05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੀ . ਐਸ . ਆਰ . ਪਹਿਲਕਦਮੀ ਤਹਿਤ ਗਰਲਜ਼ ਕਾਲਜ ਵਿਖੇ ਵਿਦਿਆਰਥਣਾਂ ਨੂੰ ਖੇਡ ਦਾ ਸਾਮਾਨ ਵੰਡਿਆ

ਯਮੁਨਾਨਗਰ, 4 ਅਗਸਤ (ਗੁਰਦਿਆਲ ਸਿੰਘ ਨਿਮਰ)-ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸੀ. ਐਸ.

ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ। ਤਸਵੀਰ : ਨਿਮਰ 05-08-2026
ਯਮੁਨਾਨਗਰ, 4 ਅਗਸਤ (ਗੁਰਦਿਆਲ ਸਿੰਘ ਨਿਮਰ)-ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸੀ. ਐਸ. ਆਰ. ਪਹਿਲ ਦੇ ਹਿੱਸੇ ਵਜੋਂ ਭਾਰਤੀ ਰੇਲਵੇ ਵਿੱਤ ਨਿਗਮ ਨੇ ਫਿੱਟ ਗਰਲਜ਼-ਫਿੱਟ ਇੰਡੀਆ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਵਿਦਿਆਰਥਣਾਂ ਨੂੰ ਟਰੈਕ ਸੂਟ, ਟੀ-ਸ਼ਰਟਾਂ, ਜੁੱਤੇ ਅਤੇ ਹੋਰ ਖੇਡ ਉਪਕਰਣ ਵੰਡੇ। ਇਸ ਮੌਕੇ ਸੀ. ਐਮ. ਡੀ., ਭਾਰਤੀ ਰੇਲਵੇ ਵਿੱਤ ਨਿਗਮ ਮਨੋਜ ਕੁਮਾਰ ਦੂਬੇ ਮੁੱਖ ਮਹਿਮਾਨ ਸਨ, ਜਦਕਿ ਵਿਦੇਸ਼ ਮੰਤਰਾਲੇ ਦੇ ਮੁੱਖ ਸਕੱਤਰ ਡਾ. ਕਨਿਸ਼ਕ, ਡਿਪਟੀ ਕਮਿਸ਼ਨਰ ਪ੍ਰੀਤੀ, ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰੇਮਲਤਾ ਅਤੇ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਧਿਕਾਰੀ ਅਸ਼ੋਕ ਰਾਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਿਹਤਮੰਦ ਅਤੇ ਆਤਮਵਿਸ਼ਵਾਸੀ ਧੀਆਂ ਇਕ ਮਜ਼ਬੂਤ ਭਾਰਤ ਦੀ ਨੀਂਹ ਹਨ। ਉਨ੍ਹਾਂ ਸੀ. ਐਸ. ਆਰ. ਅਧੀਨ ਇੰਡੀਅਨ ਰੇਲਵੇ ਵਿੱਤ ਨਿਗਮ ਵਲੋਂ ਚਲਾਈ ਜਾ ਰਹੀ ਫਿੱਟ ਗਰਲਜ਼-ਫਿੱਟ ਇੰਡੀਆ ਪਹਿਲਕਦਮੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਨਾ ਸਿਰਫ਼ ਵਿਦਿਆਰਥੀਆਂ ਨੂੰ ਖੇਡਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੇ ਹਨ, ਬਲਕਿ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰਤੀ ਰੇਲਵੇ ਵਿੱਤ ਨਿਗਮ ਨੇ ਕਿਹਾ ਕਿ ਵਿਦਿਆਰਥਣਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰਾਸ਼ਟਰ ਨਿਰਮਾਣ ਲਈ ਇਕ ਮਹੱਤਵਪੂਰਨ ਨੀਂਹ ਹੈ। ਫਿੱਟ ਗਰਲਜ਼-ਫਿੱਟ ਇੰਡੀਆ ਵਰਗੇ ਉਪਰਾਲੇ ਲੜਕੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਹਨ। ਸੰਗਠਨ ਸਕੱਤਰ ਡਾ. ਵੰਦਨਾ ਰਾਏ ਨੇ ਕਿਹਾ ਕਿ ਕੁੜੀਆਂ ਦੀ ਸਿਹਤ, ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਸਮਾਜ ਲਈ ਪ੍ਰੇਰਨਾਦਾਇਕ ਹਨ। ਅੰਤ ’ਚ ਕਾਲਜ ਪ੍ਰਸ਼ਾਸਨ ਨੇ ਇੰਡੀਅਨ ਰੇਲਵੇ ਵਿੱਤ ਨਿਗਮ, ਸਾਰੇ ਪਤਵੰਤਿਆਂ ਅਤੇ ਵੀਰ ਇੰਦਰਾ ਸੋਸ਼ਲ ਗਰੁੱਪ ਸੁਸਾਇਟੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਅਜਿਹੇ ਪ੍ਰੋਗਰਾਮ ਭਵਿੱਖ ਕਰਵਾਏ ਜਾਂਦੇ ਰਹਿਣਗੇ।
ਪਿਛਲੀ ਖ਼ਬਰ ਐਸ . ਡੀ . ਐਮ . ਨੇ ਕਾਂਗਥਲੀ ਪਿੰਡ ਦੇ ਪੀ . ਐਚ . ਸੀ . ਦਾ ਨਿਰੀਖਣ ਕੀਤਾ ਅਤੇ ਮੌਜੂਦ ਸਟਾਫ ਨੂੰ ਜ਼ਰੂਰੀ ਨਿਰਦੇਸ਼ ਦਿ... ਅਗਲੀ ਖ਼ਬਰ ਆਜ਼ਾਦੀ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਐੱਸ . ਡੀ . ਐੱਮ . ਵਲੋਂ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।