05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੁਲਿਸ ਵਲੋਂ ਫੜੇ ਗਏ ਹਥਿਆਰ ਤੇ ਤਸਕਰ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅੰਤਰ-ਰਾਜੀ ਗ਼ੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼

ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਕਿੰਗਪਿੰਨ ਸਮੇਤ 8 ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਜੀਤ ਡੈਸਕ 05-08-2026
ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਕਿੰਗਪਿੰਨ ਸਮੇਤ 8 ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕੋਲੋਂ ਪੁਲਿਸ ਨੇ 12 ਗ਼ੈਰ ਕਾਨੂੰਨੀ ਆਧੁਨਿਕ ਅਰਧ-ਆਟੋਮੈਟਿਕ ਪਿਸਤੌਲ, ਪੰਜ ਗ਼ੈਰ ਕਾਨੂੰਨੀ ਦੇਸੀ ਪਿਸਤੌਲ, ਇਕ ਰਿਵਾਲਵਰ ਦਸ ਮੈਗਜ਼ੀਨ, ਪੰਜ ਜ਼ਿੰਦਾ ਨੌ ਐਮ. ਐਮ. ਕਾਰਤੂਸ (ਪ੍ਰਤੀਬੰਧਿਤ ਬੌਰ) ਅਤੇ ਲੋਹੇ ਦੀ ਦਾਤਰੀ ਬਰਾਮਦ ਕੀਤੀ ਹੈ। ਇਨ੍ਹਾਂ ਦੇ ਨਾਂਅ ਹਰੀਸ਼ ਚੰਦਰ (24) ਮਥੁਰਾ (ਯੂ.ਪੀ.) ਪ੍ਰਿਤਪਾਲ ਸਿੰਘ (24) ਪਟਿਆਲਾ (ਪੰਜਾਬ) ਸ਼ੀਸ਼ਪਾਲ ਸਿੰਘ ਉਰਫ ਯਸ਼ ਚੌਧਰੀ (26) ਅਲੀਗੜ੍ਹ (ਯੂ. ਪੀ.) ਕੁਲਦੀਪ ਸਾਗਰ ਅਲੀਗੜ੍ਹ (ਯੂ. ਪੀ.) ਆਗੇਸ਼ ਕੁਮਾਰ 25 ਅਲੀਗੜ੍ਹ (ਯੂ. ਪੀ.), ਨੂਰ ਮੁਹੰਮਦ 36 ਅਲੀਗੜ੍ਹ ਯੂ. ਪੀ., ਮੁਹੰਮਦ ਸ਼ਾਨ 19 ਅਲੀਗੜ੍ਹ ਯੂ. ਪੀ. ਅਤੇ ਵਿਕਰਮ ਸਿੰਘ 36 ਮਥੁਰਾ ਯੂ. ਪੀ. ਹਨ। ਪੂਰਬੀ ਰੇਂਜ ਦੀ ਟੀਮ ਨੂੰ ਇਕ ਗੁਪਤ ਸੂਚਨਾ ਮਿਲੀ, ਜਿਸ ਦੇ ਆਧਾਰ ’ਤੇ ਟੀਮ ਨੇ ਹਰੀਸ਼ ਚੰਦਰ ਨੂੰ ਫੜ ਲਿਆ ਅਤੇ ਉਸ ਕੋਲੋਂ ਮੱਧ ਪ੍ਰਦੇਸ਼ ਤੋਂ ਕਥਿਤ ਤੌਰ ’ਤੇ ਤਸਕਰੀ ਕੀਤੇ ਗਏ ਗ਼ੈਰ ਕਾਨੂੰਨੀ ਆਧੁਨਿਕ ਹਥਿਆਰ ਬਰਾਮਦ ਕੀਤੇ। ਪੁਲਿਸ ਨੇ ਉਸ ਤੋਂ ਜਾਣਕਾਰੀ ਲੈ ਕੇ ਉਸ ਦੇ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਅਤੇ ਉਨ੍ਹਾਂ ਤੋਂ ਵੀ ਗ਼ੈਰ ਕਾਨੂੰਨੀ ਹਥਿਆਰ ਬਰਾਮਦ ਕਰ ਲਏ। ਪੁਲਿਸ ਇਨ੍ਹਾਂ ਦੇ ਪੂਰੇ ਨੈੱਟਵਰਕ ਦਾ ਵੀ ਪਤਾ ਲਗਾ ਰਹੀ ਹੈ ਅਤੇ ਫੜੇ ਗਏ ਤਸਕਰਾਂ ਤੋਂ ਹੋਰ ਪੁੱਛ-ਪੜਤਾਲ ਵੀ ਕਰ ਰਹੀ ਹੈ।
ਪਿਛਲੀ ਖ਼ਬਰ ਪੁਲਿਸ ਨੇ 147 ਡੱਬੇ ਨਾਜਾਇਜ਼ ਸ਼ਰਾਬ ਦੇ ਫੜੇ ਅਗਲੀ ਖ਼ਬਰ ਸੰਮੇਲਨ ਵਿਚ ਭਾਗ ਲੈ ਰਹੇ ਵਪਾਰੀ ਨੇਤਾ। ਫੈੱਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਨੇ ਕਰਵਾਇਆ ਸੰਮੇਲਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।