ਸਾਵਣ ਕਵੀ ਦਰਬਾਰ ਵਿਚ ਕਵੀ ਅਤੇ ਹੋਰ ਸ਼ਖ਼ਸੀਅਤਾਂ।
ਹੈਰੀਟੇਜ ਐਂਡ ਕਲਚਰ ਫਾਊਂਡੇਸ਼ਨ ਨੇ ਕਰਵਾਇਆ ਸਾਵਣ ਕਵੀ ਦਰਬਾਰ
ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਹੈਰੀਟੇਜ ਐਂਡ ਕਲਚਰ ਫਾਊਂਡੇਸ਼ਨ ਦਿੱਲੀ ਵਲੋਂ ਹਰੀ ਨਗਰ ਵਿਖੇ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ, ਜਿਸ ਵਿਚ ਕਵੀ ਗੁਰਚਰਨ ਸਿੰਘ ਚਰਨ, ਸੁਰਿੰਦਰ ਕੌਰ, ਭਾਸ਼ੀ ਮੁਲਤਾਨੀ, ਰਣਜੀਤ ਕੌਰ ਜੀਤ, ਹਰਭਜਨ ਸਿੰਘ ਦਿਓਲ, ਸਤਨਾਮ ਕੌਰ ਸੱਤੇ, ਰਜਵੰਤ ਕੌਰ ਰਾਜ, ਪ੍ਰਵੀਨ ਕੌਰ, ਸੁਖਚੈਨ ਸਿੰਘ, ਜਸਵੰਤ ਸਿੰਘ ਸੇਖਵਾਂ, ਬੱਬੂ ਅਨੰਦ, ਮਿਸਰਦੀਪ ਭਾਟੀਆ ਅਤੇ ਸਤੀਸ਼ ਬਾਲਾ, ਸਤਪਾਲ ਕੌਰ ਨੇ ਆਪੋ-ਆਪਣੀਆਂ ਸਾਵਣ ਪ੍ਰਤੀ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ।
ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਹੈਰੀਟੇਜ ਐਂਡ ਕਲਚਰ ਫਾਊਂਡੇਸ਼ਨ ਦਿੱਲੀ ਵਲੋਂ ਹਰੀ ਨਗਰ ਵਿਖੇ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ, ਜਿਸ ਵਿਚ ਕਵੀ ਗੁਰਚਰਨ ਸਿੰਘ ਚਰਨ, ਸੁਰਿੰਦਰ ਕੌਰ, ਭਾਸ਼ੀ ਮੁਲਤਾਨੀ, ਰਣਜੀਤ ਕੌਰ ਜੀਤ, ਹਰਭਜਨ ਸਿੰਘ ਦਿਓਲ, ਸਤਨਾਮ ਕੌਰ ਸੱਤੇ, ਰਜਵੰਤ ਕੌਰ ਰਾਜ, ਪ੍ਰਵੀਨ ਕੌਰ, ਸੁਖਚੈਨ ਸਿੰਘ, ਜਸਵੰਤ ਸਿੰਘ ਸੇਖਵਾਂ, ਬੱਬੂ ਅਨੰਦ, ਮਿਸਰਦੀਪ ਭਾਟੀਆ ਅਤੇ ਸਤੀਸ਼ ਬਾਲਾ, ਸਤਪਾਲ ਕੌਰ ਨੇ ਆਪੋ-ਆਪਣੀਆਂ ਸਾਵਣ ਪ੍ਰਤੀ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਫਾਊਂਡੇਸ਼ਨ ਦੀ ਡਾਇਰੈਕਟਰ ਹਰਜੀਤ ਕੌਰ ਨੇ ਆਪਣੀ ਸੰਸਥਾ ਦੀਆਂ ਪਿਛਲੀਆਂ ਗਤੀਵਿਧੀਆਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਨਾਲ ਹੀ ਸਹਿਯੋਗੀਆਂ ਦਾ ਧੰਨਵਾਦ ਕੀਤਾ। ਫਾਊਂਡੇਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਟੱਕਰ ਨੇ ਕਿਹਾ ਕਿ ਸਾਵਣ ਕਵੀ ਦਰਬਾਰ ਕਰਾਉਣ ਦੇ ਪ੍ਰਤੀ ਉਹ ਟੀਮ ਨਾਲ ਪਿਛਲੇ ਦਿਨਾਂ ਤੋਂ ਤਿਆਰੀ ਕਰ ਰਹੇ ਸਨ। ਇਸ ਕਵੀ ਦਰਬਾਰ ਪ੍ਰਤੀ ਗੁਰਮੀਤ ਸਿੰਘ ਗਰਚਾ, ਵਿਸ਼ਾਲ ਡੋਗਰਾ, ਅਵਤਾਰ ਸਿੰਘ ਭੁਰਜੀ, ਮਹਿੰਦਰ ਸਿੰਘ, ਰਾਜੇਸ਼ ਕੁਮਾਰ ਲਾਡੀ, ਗੁਰਦੁਆਰਾ ਕਮੇਟੀ ਹਰੀ ਨਗਰ ਅਤੇ ਹੋਰ ਸ਼ਖ਼ਸੀਅਤਾਂ ਨੇ ਆਪਣਾ ਯੋਗਦਾਨ ਪਾਇਆ। ਸਾਰੇ ਆਏ ਮਹਿਮਾਨਾਂ ਨੇ ਵਿਸ਼ੇਸ਼ ਕਰਕੇ ਹਰਜੀਤ ਕੌਰ (ਚੇਅਰਪਰਸਨ) ਅਮਰਜੀਤ ਸਿੰਘ ਟੱਕਰ (ਪ੍ਰਧਾਨ) ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਜੋ ਵੀ ਫਾਊਂਡੇਸ਼ਨ ਵਲੋਂ ਪ੍ਰੋਗਰਾਮ ਉਲੀਕੇ ਜਾਂਦੇ ਹਨ, ਉਨ੍ਹਾਂ ਦਾ ਵੱਖਰਾ ਹੀ ਰੰਗ ਹੁੰਦਾ ਹੈ। ਫਾਊਂਡੇਸ਼ਨ ਵਲੋਂ ਸਾਰੇ ਕਵੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਖੀਰ, ਪੂੜੇ ਤੇ ਪਕੌੜਿਆਂ ਦਾ ਸਭ ਨੇ ਅਨੰਦ ਮਾਣਿਆ।