੀ ਨਹੀਂ ਹੋ ਸਕਦੀ ਸੀ। ਜੇਕਰ ਸਮੇਂ ਸਿਰ ਇਲਾਜ ਨਾ ਹੁੰਦਾ ਤੇ ਕੈਂਸਰ ਫੈਲਣ ਦਾ ਵੀ ਡਰ ਸੀ। ਡਾਕਟਰਾਂ ਨੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਇਲਾਜ ਕਰਨ ਦਾ ਰਸਤਾ ਚੁਣਿਆ। ਡਾ. ਸ਼ਿਵ ਕੁਮਾਰ ਚੌਧਰੀ (ਐਗਜ਼ੀਕਿਊਟਿਵ ਡਾਇਰੈਕਟਰ, ਫੋਰਟਿਸ ਐਸਕਾਰਟਸ ਹਸਪਤਾਲ ਓਖਲਾ), ਡਾ. ਮਿਲਿੰਦ ਪਦਮਾਕਰ (ਡਾਇਰੈਕਟਰ), ਡਾ. ਪੰਕਜ ਕੁਮਾਰ, ਡਾ. ਵਿਕਰਮ ਅਗਰਵਾਲ ਆਦਿ ਟੀਮ ਨੇ ਸਫ਼ਲ ਸਰਜਰੀ ਕਰਕੇ ਮਰੀਜ਼ ਨੂੰ ਠੀਕ ਕਰ ਦਿੱਤਾ।
ਪਿਛਲੀ ਖ਼ਬਰ ਆਜ਼ਾਦੀ ਦਾ ਦਿਵਸ ਮਨਾਉਂਦੇ ਹੋਏ ਰਾਸ਼ਟਰੀ ਸਵੈ-ਸੇਵਕ ਸੰਘ ਦੇ ਵਰਕਰ ਅਤੇ ਸੀਨੀਆ ਆਗੂ। ਸੰਗਤ ਭਵਨ ਵਿਖੇ ਆਜ਼ਾਦੀ ਦਿਵਸ ਮਨਾ... ਅਗਲੀ ਖ਼ਬਰ ਯੂ.ਕੇ. ’ਚ ਫਲਾਈਟ ਲੈਫਟੀਨੈਂਟ ਬਣੇ ਅਰਸ਼ਦੀਪ ਸਿੰਘ ਤੋਂ ਪ੍ਰੇਰਨਾ ਲੈਣ ਸਿੱਖ ਨੌਜਵਾਨ - ਪਰਮਜੀਤ ਸਿੰਘ ‘ਵੀਰਜੀ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।