12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੁਲਿਸ ਨੇ ਚੋਰੀ ਹੋਇਆ 39 ਕਿੱਲੋ ਤਾਂਬਾ ਕੀਤਾ ਬਰਾਮਦ

ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ-ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਇਕ ਚੋਰੀ ਦੇ ਮਾਮਲੇ ਵਿਚ ਦੋ ਨਾਬਾਲਗਾਂ ਸਮੇਤ 5 ਵਿਅਕਤੀਆਂ ਨੂੰ ਫੜਿਆ ਹੈ ਅਤੇ ਇਨ੍ਹਾਂ ਕੋਲੋਂ 39 ਕਿੱਲੋਗ੍ਰਾਮ ਚੋਰੀ ਕੀਤਾ ਤਾਂਬਾ ਸਕਰੈਪ ਬਰਾਮਦ ਕੀਤਾ ਹੈ।

ਅਜੀਤ ਡੈਸਕ 12-08-2026
ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ-ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਇਕ ਚੋਰੀ ਦੇ ਮਾਮਲੇ ਵਿਚ ਦੋ ਨਾਬਾਲਗਾਂ ਸਮੇਤ 5 ਵਿਅਕਤੀਆਂ ਨੂੰ ਫੜਿਆ ਹੈ ਅਤੇ ਇਨ੍ਹਾਂ ਕੋਲੋਂ 39 ਕਿੱਲੋਗ੍ਰਾਮ ਚੋਰੀ ਕੀਤਾ ਤਾਂਬਾ ਸਕਰੈਪ ਬਰਾਮਦ ਕੀਤਾ ਹੈ। ਇਨ੍ਹਾਂ ਦੇ ਨਾਂਅ ਕਰਨ (19) ਨਿਵਾਸੀ ਮੰਡੋਲੀ, ਦਿੱਲੀ, ਅਨੂਪ ਉਰਫ ਅਨੁਜ ਉਰਫ ਚੱਟਾ (18), ਨਿਵਾਸੀ ਮੰਡੋਲੀ, ਮੁਹੰਮਦ ਇਸ਼ਤਕਰ ਉਰਫ਼ ਬੱਬਲ (51) ਨਿਵਾਸੀ ਰਾਜੀਵ ਨਗਰ ਦਿੱਲੀ ਅਤੇ ਦੋ ਨਾਬਾਲਗ ਹਨ। ਇਸ ਮਾਮਲੇ ਪ੍ਰਤੀ ਹਰਸ ਵਿਹਾਰ ਥਾਣੇ ਦੀ ਪੁਲਿਸ ਨੇ ਵੀ ਆਪਣੇ ਯਤਨ ਕੀਤੇ ਸਨ। ਪੁਲਿਸ ਨੇ ਸਬੂਤਾਂ ਤੇ ਸੁਰਾਗਾਂ ਦੇ ਆਧਾਰ ’ਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਦੇ ਹੋਰ ਸਾਥੀਆਂ ਦਾ ਵੀ ਪਤਾ ਕਰ ਰਹੀ ਹੈ। ਇਸ ਮਾਮਲੇ ਪ੍ਰਤੀ ਸਵਪਨਿਲ ਓਝਾ (24) ਨਾਂਅ ਦੇ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਮਾਨਸਰੋਵਰ ਪਾਰਕ, ਸ਼ਾਹਦਰਾ ਤੋਂ ਸਕਰੈਪ ਵਾਲੇ 7 ਥੈਲੇ ਉਸ ਦੇ ਗੁਦਾਮ ਤੋਂ ਚੋਰੀ ਹੋ ਗਏ ਹਨ। ਪੁਲਿਸ ਵਲੋਂ ਫੜੇ ਗਏ ਵਿਅਕਤੀਆਂ ਨੇ ਕੀਤੀ ਚੋਰੀ ਕਬੂਲ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਸੁਰੱਖਿਆ ਵਿਵਸਥਾ ਕੀਤੀ ਹੋਰ ਸਖ਼ਤ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ’ਚ ਬਣਾਇਆ ਜਾਏਗਾ 300 ਸੀਟਾਂ ਵਾਲਾ ਆਡੀਟੋਰੀਅਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।